ਆਨਲਾਈਨ ਡੈਸਕ, ਨਵੀਂ ਦਿੱਲੀ : ਜੇ ਤੁਸੀਂ ਨਵਾਂ ਫੋਨ ਖ਼ਰੀਦਣਾ ਚਾਹੁੰਦੇ ਹੋ ਤਾਂ ਫਲਿੱਪਕਾਰਟ ਜਲਦ ਹੀ ਆਪਣੀ ਬਿਗ ਬਿਲੀਅਨ ਡੇਜ਼ ਸੇਲ ਕਰਨ ਜਾ ਰਿਹਾ ਹੈ। ਇਸ ਸੇਲ ਦੌਰਾਨ ਈ-ਕਾਮਰਸ ਸਾਈਟ Motorola ਡਿਵਾਇਸ ਛੋਟ ’ਤੇ ਹੈ। ਇਸ ’ਚ Motorola Edge 40 Neo ਤੋਂ ਲੈ ਕੇ Motorola G32 ਤਕ ਕਈ ਫੋਨ ’ਤੇ ਪਹਿਲੇ ਹੀ ਭਾਰੀ ਛੋਟ ਮਿਲ ਚੁੱਕੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਕਿ Motorola G32 ’ਤੇ ਕਿੰਨਾ ਡਿਸਕਾਊਂਟ ਤੇ ਆਫ਼ਰਜ਼ ਮਿਲ ਰਹੇ ਹਨ।

Motorola G32 ਨੂੰ ਤੁਸੀਂ ਫਲਿੱਪਕਾਰਟ 10000 ਰੁਪਏ ਤੋਂ ਘੱਟ ਦੀ ਕੀਮਤ ’ਤੇ ਮਿਲ ਰਿਹਾ ਹੈ। ਤੁਸੀਂ ਇਸ ਡਿਵਾਇਸ ’ਤੇ ਕੁੱਝ ਬੈਂਕ ਆਫ਼ਰਜ਼ ਦਾ ਫ਼ਾਇਦਾ ਵੀ ਉਠਾ ਸਕਦੇ ਹਨ। ਆਓ ਇਸ ਬਾਰੇ ਜਾਣਦੇ ਹਾਂ।

Motorola G32 ਦੀ ਕੀਮਤ

ਤੁਸੀਂ Motorola G32 ਨੂੰ 10,000 ਰੁਪਏ ਤੋਂ ਘੱਟ ’ਚ ਖਰੀਦ ਸਕਦੇ ਹੋ। Motorola G32, 8GB +128GB ਦੀ ਅਸਲ ਕੀਮਤ 18,999 ਰੁਪਏ ਹੈ ਪਰ ਸੇਲ ’ਚੋਂ ਤੁਸੀਂ ਇਸਨੂੰ 8999 ਰੁਪਏ ਵਿੱਚ ਖਰੀਦ ਸਕੋਗੇ।

ਇਸ ਤੋਂ ਇਲਾਵਾ ICICI ਬੈਂਕ ਕ੍ਰੈਡਿਟ ਕਾਰਡ ਤੇ ਐਕਸਿਸ ਬੈਂਕ ਕ੍ਰੈਡਿਟ ਕਾਰਡ ‘ਤੇ 1,000 ਰੁਪਏ ਜਾਂ 10 ਫ਼ੀਸਦੀ ਤਕ ਦੀ ਤੁਰੰਤ ਛੋਟ ਉਪਲੱਬਧ ਹੈ।

Motorola G32 ਟਾਪ ਸਪੇਸਿਫਿਕੇਸ਼ਨ

Motorola G32 G ’ਚ 6.5 ਇੰਚ ਦੇ ਫੁਲ ਐੱਚਡੀ ਡਿਸਪਲੇਅ ਹੈ ਜਿਸ ’ਚ 90 ਹਟਰਜ਼ ਰਿਫਰੈਸ਼ ਰੇਟ ਮਿਲਦਾ ਹੈ।

ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ’ਚ ਕੁਵਾਲਕਾਮ ਸਨੈਪਡ੍ਰੈਗਨ 680 ਆਕਟਾ-ਕੋਰ ਪ੍ਰੋਸੈਸਰ ਮਿਲਦਾ ਹੈ। ਜਿਸ ’ਚ 64GB ਤੇ 128GB ਸਟੋਰੇਜ ਵੇਰੀਐਂਟ ਉਪਲੱਬਧ ਹਨ।

ਇਸ ਫੋਨ ਨੂੰ 4 ਕਲਰ ਆਪਸ਼ਨਜ਼- ਰੋਜ਼ ਗੋਲਡ, ਸੈਟਿਨ ਮੈਰੂਨ, ਸੈਟਿਨ ਸਿਲਵਰ, ਮਿਨਰਲ ਗ੍ਰੇ ‘ਚ ਪੇਸ਼ ਕੀਤਾ ਗਿਆ ਹੈ।

ਕੈਮਰੇ ਦੀ ਗੱਲ ਕਰੀਏ ਤਾਂ ਇਸ ‘ਚ ਕਵਾਡ ਕੈਮਰਾ ਸੈੱਟਅਪ ਮਿਲਦਾ ਹੈ। ਜਿਸ ‘ਚ 50 ਮੈਗਾਪਿਕਸਲ ਕੈਮਰਾ, 8 ਮੈਗਾਪਿਕਸਲ ਦਾ ਅਲਟਰਾਵਾਈਡ ਲੈਂਸ, 8 ਮੈਗਾਪਿਕਸਲ ਦਾ ਡੈਪਥ ਕੈਮਰਾ ਸੈਂਸਰ ਤੇ 2 ਮੈਗਾਪਿਕਸਲ ਦਾ ਮੈਕਰੋ ਕੈਮਰਾ ਸ਼ਾਮਲ ਹੈ।

ਫੋਨ ’ਚ 16-ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ ਜੋ ਯੂਜ਼ਰਜ਼ ਨੂੰ ਸੈਲਫ਼ੀ ਕਲਿੱਕ ਕਰਨ ਤੇ ਵੀਡੀਓ ਕਾਲ ’ਚ ਮਦਦ ਕਰਦਾ ਹੈ।

ਬੈਟਰੀ ਦੀ ਗੱਲ ਕਰੀਏ ਤਾਂ Motorola G32 ‘ਚ 33W ਫਾਸਟ ਚਾਰਜਿੰਗ ਸਪੋਰਟ ਨਾਲ 5000mAh ਦੀ ਬੈਟਰੀ ਹੈ। ਇਸ ਤੋਂ ਇਲਾਵਾ ਇਸ ਡਿਵਾਇਸ ‘ਚ Dolby Atmos ਸਪੋਰਟ ਨਾਲ ਸਟੀਰੀਓ ਸਪੀਕਰ ਹਨ।