ਜਾ.ਸ,. ਜਲੰਧਰ : ਗੈਂਗਸਟਰ ਦਲਬੀਰ ਸਿੰਘ ਦਲਬੀਰਾ ਨੂੰ ਦਿੱਲੀ ਏਅਰਪੋਰਟ ‘ਤੇ ਦਿੱਲੀ ਪੁਲਿਸ ਨੇ ਗਿ੍ਫ਼ਤਾਰ ਕੀਤਾ ਸੀ। ਪੁਲਿਸ ਡਿਪਟੀ ਮਾਮਲੇ ‘ਚ ਤਾਂ ਹਾਲੇ ਤੱਕ ਕੁਝ ਨਹੀਂ ਉਗਲਵਾ ਸਕੀ ਹੈ ਕਿ ਉਸ ਦਾ ਇਸ ਕਤਲ ਕੇਸ ਨਾਲ ਕੀ ਲੈਣਾ ਦੇਣਾ ਸੀ ਜਾਂ ਉਸ ਦੀ ਡਿਪਟੀ ਨਾਲ ਕੀ ਦੁਸ਼ਮਣੀ ਸੀ ਪਰ ਪੁਲਿਸ ਇਕ ਨਵੀਂ ਜਾਂਚ ‘ਚ ਉਲਝ ਗਈ ਹੈ। ਗੈਂਗਸਟਰ ਦਲਬੀਰਾ ਏ ਸ਼੍ਰੇਣੀ ਦਾ ਗੈਂਗਸਟਰ ਹੈ ਤੇ ਉਸ ਖ਼ਿਲਾਫ਼ ਦੋ ਦਰਜਨ ਤੋਂ ਜ਼ਿਆਦਾ ਮਾਮਲੇ ਚੱਲ ਰਹੇ ਹਨ। ਅਜਿਹੇ ‘ਚ ਹੁਣ ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਉਸ ਦਾ ਪਾਸਪੋਰਟ ਕਿਸ ਨੇ ਬਣਾਇਆ ਤੇ ਕਿਵੇਂ ਬਣਾਇਆ। ਉਥੇ ਦਲਬੀਰਾ ਖ਼ਿਲਾਫ਼ ਐੱਲਓਸੀ ਜਾਰੀ ਹੈ ਫਿਰ ਵੀ ਦੁਬਈ ਜਾਣ ਦਾ ਵੀਜ਼ਾ ਲੱਗਾ। ਹੁਣ ਪੁਲਿਸ ਦਲਬੀਰ ਦਾ ਪਾਸਪੋਰਟ ਬਣਾਉਣ ਵਾਲੇ ਤੇ ਉਸ ਨੂੰ ਵੀਜ਼ਾ ਦਿਵਾਉਣ ਵਾਲੇ ਦੀ ਭਾਲ ਕਰ ਰਹੀ ਹੈ। ਓਧਰ, ਇਹ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਦਲਬੀਰਾ ਨੇ ਦੁਬਈ ਤੋਂ ਡੌਂਕੀ ਰਾਹੀਂ ਅਮਰੀਕਾ ਜਾਣਾ ਸੀ ਤੇ ਉਸ ਨੂੰ ਉਥੇ ਕੌਣ ਲਿਜਾ ਰਿਹਾ ਸੀ। ਇਸ ਤੋਂ ਇਲਾਵਾ ਉਥੇ ਉਸ ਨੂੰ ਕਿਸ ਨੇ ਸੰਭਾਲਣਾ ਸੀ। ਓਧਰ, ਡਿਪਟੀ ਮਾਮਲੇ ‘ਚ ਪ੍ਰਰੋਡਕਸ਼ਨ ਵਾਰੰਟ ‘ਤੇ ਲਿਆ ਪੁਲਿਸ ਹਾਲੇ ਤਕ ਇਸ ਬਾਰੇ ਕੁਝ ਨਹੀਂ ਪਤਾ ਕਰ ਸਕੀ ਹੈ। ਦੱਸਿਆ ਜਾ ਰਿਹਾ ਸੀ ਕਿ ਡਿਪਟੀ ਦੀ ਹੱਤਿਆ ਕਰਨ ਵਾਲਿਆਂ ਨੂੰ ਪਿਸਤੌਲ ਦਲਬੀਰਾ ਨੇ ਦਿੱਤਾ ਸੀ ਪਰ ਹਾਲੇ ਤੱਕ ਕਿਸੇ ਵੀ ਪੁਲਿਸ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ। ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਦੱਸਿਆ ਕਿ ਦਲਬੀਰਾ ਤੋਂ ਪੁੱਛਗਿੱਛ ਕੀਤੀ ਗਈ ਹੈ। ਹਾਲੇ ਇਸ ਮਾਮਲੇ ‘ਚ ਜਾਂਚ ਜਾਰੀ ਹੈ ਤੇ ਜਾਂਚ ਪੂੁਰੀ ਹੋਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਬੀਤੇ ਦਿਨੀਂ ਵਿਦੇਸ਼ ਭੱਜਣ ਦੀ ਤਾਕ ‘ਚ ਦਿੱਲੀ ਏਅਰਪੋਰਟ ਪੁੱਜੇ ਦਲਬੀਰਾ ਨੂੰ ਦਿੱਲੀ ਪੁਲਿਸ ਨੇ ਗਿ੍ਫ਼ਤਾਰ ਕੀਤਾ ਸੀ। ਏਅਰਪੋਰਟ ‘ਤੇ ਉਸ ਖ਼ਿਲਾਫ਼ ਐੱਲਓਸੀ ਜਾਰੀ ਹੋਈ ਸੀ, ਜਿਸ ਨਾਲ ਉਥੋਂ ਦੀ ਸਕਿਊਰਿਟੀ ਨੇ ਉਸ ਨੂੰ ਪਛਾਣ ਕੇ ਗਿ੍ਫ਼ਤਾਰ ਕਰ ਲਿਆ। ਉਥੋਂ ਜਲੰਧਰ ਪੁਲਿਸ ਉਸ ਨੂੰ ਪ੍ਰਰੋਡਕਸ਼ਨ ਵਾਰੰਟ ‘ਤੇ ਲੈ ਕੇ ਆਈ ਸੀ। ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਦੱਸਿਆ ਸੀ ਕਿ ਮੁਲਜ਼ਮ ਦਲਬੀਰਾ ਨੂੰ ਜਲੰਧਰ ਦੇ ਬਹੁ-ਚਰਚਿਤ ਡਿਪਟੀ ਹੱਤਿਆਕਾਂਡ ‘ਚ ਲੈ ਕੇ ਆਏ ਹਨ। ਉਸ ‘ਤੇ ਇਸ ਹੱਤਿਆਕਾਂਡ ਦੀ ਸਾਜ਼ਿਸ਼ ‘ਚ ਸ਼ਾਮਲ ਹੋਣ ਦਾ ਦੋਸ਼ ਸੀ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



