ਸਟਾਫ਼ ਰਿਪੋਰਟਰ, ਚੰਡੀਗੜ੍ਹ : ਮਸ਼ਹੂਰ ਗਾਇਕ ਸੋਨੂੰ ਨਿਗਮ 28 ਅਕਤੂਬਰ ਨੂੰ ਨੈਕਸਸ ਐਲਾਂਟੇ ਮਾਲ ਵਿਖੇ ਸੰਗੀਤ ਸਮਾਰੋਹ ਦੌਰਾਨ ਲਾਈਵ ਪਰਫਾਰਮ ਕਰਨਗੇ। ਇਹ ਐਲਾਨ ਨੈਕਸਸ ਏਲਾਂਟੇ ਮਾਲ ਨੇ ਇੱਥੇ ਕੀਤਾ। ਸੰਗੀਤ ਸਮਾਰੋਹ ਦੇ ਦੌਰਾਨ, ਸੋਨੂੰ ਨਿਗਮ ਆਪਣੇ ਸਦਾਬਹਾਰ ਕਲਾਸਿਕ, ਦਿਲ ਨੂੰ ਛੂਹ ਲੈਣ ਵਾਲੇ ਗੀਤਾਂ ਅਤੇ ਚਾਰਟ-ਟੌਪਿੰਗ ਹਿੱਟਾਂ ਨਾਲ ਦਰਸ਼ਕਾਂ ਦਾ ਮਨ ਮੋਹ ਲੈਣਗੇ। ਇਹ ਸਮਾਰੋਹ ਸ਼ਹਿਰ ਵਾਸੀਆਂ ਲਈ ਹੁਣ ਤੱਕ ਦੇ ਸਭ ਤੋਂ ਯਾਦਗਾਰ ਪਲ਼ਾਂ ਵਿਚੋਂ ਇਕ ਹੋਵੇਗਾ। ਸੋਨੂੰ ਨਿਗਮ ਇਕ ਭਾਰਤੀ ਗਾਇਕ, ਸੰਗੀਤ ਨਿਰਦੇਸ਼ਕ ਅਤੇ ਅਦਾਕਾਰ ਹੈ। ਉਨ੍ਹਾਂ ਨੂੰ ਹੁਣ ਤੱਕ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਪਲੇਅਬੈਕ ਸਿੰਗਰ ਵਜੋਂ ਸੋਨੂੰ ਨੂੰ ਨੈਸ਼ਨਲ ਫਿਲਮ ਐਵਾਰਡ ਮਿਲ ਚੁੱਕਾ ਹੈ। ਜਨਵਰੀ 2022 ਵਿਚ, ਭਾਰਤ ਸਰਕਾਰ ਨੇ ਉਨ੍ਹਾਂ ਨੂੰ ਕਲਾ ਦੇ ਖੇਤਰ ਵਿਚ ਯੋਗਦਾਨ ਲਈ ਦੇਸ਼ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ।