ਆਨਲਾਈਨ ਡੈਸਕ, ਨਵੀਂ ਦਿੱਲੀ : ਸਾਊਥ ਸਿਨੇਮਾ ਦੇ ਅਨੁਭਵੀ ਅਦਾਕਾਰ ਵਿਜੇ ਥਲਾਪਤੀ ਦੀ ਫੈਨ ਫੋਲੋਇੰਗ ਬਹੁਤ ਜ਼ਿਆਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਵਿਜੇ ਦੇ ਫੈਨਜ਼ ’ਚ ਉਨ੍ਹਾਂ ਦੀਆਂ ਫ਼ਿਲਮਾਂ ਨੂੰ ਲੈ ਕੇ ਜ਼ਬਦਰਸਤ ਕ੍ਰੇਜ ਦੇਖਣ ਨੂੰ ਮਿਲਦਾ ਹੈ। ਮੌਜੂਦਾ ਸਮੇਂ ’ਚ ਪ੍ਰਸ਼ੰਸਕ ਵਿਜੇ ਦੀ ਅਪਕਮਿੰਗ ਫ਼ਿਲਮ ‘Leo’ ਦੇ ਰਿਲੀਜ਼ ਦਾ ਇੰਤਰਾਜ਼ ਕਰ ਰਹੇ ਹਨ।
ਪਰ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਇਸ ਫ਼ਿਲਮ ਨੂੰ ਲੈ ਕੇ ਬਹਿਸ ਛਿੱੜ ਗਈ ਹੈ ਤੇ ਟਵਿੱਟਰ ’ਤੇ #KeralaBoycottLeo ਟ੍ਰੈਂਡ ਸ਼ੁਰੂ ਹੋ ਗਿਆ ਹੈ। ਅਜਿਹੇ ’ਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਨ ਕਿ ਇਸ ਦੇ ਪਿੱਛੇ ਦੀ ਕੀ ਵਜ੍ਹਾ ਹੈ।
ਟਵਿੱਟਰ ’ਤੇ ਹੋਇਆ ਵਿਜੇ ਦੀ Leo ਦਾ ਬਾਇਕਾਟ
ਸਾਊਥ ਸੁਪਰਸਟਾਰ ਵਿਜੇ ਥਲਾਪਤੀ ਦੀ ਫ਼ਿਲਮ ‘Leo’ ਨੂੰ ਲੈ ਕੇ ਸ਼ਨਿਵਾਰ ਸਵੇਰੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ’ਤੇ ਕਾਫ਼ੀ ਹੰਗਾਮਾ ਮਚਾਇਆ ਹੈ। ਟਵਿੱਟਰ ’ਤੇ ਕੇਰਲ ਬਾਈਕਾਟ ਟ੍ਰੈਂਡ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਅਜਿਹੇ ’ਚ ਹਰ ਕਿਸੇ ਦੇ ਮਨ ’ਚ ਇਹ ਸਵਾਲ ਉੱਠ ਰਹੇ ਹਨ ਕਿ ਆਖ਼ਰ ਅਜਿਹਾ ਕਿਉਂ ਹੋਇਆ ਹੈ ਜੋ ਵਿਜੇ ਦੀ ਫ਼ਿਲਮ ਦਾ ਬਾਈਕਾਟ ਕੀਤਾ ਜਾ ਰਿਹਾ ਹੈ।
ਦਰਅਸਲ ਟਵਿੱਟਰ ਟ੍ਰੈਂਡ ਦੇ ਆਧਾਰ ’ਤੇ ਇਹ ਕਿਹਾ ਜਾ ਰਿਹਾ ਹੈ ਵਿਜੇ ਥਲਾਪਤੀ ਦੇ ਫੈਨਜ਼ ਨੇ ਬਿਨਾਂ ਕਿਸੇ ਕਾਰਨ ਕੇਰਲ ਫ਼ਿਲਮ ਇੰਡਸਟ੍ਰਰੀ ਤੇ ਸਾਊਥ ਦੇ ਅਨੁਭਵੀ ਕਲਾਕਾਰ ਮੋਹਨਲਾਲ ਨੂੰ ਟਾਰਗੇਟ ਕੀਤਾ। ਜਿਸ ਦੇ ਚੱਲਦੇ ਵਿਜੇ ਨੇ ਫੈਨਜ਼ ਨੇ ਮੋਹਨਲਾਲ ਬਾਰੇ ਕੁਝ ਗ਼ਲਤ ਸ਼ਬਦ ਵੀ ਕਹੇ ਹਨ। ਹਾਲਾਂਕਿ ਇਸ ਮਾਮਲੇ ਦੀ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਹੈ। ਪਰ ਟਵਿੱਟਰ ਟ੍ਰੈਂਡ ਇਸ ਗੱਲ ਦਾ ਦਾਅਵਾ ਕਰ ਰਿਹਾ ਹੈ।
ਇਸ ਕਾਰਨ Leo ਨੂੰ ਲੈ ਕੇ ਟਵਿੱਟਰ ’ਤੇ ਕੇਰਲ ਬਾਇਕਾਟ Leo ਦਾ ਟ੍ਰੈਂਡ ਚਲ ਰਿਹਾ ਹੈ। ਇਸ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਮਲਿਆਲਮ ਫ਼ਿਲਮ ਇੰਡਸਟਰੀ ਤੇ ਮੋਹਨਲਾਲ ਦੇ ਫੈਨਜ਼ ਵਲੋਂ ਟਵਿੱਟਰ ’ਤੇ Leo ਦੇ ਖ਼ਿਲਾਫ਼ ਇਹ ਟ੍ਰੈਂਡ ਚਲਾਇਆ ਜਾ ਰਿਹਾ ਹੈ।
ਜਾਣੋ ਕਦੋ ਰਿਲੀਜ਼ ਹੋਵੇਗੀ ‘Leo’
ਵਿਜੇ ਥਲਾਪਤੀ ਦੀ ‘Leo’ ਨੂੰ ਲੈ ਕੇ ਫੈਨਜ਼ ’ਚ ਜ਼ਬਰਦਸਤ ਕ੍ਰੇਜ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ ’ਚ ਇਸ ਗੱਲ ਦਾ ਐਲਾਨ ਹੋਇਆ ਹੈ ਕਿ ਡਾਇਰੈਕਟਰ ਲੋਕੇਸ਼ ਕਨਗਰਾਜ ਦੀ ‘Leo’ ’ਚ ਸੰਜੈ ਦੱਤ ਵੀ ਨਜ਼ਰ ਆਉਣਗੇ। ਅਜਿਹੇ ’ਚ ‘Leo’ ਨੂੰ ਲੈ ਕੇ ਫੈਨਜ਼ ’ਚ ਉਤਸੁਕਤਾ ਵੱਧ ਗਈ ਹੈ।
ਵਿਜੇ ਥਲਾਪਤੀ ਦੀ ਇਹ ਫ਼ਿਲਮ ਆਉਣ ਵਾਲੀ 19 ਅਕਤੂਬਰ ਮਤਲਬ ਦੁਸਹਿਰਾ ਮੌਕੇ ’ਤੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਿਜੇ ਦੀ ਫ਼ਿਲਮ ‘ਬੀਸਟ’ ਆਈ ਸੀ ਜੋ ਬਾਕਸ ਆਫ਼ਿਸ ’ਤੇ ਖ਼ਾਸ ਕਮਾਲ ਨਹੀਂ ਦਿਖਾ ਸਕੀ।
What qualification does a Vijay fan have to make fun of Mohanlal?
The fact is that #Vijay is nothing compared to Mohanlal in acting..
He can only knock down 100 villains in one stand. also scores in large no of blind idiots ..lol😂#KeralaBoycottLEO#Leo pic.twitter.com/kgQuQNzSoU
— Nadirshafeeh (@nadirshafeeh) September 22, 2023
What qualification does a Vijay fan have to make fun of Mohanlal?
The fact is that #Vijay is nothing compared to Mohanlal in acting..
He can only knock down 100 villains in one stand. also scores in large no of blind idiots ..lol😂#KeralaBoycottLEO#Leo pic.twitter.com/kgQuQNzSoU
— Nadirshafeeh (@nadirshafeeh) September 22, 2023
Actor #Mohanlal is deeply upset by the actions of some Vijay fans. Recently, a group of #Vijay fans on Twitter Space resorted to personal attacks against Mohanlal and #Malayali. This prompted Mamokka’s Fans to initiate a trending hashtag #KeralaBoycottLeo on Twitter in response.… pic.twitter.com/cBc7bBgod1
— Kαииαи Kя (@krrkannan94) September 23, 2023



