Parineeti Chopra-Raghav Chadha After Wedding: ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦਾ ਵਿਆਹ ਇਸ ਸਮੇਂ ਟਾਕ ਆਫ ਦਿ ਟਾਊਨ ਹੈ। ਸੋਸ਼ਲ ਮੀਡੀਆ ‘ਤੇ ਹਰ ਪਾਸੇ ਸਿਰਫ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਹੀ ਦੇਖਣ ਨੂੰ ਮਿਲ ਰਹੀਆਂ ਹਨ। ਇਸ ਸ਼ਾਨਦਾਰ ਵਿਆਹ ਦੀਆਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ 24 ਸਤੰਬਰ ਨੂੰ ਰਾਘਵ ਤੇ ਪਰਿਣੀਤੀ ਨੇ ਉਦੈਪੁਰ ਦੇ ਲੀਲਾ ਪੈਲੇਸ ‘ਚ ਸ਼ਾਨਦਾਰ ਅੰਦਾਜ਼ ‘ਚ ਸੱਤ ਫੇਰੇ ਲਏ। ਇਹ ਇਕ ਡੈਸਟੀਨੇਸ਼ਨ ਤੇ ਗ੍ਰੈਂਡ ਵੈਡਿੰਗ ਸੀ। ਇਸ ਦੇ ਨਾਲ ਹੀ ਹੁਣ ਪਰਿਣੀਤੀ ਤੇ ਰਾਘਵ ਵਿਆਹ ਤੋਂ ਬਾਅਦ ਪਹਿਲੀ ਵਾਰ ਇਕੱਠੇ ਨਜ਼ਰ ਆਏ ਹਨ। ਪਰਿਣੀਤੀ ਮਾਂਗ ‘ਚ ਸੰਧੂਰ ਤੇ ਹੱਥਾਂ ‘ਚ ਚਾੜੂ ਪਾਈ ਬੇਹੱਦ ਖੂਬਸੂਰਤ ਲੱਗ ਰਹੀ ਹੈ। ਦੋਵੇਂ ਹੁਣ ਉਦੈਪੁਰ ਤੋਂ ਦਿੱਲੀ ਪਰਤ ਰਹੇ ਹਨ।
ਵੈਸਟਰਨ ਆਊਟਫਿਟ ‘ਚ ਨਜ਼ਰ ਆਈ ਅਦਾਕਾਰਾ
ਸਜ ਵਿਆਹ ਲਾੜੀ ਦੀਆਂ ਤਸਵੀਰਾਂ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ। ਪਰਿਣੀਤੀ ਚੋਪੜਾ ਤੇ ਰਾਘਵ ਉਦੈਪੁਰ ਤੋਂ ਰਵਾਨਾ ਹੋਏ, ਜਿੱਥੇ ਉਨ੍ਹਾਂ ਨੂੰ ਏਅਰਪੋਰਟ ‘ਤੇ ਪਾਪਰਾਜ਼ੀ ਨੇ ਦੇਖਿਆ। ਪਰਿਣੀਤੀ ਦੇ ਚਿਹਰੇ ‘ਤੇ ਵਿਆਹ ਦੀ ਚਮਕ ਤੇ ਖੁਸ਼ੀ ਸਾਫ ਦਿਖਾਈ ਦੇ ਰਹੀ ਸੀ। ਇਸ ਦੌਰਾਨ ਅਭਿਨੇਤਰੀ ਪਿੰਕ ਟਾਪ ਨਾਲ ਪੋਂਚੋ ਲੁੱਕ ‘ਚ ਨਜ਼ਰ ਆਈ। ਉੱਥੇ ਹੀ ਰਾਘਵ ਚੱਢਾ ਨੇ ਬਲੈਕ ਐਂਡ ਵ੍ਹਾਈਟ ਨਾਲ ਸਿੰਪਲ ਲੁੱਕ ਅਪਣਾਇਆ ਸੀ। ਤੁਹਾਨੂੰ ਦੱਸ ਦੇਈਏ ਕਿ ਦੋਨੋਂ ਦੁਪਹਿਰ 2 ਵਜੇ ਉਦੈਪੁਰ ਦੇ ਲੀਲਾ ਪੈਲੇਸ ਤੋਂ ਪਿਛੋਲਾ ਝੀਲ ਦੇ ਜੈੱਟੀ ‘ਤੇ ਪਹੁੰਚੇ। ਇੱਥੇ ਦੋਵੇਂ ਇਕ-ਦੂਜੇ ਦਾ ਹੱਥ ਫੜੇ ਨਜ਼ਰ ਆਏ। ਹੁਣ ਇੱਥੋਂ ਉਹ ਸਿੱਧਾ ਏਅਰਪੋਰਟ ਵੱਲ ਰਵਾਨਾ ਹੋਏ।



