ਪੱਤਰ ਪੇ੍ਰਕ, ਪੋਜੇਵਾਲ : ਥਾਣਾ ਪੋਜੇਵਾਲ ਦੀ ਪੁਲਿਸ ਵੱਲੋਂ ਦੋ ਵਿਅਕਤੀਆਂ ਦੇ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗਿ੍ਫ਼ਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨ ਵਿਚ ਮਲਕੀਤ ਰਾਮ ਪੁੱਤਰ ਪ੍ਰਕਾਸ਼ ਰਾਮ ਵਾਸੀ ਪਿੰਡ ਖਰੌੜ ਥਾਣਾ ਪੋਜੇਵਾਲ ਨੇ ਦੱਸਿਆ ਸੀ ਕਿ ਲੰਘੀ 11 ਸਤੰਬਰ ਨੂੰ ਉਹ ਆਪਣੀ ਆਟਾ ਚੱਕੀ ਬਿਨਾ ਤਾਲੇ ਲਗਾਏ ਕੁੱਝ ਸਾਮਾਨ ਲੈਣ ਲਈ ਗਿਆ ਸੀ। ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਦੋ ਨੌਜਵਾਨ ਉਸ ਦੀ ਚੱਕੀ ਤੋਂ ਇਕ ਵਜ਼ਨਦਾਰ ਥੈਲਾ ਚੁੱਕ ਕੇ ਲਿਜਾ ਰਹੇ ਸਨ। ਜਿਸ ਵਿਚ ਉਸ ਨੇ ਦੋ ਪੱਖੇ ਰਿਪੇਅਰ ਕਰਵਾਉਣ ਲਈ ਬੰਨ੍ਹ ਕੇ ਰੱਖੇ ਹੋਏ ਸਨ। ਜਦੋਂ ਉਸ ਨੇ ਉਨਾਂ੍ਹ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਦੋਵੇਂ ਥੈਲਾ ਲੈ ਕੇ ਮੋਟਰਸਾਈਕਲ ‘ਤੇ ਫਰਾਰ ਹੋ ਗਏ। ਮੁਲਜ਼ਮਾਂ ਦੀ ਪਛਾਣ ਸਰਬ ਉਰਫ ਬੱਕਰਾ ਪੁੱਤਰ ਧਰਮਪਾਲ ਵਾਸੀ ਪਿੰਡ ਚੰਦਿਆਣੀ ਖੁਰਦ ਅਤੇ ਹਰਪ੍ਰਰੀਤ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਪਿੰਡ ਸਾਹਿਬਾ ਥਾਣਾ ਬਲਾਚੌਰ ਦੱਸੀ ਗਈ ਹੈ। ਤਫਤੀਸ਼ੀ ਅਫਸਰ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ।