ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਈਡੀ ਨੇ ਸੁਪਰਹਿੱਟ ਅਦਾਕਾਰਾ ਸ਼ਰਧਾ ਕਪੂਰ ਨੂੰ ਵੀ 6 ਅਕਤੂਬਰ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਹੈ। ਈਡੀ ਨੇ ਮਹਾਦੇਵ ਆਨਲਾਈਨ ਗੇਮਿੰਗ ਐਪ ਮਾਮਲੇ ‘ਚ ਪੁੱਛਗਿੱਛ ਲਈ ਸ਼ਰਧਾ ਕਪੂਰ ਨੂੰ ਰਾਏਪੁਰ ਸਥਿਤ ਆਪਣੇ ਦਫ਼ਤਰ ਬੁਲਾਇਆ ਹੈ।

ਅਦਾਕਾਰ ਰਣਬੀਰ ਕਪੂਰ ਤੇ ਸ਼ਰਧਾ ਕਪੂਰ ਨੂੰ ਗੇਮਿੰਗ ਐਪ ਨਾਲ ਜੁੜੇ ਇਕ ਮਾਮਲੇ ‘ਚ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਉਹ ਉਨ੍ਹਾਂ ਸਿਤਾਰਿਆਂ ‘ਚੋਂ ਹਨ, ਜਿਨ੍ਹਾਂ ਤੋਂ ਮਹਾਦੇਵ ਐਪ ਬਾਰੇ ਪੁੱਛਗਿੱਛ ਕੀਤੀ ਜਾਣੀ ਹੈ, ਜੋ ਕਥਿਤ ਤੌਰ ‘ਤੇ ਗੈਰ-ਕਾਨੂੰਨੀ ਸੱਟੇਬਾਜ਼ੀ ਲਈ ਪਲੇਟਫਾਰਮ ਮੁਹੱਈਆ ਕਰਵਾਉਂਦਾ ਹੈ।

ਰਣਬੀਰ ਕਪੂਰ ਨੇ ਵਿੱਤੀ ਧੋਖਾਧੜੀ ਦੀ ਜਾਂਚ ਕਰ ਰਹੀ ਕੇਂਦਰੀ ਏਜੰਸੀ ਸਾਹਮਣੇ ਪੇਸ਼ ਹੋਣ ਲਈ ਦੋ ਹਫ਼ਤਿਆਂ ਦਾ ਸਮਾਂ ਮੰਗਿਆ ਹੈ। ਇਹ ਪਤਾ ਨਹੀਂ ਹੈ ਕਿ ਸ਼ਰਧਾ ਕਪੂਰ ਅੱਜ ਉਨ੍ਹਾਂ ਦੇ ਸਾਹਮਣੇ ਪੇਸ਼ ਹੋਵੇਗੀ ਜਾਂ ਨਹੀਂ।

ਇਨ੍ਹਾਂ ਤੋਂ ਇਲਾਵਾ ਮਹਾਦੇਵ ਐਪ ਕੇਸ ‘ਚ ਕਾਮੇਡੀਅਨ-ਅਦਾਕਾਰ ਕਪਿਲ ਸ਼ਰਮਾ ਤੇ ਅਦਾਕਾਰਾਂ ਹੁਮਾ ਕੁਰੈਸ਼ੀ ਤੇ ਹਿਨਾ ਖਾਨ ਨੂੰ ਵੀ ਵੀ ਵੱਖਰੀਆਂ ਤਰੀਕਾਂ ‘ਤੇ ਪੁੱਛਗਿੱਛ ਲਈ ਸੰਮਨ ਭੇਜਿਆ ਗਿਆ ਹੈ। ਉਨ੍ਹਾਂ ਨੇ ਵੀ ਏਜੰਸੀ ਸਾਹਮਣੇ ਪੇਸ਼ ਹੋਣ ਲਈ ਦੋ ਹਫ਼ਤਿਆਂ ਦਾ ਸਮਾਂ ਮੰਗਿਆ ਹੈ।