ਚੇਨਈ : ਮਕਬੂਲ ਰਿਆਲਿਟੀ ਸ਼ੋਅ ਸਟਾਰ ਅਤੇ ਮਾਡਲ ਸ਼ਿਆਸ ਕਰੀਮ ਨੂੰ ਜਬਰ ਜਨਾਹ ਅਤੇ ਧੋਖਾਧੜੀ ਮਾਮਲੇ ’ਚ ਵੀਰਵਾਰ ਨੂੰ ਚੇਨਈ ਹਵਾਈ ਅੱਡੇ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਦੁਬਈ ਤੋਂ ਆਉਂਦਿਆਂ ਹੀ ਉਸ ਨੂੰ ਹਵਾਈ ਅੱਡੇ ’ਤੇ ਸੁਰੱਖਿਆ ਮੁਲਾਜ਼ਮਾਂ ਨੇ ਹਿਰਾਸਤ ’ਚ ਲੈ ਲਿਆ। ਉਸ ਖ਼ਿਲਾਫ਼ ਪਹਿਲਾਂ ਹੀ ਲੁੱਕਆਊਟ ਨੋਟਿਸ ਜਾਰੀ ਸੀ। ਉਸ ਦੇ ਜਿਮ ’ਚ ਕੰਮ ਕਰਦੀ ਟੇ੍ਰਨਰ ਔਰਤ ਨੇ ਚੰਦੇਰਾ ਪੁਲਿਸ ਥਾਣੇ ’ਚ ਉਸ ’ਤੇ ਜਬਰ ਜਨਾਹ ਤੇ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਸੀ।