ਜੇਐੱਨਐੱਨ, ਨਵੀਂ ਦਿੱਲੀ : ਟੀਵੀ ਤੇ ਬਾਲੀਵੁੱਡ ਇੰਡਸਟਰੀ ਦੇ ਸਿਤਾਰੇ ਇੱਕ ਤੋਂ ਬਾਅਦ ਇਕ ਵਿਆਹ ਕਰਵਾਉਂਦੇ ਨਜ਼ਰ ਆ ਰਹੇ ਹਨ। ਹਾਲ ਹੀ ‘ਚ ਜਿੱਥੇ ਪਰਿਣੀਤੀ ਚੋਪੜਾ ‘ਆਪ’ ਨੇਤਾ ਰਾਘਵ ਚੱਢਾ ਦੀ ਦੁਲਹਨ ਬਣੀ, ਉੱਥੇ ਹੀ ਹੁਣ ਟੀਵੀ ਅਦਾਕਾਰ ਅਮਿਤ ਟੰਡਨ ਨੇ ਵੀ ਵਿਆਹ ਕਰਵਾ ਲਿਆ ਹੈ। ਜੀ ਹਾਂ, ਅਮਿਤ ਟੰਡਨ ਨੇ ਦੂਜਾ ਵਿਆਹ ਕਰਵਾਇਆ ਅਤੇ ਉਹ ਵੀ ਆਪਣੀ ਪਹਿਲੀ ਪਤਨੀ ਰੂਬੀ ਨਾਲ। ਇਸ ਜੋੜੇ ਨੇ ਆਪਣੇ ‘ਸੱਤ ਵਚਨਾਂ’ ਨੂੰ ਦੁਬਾਰਾ ਰੀਨਿਊ ਕਰਦਿਆਂ ਦੁਬਾਰਾ ਵਿਆਹ ਕਰਵਾਇਆ ਹੈ।
ਅਮਿਤ ਤੇ ਰੂਬੀ ਨੇ ਕਰਵਾਇਆ ਦੁਬਾਰਾ ਵਿਆਹ
ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਮਿਤ ਟੰਡਨ ਨੇ ਸਾਲ 2007 ਵਿਚ ਰੂਬੀ ਟੰਡਨ ਨਾਲ ਵਿਆਹ ਕੀਤਾ ਸੀ। ਵਿਆਹ ਦੇ ਕਰੀਬ 10 ਸਾਲ ਬਾਅਦ ਯਾਨੀ ਸਾਲ 2017 ‘ਚ ਇਸ ਜੋੜੇ ਦੇ ਵਿਆਹ ‘ਚ ਦਰਾਰ ਆ ਗਈ। ਇਹ ਜੋੜਾ ਇਕ-ਦੂਜੇ ਤੋਂ ਵੱਖ ਹੋਣ ਵਾਲਾ ਸੀ ਪਰ ਰੂਬੀ ਦੁਬਈ ਵਿਚ ਸਰਕਾਰੀ ਅਧਿਕਾਰੀਆਂ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਫਸ ਗਈ ਸੀ। ਇਸ ਦੌਰਾਨ ਅਮਿਤ ਨੇ ਰੂਬੀ ਦੀ ਮਦਦ ਕੀਤੀ ਅਤੇ ਜੋੜੇ ਨੂੰ ਇਕ ਵਾਰ ਫਿਰ ਇਕੱਠਿਆਂ ਦੇਖਿਆ ਗਿਆ। ਅਜਿਹੇ ‘ਚ ਦੋਹਾਂ ਨੇ ਦੁਬਾਰਾ ਵਿਆਹ ਕਰਵਾ ਲਿਆ।
ਧੀ ਸਾਹਮਣੇ ਲਏ ਸੱਤ ਫੇਰੇ
ਅਮਿਤ ਟੰਡਨ ਅਤੇ ਰੂਬੀ ਟੰਡਨ ਨੇ ਮੰਗਲਵਾਰ ਨੂੰ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ ਵਿਚ ਦੁਬਾਰਾ ਵਿਆਹ ਕਰਵਾ ਲਿਆ। ਇੰਨਾ ਹੀ ਨਹੀਂ ਉਨ੍ਹਾਂ ਨੇ ਆਪਣੀ 13 ਸਾਲ ਦੀ ਬੇਟੀ ਦੇ ਸਾਹਮਣੇ ਫਿਰ ਤੋਂ ਸੱਤ ਫੇਰੇ ਲਏ। ਇਸ ਜੋੜੇ ਨੇ ਇੰਸਟਾਗ੍ਰਾਮ ‘ਤੇ ਵਿਆਹ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਖਾਸ ਮੌਕੇ ‘ਤੇ ਰੂਬੀ ਗੁਲਾਬੀ ਰੰਗ ਦੇ ਲਹਿੰਗੇ ‘ਚ ਨਜ਼ਰ ਆਈ ਅਤੇ ਅਮਿਤ ਪੇਸਟਲ ਪਿੰਕ ਕਲਰ ਦੀ ਸ਼ੇਰਵਾਨੀ ‘ਚ ਨਜ਼ਰ ਆਏ।



