ਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਪਿੰ੍ਸੀਪਲ ਰਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਿੰਦੀ ਅਧਿਆਪਕਾ ਮੈਡਮ ਸ਼ਮਾ ਗਰਗ ਦੀ ਅਗਵਾਈ ਹੇਠ ਆਦਰਸ਼ ਸੀ: ਸੈ: ਸਕੂਲ ਜਵਾਹਰ ਸਿੰਘ ਵਾਲਾ ਵਿਚ ਰਾਸ਼ਟਰੀ ਹਿੰਦੀ ਦਿਵਸ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਕਰਦਿਆਂ ਮੈਡਮ ਸ਼ਮਾਂ ਗਰਗ ਨੇ ਹਿੰਦੀ ਦਿਵਸ ਬਾਰੇ ਵਿਸਥਾਰ ਨਾਲ ਦੱਸਿਆ ਕਿ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਕਦੋਂ ਅਤੇ ਕਿਵੇਂ ਹੋਈ। ਇਸ ਉਪਰੰਤ ਪਾਇਲ ਜੈਨ, ਦਿਲਪ੍ਰਰੀਤ ਕੌਰ ਅਤੇ ਹਰਸ਼ਦੀਪ ਗਰਗ ਨੇ ਆਪਣੇ ਭਾਸ਼ਣਾਂ ਰਾਹੀਂ ਇਸ ਦਿਵਸ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਇਸ ਮੌਕੇ ਨੂਰਪ੍ਰਰੀਤ ਕੌਰ, ਪਿ੍ਰਅੰਕਾ ਅਤੇ ਨੇਹਾ ਨੇ ਕਵਿਤਾਵਾਂ ਪੇਸ਼ ਕੀਤੀਆਂ ਅਤੇ ਮਹਿਕਪ੍ਰਰੀਤ ਕੌਰ, ਮਮਤਾ ਕੌਰ ਨੇ ਗੀਤ ਪੇਸ਼ ਕੀਤੇ।

ਇਸ ਮੌਕੇ ਲੈਕਚਰਾਰ ਬਲਵਿੰਦਰ ਕੌਰ ਅਤੇ ਦਵਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪਿੰ੍ਸੀਪਲ ਰਮਨਦੀਪ ਕੌਰ ਨੇ ਆਪਣੇ ਭਾਸ਼ਣ ਵਿਚ ਹਿੰਦੀ ਅਧਿਆਪਕ ਸ਼ਮਾਂ ਗਰਗ ਅਤੇ ਬੱਚਿਆਂ ਦੀ ਤਾਰੀਫ ਕਰਦਿਆਂ ਉਨਾਂ੍ਹ ਨੂੰ ਇਸ ਮੌਕੇ ਸ਼ਾਨਦਾਰ ਸਮਾਗਮ ਉਲੀਕਣ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਇਨਸਾਨ ਨੂੰ ਹਰ ਭਾਸ਼ਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਅਖੀਰ ਤੇ ਭਾਗ ਲੈਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੈਕਚਰਾਰ ਰਮਨਦੀਪ ਕੌਰ, ਪਵਨਜੀਤ ਕੌਰ, ਹਰਜੀਤ ਕੌਰ, ਨੀਸ਼ੂ ਰਾਣੀ, ਗਗਨਪ੍ਰਰੀਤ ਸਿੰਘ, ਅੰਮਿ੍ਤਪਾਲ ਸਿੰਘ, ਹਰਚਰਨ ਸਿੰਘ, ਗੁਰਦੀਪ ਸਿੰਘ ਉਚੇਚੇ ਤੌਰ ‘ਤੇ ਹਾਜ਼ਰ ਸਨ।