ਨਵੀਂ ਦਿੱਲੀ, ਟੈੱਕ ਡੈਸਕ : ਜੇਕਰ ਤੁਸੀਂ ਨਵਾਂ ਸਟਾਈਲਿਸ਼ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। Infinix Note 30 VIP Racing Edition ਸਮਾਰਟਫੋਨ ਨੂੰ ਗਲੋਬਲ ਮਾਰਕੀਟ ‘ਚ ਪੇਸ਼ ਕੀਤਾ ਗਿਆ ਹੈ।

Transcen Holdings ਸਬ-ਬ੍ਰਾਂਡ ਦਾ ਨਵਾਂ ਸਮਾਰਟਫੋਨ MediaTek Dimensity 8050 SoC ਪ੍ਰੋਸੈਸਰ ਨਾਲ ਲੈਸ ਹੈ। ਇਸ ਨਵੇਂ ਫੋਨ ਦਾ ਡਿਜ਼ਾਈਨ ਤੇ ਪੈਕੇਜਿੰਗ ਬਹੁਤ ਖਾਸ ਹੈ। Infinix ਨੇ ਨਵੇਂ ਹੈਂਡਸੈੱਟ ਲਈ BMW ਦੇ ਡਿਜ਼ਾਈਨਵਰਕਸ ਨਾਲ ਹੱਥ ਮਿਲਾਇਆ ਹੈ।

Infinix Note 30 VIP Racing Edition ਦੀ ਕੀਮਤ

Infinix Note 30 VIP Racing Edition ਚੋਣਵੇਂ ਗਲੋਬਲ ਬਾਜ਼ਾਰਾਂ ‘ਚ ਲਗਪਗ $315 (ਲਗਪਗ 26,000 ਰੁਪਏ) ਦੀ ਕੀਮਤ ‘ਤੇ ਖਰੀਦਣ ਲਈ ਉਪਲਬਧ ਹੋਵੇਗਾ। ਹਾਲਾਂਕਿ ਕੰਪਨੀ ਨੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਹੈ ਕਿ ਇਸ ‘ਚ ਕਿੰਨੀ ਰੈਮ ਅਤੇ ਸਟੋਰੇਜ ਹੋਵੇਗੀ।

ਭਾਰਤ ‘ਚ ਨਵੇਂ ਹੈਂਡਸੈੱਟ ਦੇ ਲਾਂਚ ਹੋਣ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। Infinix Note 30 VIP ਨੂੰ ਜੂਨ ‘ਚ $299 (ਲਗਪਗ 24,600 ਰੁਪਏ) ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ। ਇਸ ‘ਚ 256GB ਸਟੈਂਡਰਡ ਆਨਬੋਰਡ ਸਟੋਰੇਜ ਦੇ ਨਾਲ 8GB ਅਤੇ 12GB ਰੈਮ ਦਿੱਤੀ ਗਈ ਹੈ।

Infinix Note 30 VIP Racing Edition ਦੀਆਂ ਖੂਬੀਆਂ

  • Infinix Note 30 VIP Racing Edition ਦੇ ਸਪੈਸੀਫਿਕੇਸ਼ਨਜ਼ ਰੈਗੂਲਰ ਮਾਡਲ ਵਾਂਗ ਹੀ ਹਨ। ਇਹ ਐਂਡਰਾਇਡ 13 ‘ਤੇ ਚੱਲਦਾ ਹੈ। ਵਨੀਲਾ ਇਨਫਿਨਿਕਸ ਨੋਟ 30 VIP ਵਾਂਗ, ਰੇਸਿੰਗ ਵੇਰੀਐਂਟ ਵੀ ਇਕ ਆਕਟਾ-ਕੋਰ ਮੀਡੀਆਟੇਕ ਡਾਇਮੈਂਸਿਟੀ 8050 SoC, 12GB ਤੱਕ ਦੀ ਰੈਮ, ਅਤੇ ਇੱਕ ARM Mali G77 MC9 3D GPU ਦੇ ਨਾਲ ਆਉਂਦਾ ਹੈ।
  • Infinix Note 30 VIP Racing Edition ਦਾ ਡਿਜ਼ਾਈਨ
  • Infinix ਨੇ ਨੋਟ 30 VIP ਰੇਸਿੰਗ ਵੇਰੀਐਂਟ ਲਈ BMW ਗਰੁੱਪ ਦੇ ਡਿਜ਼ਾਈਨਵਰਕਸ ਨਾਲ ਮਿਲ ਕੇ ਕੰਮ ਕੀਤਾ ਹੈ।
  • ਇਸ ‘ਚ BMW ਮੋਟੋ ਸਪੋਰਟ ਨੂੰ ਦਿਖਾਉਣ ਲਈ ਤਿਰੰਗੇ ਲਾਈਟ ਬੈਂਡ ਦੇ ਨਾਲ ਰੀਅਰ ਪੈਨਲ ‘ਤੇ 3D ਲਾਈਟਿੰਗ ਲੈਦਰ ਤਕਨੀਕ ਦੀ ਵਰਤੋਂ ਕੀਤੀ ਗਈ ਹੈ।
  • ਇਹ ਲਾਈਟ ਬੈਂਡ ਸਪੀਡ, ਪਰਫਾਰਮੈਂਸ ਤੇ ਪਾਵਰ ਦਾ ਪ੍ਰਤੀਕ ਹੈ।
  • ਇਸ ਤੋਂ ਇਲਾਵਾ, ਇਹ 15W ਵਾਇਰਲੈੱਸ ਚਾਰਜਰ ਅਤੇ TWS ਈਅਰਫੋਨ ਦੇ ਨਾਲ BMW-ਥੀਮ ਵਾਲੇ ਰਿਟੇਲ ਪੈਕੇਜ ਵਿੱਚ ਪੇਸ਼ ਕੀਤਾ ਗਿਆ ਹੈ।

Infinix Note 30 VIP Racing Edition ਦਾ ਕੈਮਰਾ

Infinix Note 30 VIP ਰੇਸਿੰਗ ਐਡੀਸ਼ਨ ‘ਚ ਇਕ ਟ੍ਰਿਪਲ ਰੀਅਰ ਕੈਮਰਾ ਯੂਨਿਟ ਹੈ, ਜਿਸ ਵਿੱਚ 108-ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਤੇ ਡੁਅਲ 2-ਮੈਗਾਪਿਕਸਲ ਦੀ ਡੂੰਘਾਈ ਅਤੇ ਮੈਕਰੋ ਸੈਂਸਰ ਹਨ। ਸੈਲਫੀ ਅਤੇ ਵੀਡੀਓ ਚੈਟ ਲਈ ਫਰੰਟ ‘ਤੇ 32 ਮੈਗਾਪਿਕਸਲ ਦਾ ਕੈਮਰਾ ਹੈ।

ਇਸ ਤੋਂ ਇਲਾਵਾ ਇਸ ਵਿਚ 256GB ਤਕ ਦੀ ਇਨਬਿਲਟ ਸਟੋਰੇਜ ਹੈ ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਰਾਹੀਂ 2TB ਤਕ ਵਧਾਇਆ ਜਾ ਸਕਦਾ ਹੈ। Infinix Note 30 VIP ਰੇਸਿੰਗ ਵੇਰੀਐਂਟ ਵਿੱਚ 5,000mAh ਦੀ ਬੈਟਰੀ ਹੈ। ਬੈਟਰੀ 68W ਵਾਇਰਡ ਫਾਸਟ ਚਾਰਜਿੰਗ ਸਪੋਰਟ ਅਤੇ 50W ਵਾਇਰਲੈੱਸ ਚਾਰਜਿੰਗ ਸਪੋਰਟ ਨੂੰ ਸਪੋਰਟ ਕਰਦੀ ਹੈ।