ਬ੍ਰਿਟਿਸ਼ ਕੋਲੰਬੀਆ— ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਵਿਧਾਨ ਸਭਾ ਵਿਚ ਇਕ ਨਵਾਂ ਮਤਾ ਪਾਸ ਕਰਨ ‘ਤੇ ਵਿਚਾਰ ਕਰ ਰਹੀ ਹੈ, ਜਿਸ ਦੇ ਮੁਤਾਬਕ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਬ੍ਰਿਟਿਸ਼ ਕੋਲੰਬੀਆ ਡੇਢ ਲੱਖ ਡਾਲਰ ਤੋਂ ਵਧੇਰੇ ਕੀਮਤ ਦੀਆਂ ਗੱਡੀਆਂ ਦਾ ਬੀਮਾ ਨਹੀਂ ਕਰੇਗੀ। ਇਨ੍ਹਾਂ ਗੱਡੀਆਂ ਦਾ ਬੀਮਾ ਉਨ੍ਹਾਂ ਦੇ ਮਾਲਕ ਨਿੱਜੀ ਤੌਰ ‘ਤੇ ਕਰਵਾ ਸਕਦੇ ਹਨ। ਕਮਰਸ਼ੀਅਲ ਗੱਡੀਆਂ ਇਸ ਨੀਤੀ ਅਧੀਨ ਨਹੀਂ ਆਉਣਗੀਆਂ। ਟਰਾਂਸਪੋਰਟ ਅਤੇ ਇਨਫ੍ਰਾਸਟਰਕਚਰ ਮੰਤਰੀ ਟੋਡ ਸਟੋਨ ਨੇ ਬੁੱਧਵਾਰ ਨੂੰ ਇਸ ਸੰਬੰਧੀ ਐਲਾਨ ਕੀਤਾ। ਟੋਡ ਦਾ ਕਹਿਣਾ ਹੈ ਕਿ ਮਹਿੰਗੀਆਂ ਗੱਡੀਆਂ ਦੇ ਹਾਦਸਾਗ੍ਰਸਤ ਹੋਣ ‘ਤੇ ਬੀਮੇ ਅਧੀਨ ਉਨ੍ਹਾਂ ਦੀ ਮੁਰੰਮਤ ‘ਤੇ ਕਾਫੀ ਖਰਚਾ ਆਉਂਦਾ ਹੈ, ਜਿਸ ਦਾ ਭਾਰ ਸਭ ‘ਤੇ ਬਰਾਬਰ ਦਾ ਪੈਂਦਾ ਹੈ, ਸਿੱਟੇ ਵਿਚੋਂ ਆਮ ਗੱਡੀ ਵਾਲਿਆਂ ਨੂੰ ਇਹ ਬੀਮਾ ਮਹਿੰਗਾ ਪੈਂਦਾ ਹੈ, ਜਦੋਂ ਕਿ ਮਹਿੰਗੀਆਂ ਗੱਡੀਆਂ ਵਾਲਿਆਂ ਨੂੰ ਇਹ ਸਸਤਾ ਪੈਂਦਾ ਹੈ। ਇਸ ਸਥਿਤੀ ਨੂੰ ਸਹੀ ਕਰਨ ਲਈ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਮਹਿੰਗੀਆਂ ਗੱਡੀਆਂ ਦਾ ਬੀਮਾ ਬੰਦ ਕਰਨ ‘ਤੇ ਵਿਚਾਰ ਕਰ ਰਹੀ ਹੈ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


