Skip to content
Thursday, October 29, 2026 5°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਕੈਨੇਡੀਅਨ ਫੌਜ ਸੰਬੰਧੀ ਹੋਇਆ ਸਨਸਨੀਖੇਜ਼ ਖੁਲਾਸਾ, ਹਰਜੀਤ ਸੱਜਣ ਹੋਏ ਭਾਵੁਕ

By Admin Published 2 min read

ਓਟਾਵਾ— ਸਾਲ 2015 ਵਿਚ ਕੈਨੇਡਾ ਦੀ ਫੌਜ ਸੰਬੰਧੀ ਨਵੀਂ ਰਿਪੋਰਟ ਵਿਚ ਹੋਏ ਨਵੇਂ ਖੁਲਾਸੇ ਨੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੀ ਚਿੰਤਾ ਵਧਾ ਦਿੱਤੀ ਹੈ। ਇਸ ਰਿਪੋਰਟ ਮੁਤਾਬਕ 2015 ਵਿਚ ਕੈਨੇਡੀਅਨ ਫੌਜ ਦੇ 18 ਮੈਂਬਰਾਂ ਨੇ ਮੌਤ ਨੇ ਖੁਦਕੁਸ਼ੀ ਕਰ ਲਈ ਸੀ। ਇਹ ਅੰਕੜਾ ਚਿੰਤਾਜਨਕ ਹੈ ਅਤੇ ਸਾਬਤ ਕਰਦਾ ਹੈ ਕਿ ਸਰਕਾਰ ਦੇਸ਼ ਦੇ ਫੌਜੀਆਂ ਪ੍ਰਤੀ ਆਪਣੇ ਫਰਜ਼ ਚੰਗੀ ਤਰ੍ਹਾਂ ਨਹੀਂ ਨਿਭਾਅ ਰਹੀ। ਹਰਜੀਤ ਸਿੰਘ ਸੱਜਣ ਨੇ ਇਸ ਖੁਲਾਸੇ ਤੋਂ ਬਾਅਦ ਕਿਹਾ ਕਿ ਸੰਘੀ ਸਰਕਾਰ ਕੈਨੇਡੀਅਨ ਫੌਜੀਆਂ ਦੀ ਨਿੱਜੀ ਦੇਖ-ਰੇਖ ‘ਤੇ ਕੋਈ ਖਰਚਾ ਨਹੀਂ ਕਰ ਰਹੀ। ਇਹ ਰਿਪੋਰਟ ਕੈਨੇਡਾ ਦੀਆਂ ਫੌਜਾਂ ਵਿਚ ਮੈਡੀਕਲ ਸਹੂਲਤਾਂ ਦੇਣ ਵਾਲੇ ਡਾਕਟਰਾਂ ਵੱਲੋਂ ਤਿਆਰ ਕੀਤੀ ਗਈ ਹੈ। ਰਿਪੋਰਟ ਮੁਤਾਬਕ ਖੁਦਕੁਸ਼ੀ ਕਰਨ ਤੋਂ ਪਹਿਲਾਂ ਇਨ੍ਹਾਂ ਫੌਜੀਆਂ ਦੀ ਮਾਨਸਿਕ ਸਥਿਤੀ ਠੀਕ ਨਹੀਂ ਸੀ। ਜਿਨ੍ਹਾਂ ਨੇ ਫੌਜੀਆਂ ਨੇ ਆਪਣੀ ਜਾਨ ਦਿੱਤੀ ਹੈ ਉਹ ਨੇਵੀ ਅਤੇ ਹਵਾਈ ਫੌਜ ਵਿਚ ਸ਼ਾਮਲ ਸਨ ਜਾਂ ਉਹ ਫੌਜੀ ਸਨ, ਜੋ ਅਫਗਾਨਿਸਤਾਨ ਵਰਗੇ ਦੇਸ਼ਾਂ ਵਿਚ ਮਿਸ਼ਨਾਂ ‘ਤੇ ਗਏ ਸਨ।

ਹਰਜੀਤ ਸਿੰਘ ਸੱਜਣ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਫੌਜੀਆਂ ਵੱਲੋਂ ਖੁਦਕੁਸ਼ੀ ਦਾ ਮਾਮਲਾ ਉਨ੍ਹਾਂ ਲਈ ਜ਼ਿਆਦਾ ਭਾਵਨਾਤਮਕ ਹੈ ਕਿਉਂਕਿ ਉਹ ਖੁਦ ਅਫਗਾਨਿਸਤਾਨ ਵਿਚ ਸੇਵਾਵਾਂ ਨਿਭਾਅ ਚੁੱਕੇ ਹਨ। ਇਸ ਸਮੱਸਿਆ ਨਾਲ ਨਜਿੱਠਣ ਲਈ ਕੈਨੇਡਾ ਦੀ ਨਵੀਂ ਲਿਬਰਲ ਸਰਕਾਰ ਫੌਜਾਂ ਲਈ ਅਗਲੇ 20 ਸਾਲਾਂ ਲਈ ਯੋਜਨਾ ਤਿਆਰ ਕਰਨ ਵਾਲੀ ਹੈ। ਇਸ ਵਿਚ ਫੌਜੀਆਂ ਦੇ ਕਈ ਮੁੱਦਿਆਂ ਦਾ ਹੱਲ ਕੀਤਾ ਜਾਵੇਗਾ। ਹਰਜੀਤ ਸਿੰਘ ਨੇ ਕਿਹਾ ਕਿ ਫੌਜੀਆਂ ਦੀਆਂ ਨਿੱਜੀ ਸਮੱਸਿਆਵਾਂ ਨੂੰ ਵੀ ਇਸ ਯੋਜਨਾ ਵਿਚ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਉਹ ਮਹਿਸੂਸ ਕਰਨ ਸਕਣ ਕਿ ਕਿਸੇ ਵੀ ਦੁੱਖ ਦੀ ਘੜੀ ਵਿਚ ਉਹ ਇਕੱਲੇ ਨਹੀਂ ਹਨ। ਰਿਪੋਰਟ ਦੇ ਮੁਤਾਬਕ 1995 ਤੋਂ 2015 ਵਿਚ ਫੁੱਲ ਟਾਈਮ ਸਰਵਿਸ ਦੌਰਾਨ ਕੁੱਲ 239 ਫੌਜੀਆਂ ਨੇ ਖੁਦਕੁਸ਼ੀਆਂ ਕੀਤੀਆਂ, ਜਦੋਂ ਕਿ ਦੋ-ਤਿਹਾਈ ਫੌਜੀ ਦਿਮਾਗੀ ਸਿਹਤ ਸੰਬੰਧੀ ਮੁਸ਼ਕਿਲਾਂ ਦੇ ਸ਼ਿਕਾਰ ਹੋਏ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp