Ad-Time-For-Vacation.png

ਭਾਰਤ ਦੇ ਸੰਵਿਧਾਨ ਦੀ ਧਾਰਾ 25 ਬੀ ਖ਼ਿਲਾਫ਼ ਬਰਤਾਨੀਆ ‘ਚ ਪਟੀਸ਼ਨ ਦਾਖਲ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਭਾਰਤ ਦੇ ਸੰਵਿਧਾਨ ਦੀ ਬਹੁ ਚਰਚਿਤ ਧਾਰਾ 25 ਬੀ ਖਿਲਾਫ ਬਰਤਾਨੀਆਂ ਦੀ ਸੰਸਦ ਵਿਚ ਮਤਾ ਲਿਆਉਣ ਲਈ ਪਟੀਸ਼ਨ ਪਾਈ ਹੈ। ਪਟੀਸ਼ਨ ਕਰਤਾ ਪ੍ਰਮਜੀਤ ਸਿੰਘ ਨੇ ਇਸ ਪਟੀਸ਼ਨ ਵਿਚ ਕਿਹਾ ਹੈ ਕਿ ਭਾਰਤ ਦੇ ਆਜ਼ਾਦੀ ਐਕਟ 1947 ਅਨੁਸਾਰ ਸਿੱਖ ਧਰਮ ਨੂੰ ਵੱਖ ਧਰਮ ਦੇ ਤੌਰ ‘ਤੇ ਪਹਿਚਾਣ ਦਿੱਤੀ ਸੀ।ਪਰ 26 ਜਨਵਰੀ 1950 ਨੂੰ ਲਾਗੂ ਕੀਤੇ ਗਏ ਭਾਰਤੀ ਸੰਵਿਧਾਨ ਵਿਚ ਸਿੱਖਾਂ ਦੀ ਵੱਖਰੀ ਪਹਿਚਾਣ ਨੂੰ ਖ਼ਤਮ ਕਰ ਦਿੱਤਾ ਗਿਆ। ਧਾਰਾ 25 ਬੀ ਅਨੁਸਾਰ ਸਿੱਖਾਂ ਨੂੰ ਹਿੰਦੂ ਧਰਮ ਦਾ ਇਕ ਹਿੱਸਾ ਦਰਸਾਇਆ ਗਿਆ ਹੈ, ਸਿੱਖਾਂ ਨੂੰ ਹਿੰਦੂ ਐਕਟ ਅਧੀਨ ਵਿਆਹ ਕਰਨੇ ਪੈ ਰਹੇ ਹਨ, ਉਤਰਾਅਧਿਕਾਰੀ ਐਕਟ, ਘੱਟ ਗਿਣਤੀ ਅਤੇ ਸਰਪ੍ਰਸਤੀ ਐਕਟ, ਗੋਦ ਲੈਣ ਅਤੇ ਦੇਖ ਭਾਲ ਐਕਟ ਦੀ ਵਰਤੋਂ ਜਬਰੀ ਹਿੰਦੂ ਐਕਟ ਰਾਹੀਂ ਕਰਨੇ ਪੈ ਰਹੇ ਹਨ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ 8 ਲੱਖ ਸਿੱਖ ਯੂ. ਕੇ. ਵੱਸਦਾ ਹੈ ਜਦਕਿ ਦਨੀਆਂ ਭਰ ਵਿਚ ਸਿੱਖਾਂ ਦੀ ਗਿਣਤੀ 300 ਲੱਖ ਤੋਂ ਜ਼ਿਆਦਾ ਹੈ। ਭਾਰਤ ਨੂੰ ਛੱਡ ਕੇ ਦੁਨੀਆਂ ਭਰ ਵਿਚ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮੰਨਿਆ ਜਾਂਦਾ ਹੈ। ਪਟੀਸ਼ਨ ਵਿੱਚ ਯੂ. ਕੇ. ਸਰਕਾਰ ਨੂੰ ਭਾਰਤੀ ਸੰਵਿਧਾਨ ਦੀ ਧਾਰਾ 25 ਬੀ ਖਿਲਾਫ ਮਤਾ ਪਾਸ ਕਰਨ ਦੀ ਅਪੀਲ ਕੀਤੀ ਗਈ ਹੈ। ਬਰਤਾਨਵੀ ਕਾਨੂੰਨ ਅਨੁਸਾਰ ਜੇ ਇਸ ਪਟੀਸ਼ਨ ‘ਤੇ 10 ਹਜ਼ਾਰ ਦਸਤਖ਼ਤ ਹੋ ਜਾਂਦੇ ਹਨ ਤਾਂ ਸਰਕਾਰ ਨੂੰ ਇਸ ਬਾਰੇ ਬਿਆਨ ਜਾਰੀ ਕਰਨਾ ਪਵੇਗਾ, ਪਰ ਜੇ ਇਸ ਮੁਹਿੰਮ ਨੂੰ 1 ਲੱਖ ਲੋਕ ਹੁੰਗਾਰਾ ਭਰਦੇ ਹਨ ਤਾਂ ਇਸ ਸਬੰਧੀ ਪਾਰਲੀਮੈਂਟ ਵਿਚ ਮਤਾ ਲਿਆ ਕੇ ਖਾਸ ਬਹਿਸ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿੱਚੋਂ ਫਾਂਸੀ ਦੀ ਸਜ਼ਾ ਖ਼ਤਮ ਕਰਨ ਲਈ ਅਜਿਹੀ ਹੀ ਇਕ ਪਟੀਸ਼ਨ ‘ਤੇ ਪਹਿਲਾਂ 1 ਲੱਖ ਤੋਂ ਵੱਧ ਲੋਕਾਂ ਨੇ ਦਸਤਖ਼ਤ ਕੀਤੇ ਸਨ, ਜਿਸ ‘ਤੇ ਸੰਸਦ ਵਿਚ ਖਾਸ ਬਹਿਸ ਹੋਈ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.