Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

ਆਕਾਸ਼ਗੰਗਾ ਦਾ ਸੱਭ ਤੋਂ ਘੱਟ ਚਮਕ ਵਾਲਾ ਉਪ ਤਾਰਾਮੰਡਲ ਲਭਿਆ

By uscreative Published 1 min read

ਟੋਕਿਉ,: ਵਿਗਿਆਨਕਾਂ ਨੇ ਇਕ ਅਜਿਹੇ ਛੋਟੇ ਉਪ ਤਾਰਾਮੰਡਲ ਦੀ ਖੋਜ ਕੀਤੀ ਹੈ, ਜਿਸ ਨੂੰ ਆਕਾਸ਼ਗੰਗਾ ਦੇ ਪ੍ਰਭਾਮੰਡਲ ਵਿਚ ਲਭਿਆ ਗਿਆ ਹੈ। ਇਹ ਹੁਣ ਤਕ ਦਾ ਸੱਭ ਤੋਂ ਘੱਟ ਚਮਕ ਵਾਲਾ ਉਪ ਤਾਰਾਮੰਡਲ ਮੰਨਿਆ ਜਾ ਰਿਹਾ ਹੈ। ਇਹ ਖੋਜ ਤਾਰਾਮੰਡਲ ਦੇ ਨਿਰਮਾਣ ਨਾਲ ਜੁੜੀ ਅਹਿਮ ਜਾਣਕਾਰੀ ਉਪਲਬੱਧ ਕਰਵਾਉਂਦੀ ਹੈ।ਇਸ ਉਪ ਤਾਰਾਮੰਡਲ ਦਾ ਨਾਮ ਵਰਗੋ1 ਹੈ ਅਤੇ ਇਹ ਤਾਰਾਪੁੰਜ ਵਰਗੋ ਦੀ ਦਿਸ਼ਾ ਵਿਚ ਪੈਂਦਾ ਹੈ। ਜਾਪਾਨ ਦੀ ਤੋਹੋਕਿਊ ਯੂਨੀਵਰਸਟੀ ਦੇ ਖੋਜਕਰਤਾਵਾਂ ਨੇ ਇਸ ਦੀ ਖੋਜ ਕੀਤੀ ਹੈ। ਇਹ ਖੋਜ ਆਕਾਸ਼ਗੰਗਾ ਦੇ ਪ੍ਰਭਾਮੰਡਲ ਵਿਚ ਹੁਣ ਵੀ ਅਣਪਛਾਤੇ ਉਪ ਤਾਰਾਮੰਡਲਾਂ ਨੇ ਵੱਡੀ ਗਿਣਤੀ ਵਿਚ ਮੌਜੂਦ ਹੋਣ ਵਲ ਇਸ਼ਾਰਾ ਕਰਦੀ ਹੈ।

ਹੁਣ ਤਕ ਆਕਾਸ਼ਗੰਗਾ ਵਿਚ ਲਗਭਗ 50 ਉਪ ਤਾਰਾਮੰਡਲਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਵਿਚ 40 ਘੱਟ ਚਮਕ ਵਾਲੇ ਹਨ।ਹਾਲ ਹੀ ਵਿਚ ਲੱਭੇ ਗਏ ਕਈ ਛੋਟੇ ਉਪਤਾਰਾਮੰਡਲ ਇਸ ਲਈ ਘੱਟ ਚਮਕ ਵਾਲੇ ਹਨ ਕਿਉਂਕਿ ਉਨ੍ਹਾਂ ਦੀ ਚਮਕ ਆਪਟੀਕਲ ਵੇਵਬੈਂਡ ‘ਤੇ (-8) ਤੋਂ ਵੀ ਘੱਟ ਹੈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp