Ad-Time-For-Vacation.png

ਗੁਰੂ ਗੋੁਬੰਦ ਸਿੰਘ ਜੀ ਨੂੰ ਅਖੌਤੀ ਪਰਸ਼ੂਰਾਮ ਦਾ ਅਵਤਾਰ ਐਲਾਨਿਆ

ਹਿੰਦੂਤਵੀਆਂ ਵੱਲੋਂ ਗੁਰੂ ਸਾਹਿਬਾਨ ਦੇ ਬਿੰਬ ਨੂੰ ਵਿਗਾੜਨ ਲਈ ਇਕ ਹੋਰ ਵਿਚਾਰਧਾਰਕ ਹਮਲਾ; ਸਿੱਖ ਸੁਚੇਤ ਹੋਣ

ਦਿੱਲੀ/ ਅੰਮ੍ਰਿਤਸਰ:( ਸਿੱਖ ਸਿਆਸਤ ਬਿਊਰੋ ) ਹਿੰਦੂਤਵੀ ਤਾਕਤਾਂ ਨੇ ਹੁਣ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨਾਲ ਸਬੰਧਤ ਸਮਾਗਮਾਂ ਨੂੰ ਵੀ ਸਿੱਖਾਂ ਦੇ ਹਿਰਦੇ ਵਲੂੰਧਰਣ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ। ਸਨਾਤਨ ਮੱਤ ਦੇ ਪ੍ਰਚਾਰਕ ਸਵਾਮੀ ਵਿਵੇਕਾਨੰਦ ਨਾਲ ਸਬੰਧਤ ਕਿਸੇ ਰਾਸ਼ਟਰਕਵੀ ਰਾਮਧਾਰੀ ਸਿੰਘ ‘ਦਿਨਕਰ’ ਯਾਦਗਾਰੀ ਸੰਸਥਾ ਨੇ “ਇੰਡੀਅਨ ਟਰੇਡ ਪ੍ਰਮੋਸ਼ਨ ਆਰਗੇਨਾਈਜੇਸ਼ਨ” ਦੀ ਮਦਦ ਨਾਲ ਨਾਲ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਕਰਵਾਏ ਜਾ ਰਹੇ ਇੰਟਰਨੈਸ਼ਨਲ ਵਪਾਰ ਮੇਲੇ ਦੌਰਾਨ ਇਕ ਸਮਾਗਮ ਉਲੀਕਿਆ ਹੈ ਜਿਸ ਸੰਬੰਧੀ ਜੋ ਜਾਣਕਾਰੀ ਨਸ਼ਰ ਹੋਈ ਹੈ ਉਹ ਬੇਹੱਦ ਇਤਾਜ਼ਯੋਗ ਅਤੇ ਸਿੱਖ ਵਿਰੋਧੀ ਹੈ।25 ਨਵੰਬਰ ਵਾਲੇ ਦਿਨ ਸ਼ਾਮ ਰੱਖੇ ਗਏ ‘ਰਾਸ਼ਟਰ ਪ੍ਰੇਮ’ ਨਾਮਕ ਇਸ ਸਮਾਗਮ ਇਸ ਸਮਾਗਮ ਵਿਚ ਬਿਹਾਰ ਦੇ ਰਾਜਪਾਲ ਰਾਮ ਨਾਥ ਕੋਇੰਦ, ਲੋਕ ਸਭਾ ਮੈਂਬਰ ਸ਼ਾਂਤਾ ਕੁਮਾਰ, ਅਸ਼ਵਨੀ ਕੁਮਾਰ ਚੀਜੇ, ਯੂਨੀਅਨ ਬੈਂਕ ਆਫ ਇੰਡੀਆ ਦੇ ਅਰੁਣ ਤਿਵਾੜੀ ਅਤੇ ਇੰਡੀਅਨ ਟਰੇਡ ਪ੍ਰਮੋਸ਼ਨ ਆਰਗੇਨਾਈਜੇਸ਼ਨ ਦੇ ਮੁਖ ਪ੍ਰਬੰਧਕੀ ਅਧਿਕਾਰੀ ਐਸ. ਸੀ. ਗੋਇਲ ਆਦਿ ਸ਼ਾਮਿਲ ਹੋ ਰਹੇ ਹਨ।ਸੰਸਥਾ ਵਲੋਂ ਕਰਵਾਏ ਜਾ ਰਹੇ ਇਸ ਸਮਾਗਮ ਮੌਕੇ ਕਰਵਾਈ ਜਾ ਰਹੀ ਵਿਚਾਰ ਚਰਚਾ ਦਾ ਵਿਸ਼ਾ ‘ਸੰਸਕ੍ਰਿਤਕ ਭਾਰਤ ਦੇ ਨਿਰਮਾਣ ਵਿੱਚ ਸਵਾਮੀ ਵਿਵੇਕਾਨੰਦ ਅਤੇ ਗੁਰੂ ਗੋਬਿੰਦ ਸਿੰਘ ਦਾ ਯੋਗਦਾਨ’ ਹੈ।ਸਪਸ਼ਟ ਹੈ ਇਸ ਸਮਾਗਮ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 350 ਸਾਲਾ ਪ੍ਰਕਾਸ਼ ਦਿਵਸ ਸਮਾਗਮਾਂ ਨਾਲ ਕੋਈ ਦੂਰ ਦਾ ਵਾਸਤਾ ਵੀ ਨਹੀ ਹੈ। ਇਸ ਸਮਾਗਮ ਦੇ ਪ੍ਰਚਾਰ ਲਈ ਇਸ ਹਿੰਦੂਤਵੀ ਟੋਲੇ ਵਲੋਂ ਛਪਵਾਇਆ ਤੇ ਪ੍ਰਚਾਰਿਆ ਜਾ ਰਿਹਾ ਪਰਚਾ (ਜਿਸ ਦੀ ਨਕਲ ਸਿੱਖ ਸਿਆਸਤ ਕੋਲ ਮੌਜੂਦ ਹੈ) ਗੁਰੂ ਸਾਹਿਬ ਦੀ ਨਿਦਾ ਨਾਲ ਭਰਪੂਰ ਹੈ। ਪਰਚੇ ਵਿਚ ਜਿੱਥੇ ਗੁਰੂ ਸਾਹਿਬ ਨੂੰ ਅਖੌਤੀ ਪਰਸ਼ੂਰਾਮ ਦਾ ਅਵਤਾਰ ਐਲਾਨਿਆ ਗਿਆ ਹੈ ਉੱਥੇ ਉਨ੍ਹਾਂ ਦੇ ਬਿੰਬ ਨੂੰ “ਦੇਸ਼ਭਗਤੀ” ਤੇ “ਰਾਸ਼ਟਰਵਾਦ” ਦੀਆਂ ਤੰਗ ਵਲਗਣਾਂ ਵਿਚ ਬੰਦ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ।ਇਸ ਸਮਾਗਮ ਤੇ ਸਖਤ ਇਤਰਾਜ ਜਿਤਾਉਂਦਿਆਂ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ‘ਚ 25 ਨਵੰਬਰ ਨੂੰ ਪ੍ਰਗਤੀ ਮੈਦਾਨ ਦਿੱਲੀ ਵਿਖੇ ਰਾਸ਼ਟਰ ਪ੍ਰੇਮ ਉਤਸਵ ਦੇ ਨਾਂ ਹੇਠ ਕਰਵਾਏ ਜਾ ਰਹੇ ਸਮਾਗਮ ਲਈ ਵੰਡੇ ਗਏ ਸੱਦਾ ਪੱਤਰਾਂ ‘ਤੇ ਦਸਮ ਪਿਤਾ ਦੇ ਬਰਾਬਰ ਸਵਾਮੀ ਵਿਵੇਕਾਨੰਦ ਦੀ ਤਸਵੀਰ ਲਾਉਣ ਅਤੇ ਸੱਦਾ ਪੱਤਰ ‘ਚ ਗੁਰੂ ਗੋਬਿੰਦ ਸਿੰਘ ਨੂੰ ਪਰਸ਼ੂ ਰਾਮ ਦਾ ਅਵਤਾਰ ਦਸਣ ਦੀ ਵੱਖ-ਵੱਖ ਸਿੱਖ ਸੰਸਥਾਵਾਂ ਤੇ ਪੰਥਕ ਜਥੇਬੰਦੀਆਂ ਨੇ ਨਿਖੇਧੀ ਕਰਦਿਆਂ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਇਸ ਚੁਨੌਤੀ ਅਤੇ ਦੁਵਿਧਾਵਾਂ ਦਾ ਮੁਕਾਬਲਾ ਕਰਨ ਲਈ ਅਗਵਾਈ ਕਰਨ ਦੀ ਅਪੀਲ ਕੀਤੀ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ.ਕਿਰਪਾਲ ਸਿੰਘ ਬਡੂੰਗਰ ਨੇ ਉਕਤ ਬੇਨਤੀ ਨੂੰ ਪ੍ਰਵਾਨ ਕਰਦਿਆਂ ਐਲਾਨ ਕੀਤਾ ਹੈ ਕਿ ਸਿੱਖ ਸਿਧਾਂਤਾਂ ਨੂੰ ਖੋਰਾ ਲਾਉਣ ਵਾਲੀ ਕਿਸੇ ਵੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਕੌਮ ਦਾ ਨਿਆਰਾਪਣ ਬਰਕਰਾਰ ਰਖਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਦੋ ਦਰਜਨ ਤੋਂ ਜ਼ਿਆਦਾ ਇਨਕਲਾਬੀ ਪੁਸਤਕਾਂ ਦੇ ਰਚੇਤਾ ਤੇ ਪ੍ਰਸਿੱਧ ਪੰਥਕ ਲੇਖ਼ਕ ਪ੍ਰੋ.ਇੰਦਰ ਸਿੰਘ ਘੱਗਾ ਨੇ ਆਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਸਿਰਫ਼ ਅਕਾਲ ਪੁਰਖ ਦੇ ਪੁਜਾਰੀ ਸਨ ਤੇ ਉਨ੍ਹਾਂ ਅਪਣੇ ਜੀਵਨ ‘ਚ ਮਾਤਾ-ਪਿਤਾ ਸਿਰਫ਼ ਅਕਾਲ ਪੁਰਖ ਨੂੰ ਹੀ ਮੰਨਿਆ। ਉਨ੍ਹਾਂ ਕਿਹਾ ਕਿ ਦਸਮ ਪਿਤਾ ਦੇ ਬਰਾਬਰ ਤਸਵੀਰ ਲਵਾਉਣ ਵਾਲਾ ਮਨੁੱਖ ਵੀ ਜੇਕਰ ਗੁਰਬਾਣੀ ਅਨੁਸਾਰੀ ਜੀਵਨ ਬਤੀਤ ਕਰਨ ਦਾ ਦਾਅਵਾ ਕਰਦਾ ਹੈ ਤਾਂ ਮੰਨਿਆ ਜਾਵੇ, ਨਹੀਂ ਤਾਂ ਮੂਰਤੀ ਪੂਜਕਾਂ ਨੂੰ ਦਸਮ ਪਿਤਾ ਦੇ ਬਰਾਬਰ ਦਰਸਾਉਣਾ ਪੰਥਕ ਭਾਵਨਾਵਾਂ ਨਾਲ ਖਿਲਵਾੜ ਹੈ।

ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਸਮੇਤ ਗੁਰਮਤਿ ਸੇਵਾ ਲਹਿਰ ਦੇ ਸਮੂਹ ਪ੍ਰਚਾਰਕਾਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਜਾਤ-ਪਾਤ ਦਾ ਖ਼ਾਤਮਾ, ਔਰਤਾਂ ਦੀ ਬਰਾਬਰਤਾ ਦੇ ਨਾਲ-ਨਾਲ ਬੇਇਮਾਨ ਤੇ ਪਖੰਡੀਆਂ ਦੀ ਪੂਜਾ ਦਾ ਖੰਡਨ ਕੀਤਾ ਸੀ, ਜੇਕਰ ਕੋਈ ਦਸਮ ਪਿਤਾ ਦੇ ਸੱਚੇ-ਸੁੱਚੇ ਫ਼ਲਸਫ਼ੇ ਮੁਤਾਬਕ ਅਤੇ ਗੁਰਬਾਣੀ ਅਨੁਸਾਰ ਪ੍ਰੋਗਰਾਮ ਕਰਵਾਏ ਤਾਂ ਉਹ ਸਵਾਗਤ ਕਰਨਗੇ, ਨਹੀਂ ਤਾਂ ਸਿੱਖ ਸਿਧਾਂਤਾਂ ਨੂੰ ਖੋਰਾ ਲਾਉਣ ਵਾਲੀ ਕੋਈ ਵੀ ਕਾਰਵਾਈ ਬਰਦਾਸ਼ਤ ਤੋਂ ਬਾਹਰ ਹੈ।

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਚਾਰਕਾਂ ਪ੍ਰਿੰ.ਗੁਰਬਚਨ ਸਿੰਘ ਪੰਨਵਾਂ, ਪ੍ਰੋ.ਸਰਬਜੀਤ ਸਿੰਘ ਧੂੰਦਾਂ, ਭਾਈ ਹਰਜਿੰਦਰ ਸਿੰਘ ਸਭਰਾ, ਭਾਈ ਸੁਖਵਿੰਦਰ ਸਿੰਘ ਦਦੇਹਰ, ਭਾਈ ਗੁਰਜੰਟ ਸਿੰਘ ਰੂਪੋਵਾਲੀ ਆਦਿ ਨੇ ਆਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਧਾਰਮਕ, ਸਮਾਜਕ ਤੇ ਰਾਜਨੀਤਕ ਅਜ਼ਾਦੀ ਲਈ ਸਿੱਖਾਂ ਦੀ ਫ਼ੌਜ ਤਿਆਰ ਕੀਤੀ, ਜਿਵੇਂ ਕਿ ਦੇਸ਼ ਦੀ ਰੱਖਿਆ ਵਾਸਤੇ ਫ਼ੌਜ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਮਨੁੱਖ ਅੰਦਰ ਵੀ ਇਮਾਨਦਾਰੀ ਤੇ ਪਿਆਰ ਭਰਿਆ ਮਾਹੌਲ ਪੈਦਾ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਦਸਮ ਗੰ੍ਰਥ ਦੀ ਅਗਵਾਈ ਹੇਠ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਯਾਤਰਾ ਸ਼ੁਰੂ ਕਰਨ ਮੌਕੇ ਹੀ ਪੰਥ ਵਿਰੋਧੀ ਸ਼ਕਤੀਆਂ ਦੀ ਸਾਜ਼ਿਸ਼ ਰੋਜ਼ਾਨਾ ਸਪੋਕਸਮੈਨ ਨੇ ਜਨਤਕ ਕਰ ਦਿੱਤੀ ਸੀ ਤੇ ਹੁਣ ਦਸਮੇਸ਼ ਪਿਤਾ ਦੇ ਸੱਚੇ-ਸੁੱਚੇ ਜੀਵਨ ਸਮੇਤ ਇਤਿਹਾਸਕ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਾਲੀਆਂ ਸ਼ਕਤੀਆਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖ ਸਿਧਾਂਤ, ਸਿੱਖ ਵਿਰਸਾ, ਸਿੱਖ ਵਿਚਾਰਧਾਰਾ, ਸਿੱਖ ਪਛਾਣ ਸਮੇਤ ਹੋਰ ਜਿਹੜੀਆਂ ਚੁਨੌਤੀਆਂ ਪੰਥ ਲਈ ਪੇਸ਼ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਪ੍ਰਤੀ ਸਾਵਧਾਨ ਤੇ ਸੁਚੇਤ ਹੋਣ ਦੀ ਲੋੜ ਤਾਂ ਹੈ, ਨਾਲ ਪੰਥਕ ਏਕਤਾ ਦੀ ਵੀ ਸਖ਼ਤ ਜ਼ਰੂਰਤ ਹੈ।

ਅਪਣੇ ਫ਼ੇਸਬੁਕ ਅਕਾਊਂਟ ਰਾਹੀਂ ਦਲ ਖ਼ਾਲਸਾ ਦੇ ਆਗੂ ਗਜਿੰਦਰ ਸਿੰਘ ਨੇ ਭਾਰਤ ਦੇ ਸੰਸਕ੍ਰਿਤਕ ਨਿਰਮਾਣ ‘ਚ ‘ਗੁਰੂ ਗੋਬਿੰਦ ਸਿੰਘ ਅਤੇ ਸਵਾਮੀ ਵਿਵੇਕਾਨੰਦ ਦਾ ਯੋਗਦਾਨ’ ਨਾਂ ਹੇਠ ਕਰਵਾਏ ਜਾ ਰਹੇ ਸਮਾਗਮ ਦੀ ਨਿਖੇਧੀ ਕਰਦਿਆਂ ਆਖਿਆ ਕਿ ਆਰ.ਐਸ.ਐਸ. ਦੇ ਵਿੰਗ ਰਾਸ਼ਟਰੀ ਸਿੱਖ ਸੰਗਤ ਨੂੰ ਭਾਰਤ ਸਰਕਾਰ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਗੁਰਪੁਰਬ ਨੂੰ ਮਨਾਉਣ ਦੇ ਸਿਲਸਿਲੇ ‘ਚ ਜਾਰੀ ਕੀਤੀ ਗਈ 350 ਕਰੋੜ ਰੁਪਏ ਦੀ ਰਾਸ਼ੀ ਵੀ ਸ਼ੱਕ ਦੇ ਘੇਰੇ ‘ਚ ਹੈ ਕਿ ਕਿਤੇ ਉਹ ਪੈਸਾ ਸਿੱਖ ਧਰਮ ਦੇ ਹਿੰਦੂਕਰਨ ਦੀਆਂ ਕੋਸ਼ਿਸ਼ਾਂ ਉੱਤੇ ਖ਼ਰਚ ਨਾ ਕੀਤਾ ਜਾਵੇ ਕਿਉਂਕਿ ਇਸ ਤੋਂ ਪਹਿਲਾਂ ਵੀ ਉਹ ਸਿੱਖ ਗੁਰੂ ਸਾਹਿਬਾਨ ਨੂੰ ਕਦੇ ਮਹਾਤਮਾ ਗਾਂਧੀ, ਕਦੇ ਸ਼ਿਵਾਜੀ ਮਰਹੱਟਾ ਤੇ ਕਦੇ ਰਾਣਾ ਪ੍ਰਤਾਪ ਨਾਲ ਮਿਲਾਉਂਦੇ ਰਹੇ ਹਨ।

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਐਡੀਸ਼ਨਲ ਚੀਫ਼ ਆਰਗੇਨਾਈਜ਼ਰ ਅਕਾਦਮਿਕ ਡਾ.ਅਵੀਨਿੰਦਰਪਾਲ ਸਿੰਘ ਅਤੇ ਜ਼ੋਨਲ ਸਕੱਤਰ ਪ੍ਰੋ.ਗੁਰਪ੍ਰੀਤ ਸਿੰਘ ਮੁਕਤਸਰ ਨੇ ਆਖਿਆ ਕਿ ਦਸਮ ਪਿਤਾ ਦੇ ਪ੍ਰਕਾਸ਼ ਪੁਰਬ ਦੀ ਆੜ ‘ਚ ਸਿਧਾਂਤ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੁਨੀਆਂ ਭਰ ਦੀਆਂ ਸਿੱਖ ਸੰਸਥਾਵਾਂ ਤੇ ਪੰਥਕ ਜਥੇਬੰਦੀਆਂ ਨੂੰ ਸਿੱਖ ਕੌਮ ਦਾ ਨਿਆਰਾਪਣ ਕਾਇਮ ਰੱਖਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ‘ਏਕਸ ਕੇ ਬਾਰਕ’ ਦੇ ਕਨਵੀਨਰ ਇੰਜ.ਬਲਵਿੰਦਰ ਸਿੰਘ ਮਿਸ਼ਨਰੀ ਤੇ ਸੇਵਾਦਾਰ ਸੁਖਵਿੰਦਰ ਸਿੰਘ ਬੱਬੂ ਦਾ ਕਹਿਣਾ ਹੈ ਕਿ ਕੌਮੀ ਵਿਲੱਖਤਾ ਉਤੇ ਹਮਲਾ ਇਕ ਵਾਰ ਬਰਦਾਸ਼ਤ ਕਰਾਂਗੇ ਤਾਂ ਬਰਦਾਸ਼ਤ ਕਰਨ ਦੇ ਆਦੀ ਬਣ ਜਾਵਾਂਗੇ ਅਤੇ ਦੁਸ਼ਮਣ ਹੋਰ ਅੱਗੇ ਵੱਧ ਕੇ ਹਮਲੇ ਕਰਨ ਲੱਗ ਜਾਣਗੇ। ਇਸ ਲਈ ਸਿੱਖਾਂ ਦੀ ਕੌਮੀ ਵਿਲੱਖਣਤਾ ਉਤੇ ਹਮਲੇ ਨੂੰ ਬਰਦਾਸ਼ਤ ਕਰਨ ਦੀ ਬਜਾਇ ਤੁਰਤ ਜਵਾਬ ਦੇਣ ਦੀ ਲੋੜ ਹੈ।

ਸਿੱਖ ਸਟੂਡੈਂਟ ਫ਼ੈਡਰੇਸ਼ਨ ਦੇ ਮਾਲਵਾ ਜ਼ੋਨ ਇੰਚਾਰਜ ਪ੍ਰਭਜੋਤ ਸਿੰਘ ਨੇ ਆਖਿਆ ਕਿ ਆਰ.ਐਸ.ਐਸ. ਦੇ ਇਸ਼ਾਰਿਆਂ ਉਪਰ ਸਿੱਖ ਕੌਮ ‘ਤੇ ਕੀਤੇ ਜਾ ਰਹੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਤੇ ਦਲ ਖਾਲਸਾ ਆਗੂ ਸ੍ਰ: ਕਰਨੈਲ ਸਿੰਘ ਪੀਰ ਮੁਹੰਮਦ ਨੇ ਇਸਨੂੰ ਸਿੱਖ ਧਰਮ ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ। ਪੀਰ ਮੁਹੰਮਦ ਨੇ ਮੰਗ ਕੀਤੀ ਹੈ ਕਿ ਦਿੱਲੀ ਦੇ ਸਿੱਖ ਸਿਆਸਤਦਾਨ, ਇਸ ਸਮਾਗਮ ਨੂੰ ਰੋਕਣ ਲਈ ਅੱਗੇ ਆਉਣ।

Share:

Facebook
Twitter
Pinterest
LinkedIn
matrimonail-ads
On Key

Related Posts

Ektuhi Gurbani App
gurnaaz-new flyer feb 23
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.