Skip to content
Tuesday, October 27, 2026 9°C · Drizzle · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਨੋਟਬੰਦੀ : ਜਨ-ਧਨ ਖਾਤਿਆਂ ‘ਚ ਆਏ 21 ਹਜ਼ਾਰ ਕਰੋੜ

By Admin Published 2 min read

ਨਵੀਂ ਦਿੱਲੀ (ਏਜੰਸੀਆਂ) : ਸਰਕਾਰ ਦੇ ਨੋਟਬੰਦੀ ਦੇ ਫੈਸਲੇ ਤੋਂ ਬਾਅਦ ਜਨ-ਧਨ ਖਾਤਿਆਂ ‘ਚ ਭਾਰਤੀ ਉਛਾਲ ਦੇਖਣ ਨੂੰ ਮਿਲਿਆ ਹੈ। ਇਨਾਂ ਖਾਤਿਆਂ ‘ਚ 21,000 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਜਮਾ ਕਰਵਾਈ ਗਈ ਹੈ। ਸੂਤਰਾਂ ਦੇ ਅਨੁਸਾਰ ਲੰਘੇ 13 ਦਿਨਾਂ ‘ਚ ਬੈਂਕਾਂ ‘ਚ ਜਨਧਨ ਖਾਤਿਆਂ ‘ਚ ਲਗਭਗ 21,000 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਦਸੰਬਰ ਦਾ ਐਲਾਨ ਕੀਤੀ, ਜਿਸ ਦੇ ਤਹਿਤ 500 ਤੇ 1000 ਰੁਪਏ ਦੇ ਨੋਟਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ।

ਇਸ ਤੋਂ ਬਾਅਦ ਜਿਨਾਂ ਸੂਬਿਆਂ ‘ਚ ਸਭ ਤੋਂ ਵੱਧ ਜਮਾ ਰਾਸ਼ੀ ਦੇਖਣ ਨੂੰ ਮਿਲੀ ਹੈ, ਉਨਾਂ ‘ਚ ਮਮਤਾ ਬੈਨਜਰੀ ਦੇ ਸ਼ਾਸਨ ਵਾਲਾ ਪੱਛਮੀ ਬੰਗਾਲ ਸਭ ਤੋਂ ਅੱਗੇ ਹੈ ਤੇ ਕਰਨਾਟਕ ਦੂਜੇ ਨੰਬਰ ‘ਤੇ ਹੈ। ਨਿਕਾਸੀ ਤੋਂ ਬਾਅਦ ਇਨਾਂ ਖਾਤਿਆਂ ‘ਚ ਕੁਲ ਜਮਾ ਜਾਂ ਬਕਾਇਆ 66,636 ਕਰੋੜ ਰੁਪਏ ਹਨ। ਉਥੇ ਹੀ 9 ਨਵੰਬਰ ਨੂੰ ਇਸ ਤਰਾਂ ਦੇ ਲਗਭਗ 25.5 ਕਰੋੜ ਬੈਂਕ ਖਾਤਿਆਂ ‘ਚ 45,636.61 ਕਰੋੜ ਰੁਪਏ ਜਮਾ ਸਨ। ਜ਼ਿਕਰਯੋਗ ਹੈ ਕਿ ਦੇਸ਼ ‘ਚ ਬੈਂਕਿੰਗ ਨੂੰ ਉਤਸ਼ਾਹਤ ਕਰਨ ਲਈ 28 ਅਗਸਤ 2014 ਨੂੰ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਤਰਾਂ ਦੇ ਖਾਤਿਆਂ ‘ਚ 50,000 ਰੁਪਏ ਹੀ ਜਮਾ ਕਰਵਾਏ ਜਾ ਸਕਦੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp