Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਦਿੱਲੀ ‘ਚ ਨਵੀਂ ਕਰੰਸੀ ‘ਚ 27 ਲੱਖ ਰੁਪਏ ਲੈ ਜਾ ਰਹੇ ਦੋ ਵਿਅਕਤੀ ਗ੍ਰਿਫਤਾਰ

By Admin Published 2 min read

ਨਵੀਂ ਦਿੱਲੀ— ਪੁਲਸ ਨੇ ਵੀਰਵਾਰ ਨੂੰ ਹਜ਼ਰਤ ਨਿਜ਼ਾਮੁਦੀਨ ਰੇਲਵੇ ਸਟੇਸ਼ਨ ਦੇ ਬਾਹਰੋਂ ਦੋ ਵਿਅਕਤਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ ਕਥਿਤ ਤੌਰ ‘ਤੇ ਨਵੀਂ ਕਰੰਸੀ ‘ਚ 27 ਲੱਖ ਰੁਪਏ ਸੀ ਜੋ ਉਨ੍ਹਾਂ ਨੂੰ ਮੁੰਬਈ ‘ਚ ਕੁਝ ਏਜੰਟਾਂ ਤੋਂ ਪੁਰਾਣੇ ਨੋਟਾਂ ਨੂੰ ਬਦਲਾਉਣ ਦੇ ਬਦਲੇ ‘ਚ ਮਿਲੇ ਸਨ। ਦੋਹਾਂ ਨੇ ਅਪਰਾਧ ਸ਼ਾਖਾ ਦੇ ਅਧਿਕਾਰੀਆਂ ਨੂੰ ਦਿੱਲੀ ਦੇ ਇਕ ਵਿਅਕਤੀ ਬਾਰੇ ਦੱਸਿਆ ਹੈ ਕਿ ਕਥਿਤ ਤੌਰ ‘ਤੇ ਉਹ ਢੇਡ ਕਰੋੜ ਰੁਪਏ ਬਦਲਾਅ ਚੁੱਕਾ ਹੈ। ਪੁਲਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਖੁਫੀਆ ਏਜੰਸੀਆਂ ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਸ਼ਾਖਾ ਨੇ ਅਜੀਤ ਪਾਲ ਸਿੰਘ ਅਤੇ ਰਾਜਿੰਦਰ ਸਿੰਘ ਨੂੰ ਵੀਰਵਾਰ ਦੀ ਸ਼ਾਮ ਨੂੰ ਫੜ੍ਹਿਆ। ਅਜੀਤ ਅਤੇ ਰਾਜਿੰਦਰ ਮੁੰਬਈ ਤੋਂ ਬੰਦ ਹੋ ਚੁੱਕੇ ਨੋਟਾਂ ਨੂੰ ਬਦਲਾਅ ਕੇ ਪਰਤ ਰਹੇ ਸਨ। ਪੁਲਸ, ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਅਤੇ ਖੁਫੀਆ ਅਧਿਕਾਰੀਆਂ ਦੀ ਸੰਯੁਕਤ ਪੁੱਛਗਿੱਛ ‘ਚ ਉਨ੍ਹਾਂ ਦੱਸਿਆ ਕਿ ਪੈਸੇ ਸੰਜੇ ਮਲਿਕ ਦੇ ਹਨ ਜਿਸ ਦੀ ਬੱਡੀ ‘ਚ ਦਵਾ ਕੰਪਨੀ ਹੈ। ਅਧਿਕਾਰੀਆਂ ਨੇ ਕਿਹਾ ਕਿ ਅਸੀਂ ਮਲਿਕ ਦੀ ਤਲਾਸ਼ ‘ਚ ਹਾਂ। ਜਾਂਚ ‘ਚ ਇਹ ਸਾਹਮਣੇ ਆਇਆ ਹੈ ਕਿ ਉਸ ਨੇ ਮੁੰਬਈ ਤੋਂ ਆਪਣੇ ਨੋਟ ਬਦਲਾਏ ਸਨ ਅਤੇ ਜਾਣਕਾਰਾਂ ਤੋਂ ਪੁਰਾਣੇ ਨੋਟ ਬਦਲਾਉਣ ਲਈ ਕਮਿਸ਼ਨ ਲੈ ਰਿਹਾ ਹੈ। ਉਹ ਅਤੇ ਉਸ ਦੇ ਸਾਥੀ ਮੁੰਬਈ ਤੋਂ ਹੁਣ ਤੱਕ ਢੇਡ ਕਰੋੜ ਰੁਪਏ ਦੀ ਨਵੀਂ ਕਰੰਸੀ ਲਿਆ ਚੁੱਕੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp