ਮਲਾਇਕਾ-ਅਰਬਾਜ਼ ਵਲੋਂ ਤਲਾਕ ਦੀ ਅਰਜ਼ੀ ਪੇਸ਼, 23 ਸਾਲ ਬਾਅਦ ਟੁੱਟਣਗੇ ਰਿਸ਼ਤੇ
ਮੁੰਬਈ,: ਅਰਬਾਜ਼ ਅਤੇ ਮਲਾਇਕਾ ਅਰੋੜਾ ਖ਼ਾਨ ਨੇ ਤਲਾਕ ਲਈ ਅਰਜ਼ੀ ਦਾਇਰ ਕਰ ਦਿਤੀ ਹੈ। ਸੂਤਰਾਂ ਮੁਤਾਬਕ ਅਰਬਾਜ਼-ਮਲਾਇਕਾ ਨੂੰ ਪਿਛਲੇ ਹਫ਼ਤੇ ਬਾਂਦ੍ਰਾ ਫ਼ੈਮਿਲੀ ਕੋਰਟ ਵਿਚ ਤਲਾਕ ਲਈ ਅਪਣੇ-ਅਪਣੇ ਵਕੀਲਾਂ ਨਾਲ ਮਿਲਦੇ ਹੋਏ ਵੇਖਿਆ ਗਿਆ। ਦੋਹਾਂ ਦਾ ਵਿਆਹ 23 ਸਾਲ ਪਹਿਲਾਂ ਹੋਇਆ ਸੀ, ਪਰ ਪਿਛਲੇ ਕੁੱਝ ਸਮੇਂ ਤੋਂ ਇਨ੍ਹਾਂ ਦੇ ਟੁਟਣ ਦੀਆਂ ਖ਼ਬਰਾਂ ਮੀਡੀਆ ਵਿਚ ਆ ਰਹੀਆਂ ਸਨ।
