Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਬਠਿੰਡਾ ‘ਚ ਕਾਂਗਰਸ ਤੇ ਅਕਾਲੀ ਦਲ ਵਿਚਲੀ ਬਗ਼ਾਵਤ ਬਾਹਰ ਆਉਣੀ ਸ਼ੁਰੂ

By uscreative Published 2 min read

ਬਠਿੰਡਾ, (ਸੁਖਜਿੰਦਰ ਮਾਨ) : ਸੂਬੇ ਦੇ ਵੀਵੀਆਈਪੀ ਜ਼ਿਲ੍ਹਾ ਬਠਿੰਡਾ ‘ਚ ਮਿਸ਼ਨ 2017 ਨੂੰ ਫ਼ਤਿਹ ਕਰਨ ਤੋਂ ਪਹਿਲਾਂ ਹੀ ਕਾਂਗਰਸ ਤੇ ਅਕਾਲੀ ਦਲ ਵਿਚ ਬਗਾਵਤ ਦਾ ਲਾਵਾ ਫੁੱਟਣਾ ਸ਼ੁਰੂ ਹੋ ਗਿਆ ਹੈ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਲ੍ਹੇ ਵਿਚ ਪੈਂਦੀਆਂ ਕੁੱਲ 6 ਵਿਧਾਨ ਸਭਾ ਸੀਟਾਂ ਵਿਚੋਂ ਚਾਰ ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਪ੍ਰੰਤੂ ਹਾਲੇ ਦੋਨੋ ਰਿਜ਼ਰਵ ਸੀਟਾਂ ਨੂੰ ਲੈ ਕੇ ਰੇੜਕਾ ਜਾਰੀ ਹੈ। ਦੂਜੀ ਪਾਸੇ ਕਾਂਗਰਸ ਵਲੋਂ ਬੇਸ਼ੱਕ ਹਾਲੇ ਤੱਕ ਇੱਕ ਵੀ ਟਿਕਟ ਦਾ ਐਲਾਨ ਨਹੀਂ ਕੀਤਾ ਗਿਆ, ਪ੍ਰੰਤੂ ਕਾਂਗਰਸ ਲਈ ਸੇਫ਼ ਹਲਕਾ ਮੰਨੇ ਜਾਂਦੇ ਬਠਿੰਡਾ ਸ਼ਹਿਰੀ ਵਿਚ ਤਿੰਨ ਸਾਬਕਾ ਮੰਤਰੀਆਂ ਵਿਚਕਾਰ ਟਿਕਟ ਨੂੰ ਲੈ ਕੇ ਭੱਜਦੋੜ ਜਾਰੀ ਹੈ। ਇਸੇ ਦੌਰਾਨ ਅੱਜ ਇਸ ਹਲਕੇ ਤੋਂ ਇੱਕ ਵਾਰ ਵਿਧਾਇਕ ਰਹਿ ਚੁੱਕੇ ਤੇ ਮੌਜੂਦਾ ਹਲਕਾ ਇੰਚਾਰਜ਼ ਹਰਮਿੰਦਰ ਸਿੰਘ ਜੱਸੀ ਦੇ ਸਮਰਥਕਾਂ ਨੇ ਵੱਡਾ ਇਕੱਠ ਕਰਕੇ ਹਾਈਕਮਾਂਡ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਪਾਰਟੀ ਨੇ ਸ਼੍ਰੀ ਜੱਸੀ ਨੂੰ ਮੁੜ ਉਮੀਦਵਾਰ ਨਾ ਬਣਾਇਆ ਤਾਂ ਉਹ ਅਪਣੇ ਅਹੁੱਦਿਆਂ ਤਂੋ ਅਸਤੀਫ਼ੇ ਦੇ ਦੇਣਗੇ। ਸਥਾਨਕ ਮਿੰਨੀ ਸਕੱਤਰੇਤ ਰੋਡ ‘ਤੇ ਸਥਿਤ ਕਾਂਗਰਸ ਦੇ ਕੋਂਸਲ ਚੋਣਾਂ ‘ਚ ਉਮੀਦਵਾਰ ਰਹੇ ਰੋਕੀ ਦੇ ਘਰ ਹੋਈ ਅਹੁੱਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ ਵਿਚ ਹਾਈਕਮਾਂਡ ਨੂੰ ਅਪੀਲ ਕੀਤੀ ਗਈ ਕਿ ਉਹ ਪਿਛਲੇ 10 ਸਾਲਾਂ ਤੋਂ ਇਸ ਹਲਕੇ ਦੀ ਸੇਵਾ ਕਰ ਰਹੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੂੰ ਹੀ ਟਿਕਟ ਦੇਣ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp