Ad-Time-For-Vacation.png

ਪੰਜਾਬ ਪੁਲਿਸ ਵਿਚ ਸਿਪਾਹੀ ਭਰਤੀ ਦਾ ਰੇਟ 15 ਲੱਖ ਰੁਪਏ!

ਚੰਡੀਗੜ੍ਹ, (ਨੀਲ ਭਲਿੰਦਰ ਸਿੰਘ) : ਪੰਜਾਬ ਪੁਲਿਸ ਵਿਚ ਵੱਡੇ ਪੱਧਰ ‘ਤੇ ਹੋ ਰਹੀ ਭਰਤੀ ਦੇ ਦੌਰ ਵਿਚ ਵੱਢੀਖੋਰੀ ਵੀ ਸ਼ੁਰੂ ਹੋ ਚੁੱਕੀ ਲਗਦੀ ਹੈ। ਪੰਜਾਬ ਪੁਲਿਸ ਦੇ ਐਸ.ਪੀ. ਰੈਂਕ ਦੇ ਅਧਿਕਾਰੀ ਉਤੇ ਪੁਲਿਸ ਭਰਤੀ ਲਈ ਪੈਸਾ ਲੈਣ ਦੇ ਦੋਸ਼ ਲੱਗੇ ਹਨ ਜਿਸ ਦੀ ਲਿਖਤੀ ਸ਼ਿਕਾਇਤ ਡੀਜੀਪੀ ਕੋਲ ਪਹੁੰਚ ਗਈ ਹੈ।

ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਚੌਕਸੀ ਬਿਊਰੋ ਨੂੰ ਜਾਂਚ ਦੇ ਨਿਰਦੇਸ਼ ਦੇ ਦਿਤੇ ਗਏ ਹਨ। ਜਾਂਚ ਦੀ ਅਗਵਾਈ ਬਿਊਰੋ ਦੇ ਸੰਯੁਕਤ ਡਾਇਰੈਕਟਰ ਡਾਕਟਰ ਐਸ. ਭੂਪਤੀ (ਆਈਪੀਐਸ) ਕਰ ਰਹੇ ਹਨ। ਇਹ ਸ਼ਿਕਾਇਤ ਟਰੇਨਿੰਗ ਸੈਂਟਰ ‘ਚ ਤੈਨਾਤ ਐਸਪੀ ਸਰਬਜੀਤ ਸਿੰਘ ਵਿਰੁਧ ਆਈ ਹੈ। ਉਸ ‘ਤੇ ਦੋਸ਼ ਹੈ ਕਿ ਉਸ ਨੇ ਦੋ ਉਮੀਦਵਾਰਾਂ ਨੂੰ ਪੰਜਾਬ ਪੁਲਿਸ ਵਿਚ ਬਤੌਰ ਸਿਪਾਹੀ ਭਰਤੀ ਕਰਵਾਉਣ ਦੇ ਇਵਜ਼ ਵਿਚ ਲੱਖਾਂ ਰੁਪਏ ਲਏ ਹਨ। ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਸੋਹਣਗੜ੍ਹ (ਰਤੇਵਾਲਾ) ਵਾਸੀ ਮੱਖਣ ਸਿੰਘ ਪੁੱਤਰ ਹਰਜਿੰਦਰ ਸਿੰਘ ਨੇ ਪੁਲਿਸ ਮੁਖੀ ਨੂੰ ਉਕਤ ਅਧਿਕਾਰੀ ਵਿਰੁਧ ਕਾਨੂੰਨੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ। ਐਸ.ਪੀ. ਉਤੇ ਦੋ ਜਣਿਆਂ ਕੋਲੋਂ 29 ਲੱਖ ਰੁਪਏ ਲੈਣ ਦੇ ਦੋਸ਼ ਲੱਗੇ ਹਨ। ਮੱਖਣ ਸਿੰਘ ਨੇ ਦਾਅਵਾ ਕੀਤਾ ਕਿ ਐਸ.ਪੀ. ਦੀ ਉਨ੍ਹਾਂ ਦੇ ਪਿੰਡ ਰਿਸ਼ਤੇਦਾਰੀ ਹੈ। ਇਸੇ ਰਿਸ਼ਤੇਦਾਰੀ ਸਦਕਾ ਉਨ੍ਹਾਂ ਦੀ ਐਸਪੀ ਨਾਲ ਜਾਣ-ਪਛਾਣ ਹੋਈ। ਦੋਸ਼ ਹੈ ਕਿ ਐਸਪੀ ਨੇ ਮਈ 2015 ‘ਚ ਮੱਖਣ ਸਿੰਘ ਅਤੇ ਉਸ ਦੇ ਰਿਸ਼ਤੇਦਾਰ ਸੁਖਚੈਨ ਸਿੰਘ ਨੂੰ ਡੀਜੀਪੀ ਕੋਟੇ ਵਿਚ 52 ਸਿਪਾਹੀਆਂ ਦੀ ਭਰਤੀ ਤਹਿਤ ਭਰਤੀ ਕਰਾਉਣ ਦਾ ਭਰੋਸਾ ਦਿਤਾ ਅਤੇ ਸੌਦਾ 30 ਲੱਖ ਰੁਪਏ ਵਿਚ ਤੈਅ ਹੋਇਆ ਹਾਲਾਂਕਿ ਉਸ ਨੇ 40 ਲੱਖ ਮੰਗੇ ਸਨ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਅਪਣੀ ਜ਼ਮੀਨ ਦਾ ਬਿਆਨਾ ਕਰ ਕੇ 14 ਲੱਖ ਰੁਪਇਆ ਐਸ.ਪੀ. ਦੇ ਹੀ ਲੁਧਿਆਣਾ ਸਥਿਤ ਹੋਟਲ ‘ਚ ਉਸ ਨੂੰ ਦਿਤਾ। ਫਿਰ ਅਗਲੇ ਦਿਨ ਇਕ ਲੱਖ ਰੁਪਇਆ ਐਸ.ਪੀ. ਦੇ ਫ਼ਿਰੋਜ਼ਪੁਰ ਵਿਖੇ ਸਹੁਰਾ ਘਰ ਪਹੁੰਚਾਇਆ ਗਿਆ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.