ਅਮਨ ਪਸੰਦ ਸਿੱਖ ਕੌਮ ਪਾਕਿਸਤਾਨ ਨਾਲ ਕਦੇ ਵੀ ਜੰਗ ਨਹੀਂ ਚਾਹੁੰਦੀ : ਮਾਨ

ਬਰਨਾਲਾ, (ਜਗਸੀਰ ਸਿੰਘ ਸੰਧੂ) : ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਸਿੱਖ ਅਮਨ ਪਸੰਦ ਕੌਮ ਹੈ ਅਤੇ ਸਿੱਖ ਕਦੇ ਵੀ ਪਾਕਿਸਤਾਨ ਦਾ ਜੰਗ ਨਹੀਂ ਚਾਹੁੰਦੇ। ਕਸ਼ਮੀਰ ਦੇ ਤਾਜਾ ਹਾਲਾਤਾਂ ਦੀ ਗੱਲ ਕਰਦਿਆਂ ਸ੍ਰ: ਮਾਨ ਨੇ ਕਿਹਾ ਹੈ ਕਿ ਉੱੜੀ ਵਿੱਚ ਮਾਰੇ ਗਏ 17 ਭਾਰਤੀ ਫੌਜੀਆਂ ਸਾਨੂੰ ਬਹੁਤ ਅਫਸੋਸ ਹੈ, ਪਰ ਪਿਛਲੇ ਦੋ ਮਹੀਨਿਆਂ ਤੋਂ ਕਸ਼ਮੀਰੀਆਂ ‘ਤੇ ਵੀ ਭਾਰੀ ਜਬਰ ਤਸੱਦਦ ਹੋ ਰਿਹਾ ਹੈ। ਉਹਨਾਂ ਕਿਹਾ ਕਿ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਅਤੇ ਆਰ.ਐਸ.ਐਸ. ਕਸ਼ਮੀਰੀਆਂ ਨੂੰ ਫੌਜੀ ਤਾਕਤ ਨਾਲ ਦਬਾਅ ਕੇ ਉਥੇ ਰਾਜ ਕਰਨਾ ਚਾਹੁੰਦੇ ਹਨ, ਇਸ ਜਬਰ ਜੁਲਮ ਦੇ ਕਾਰਨ ਹੀ ਪਿਛਲੇ ਦੋ ਮਹੀਨਿਆਂ ਵਿੱਚ 90 ਕਸ਼ਮੀਰੀ ਮਾਰੇ ਗਏ ਅਤੇ 8 ਹਜਾਰ ਤੋਂ ਵੱਧ ਜਖਮੀ ਹੋਏ ਹਨ।

ਸ੍ਰ: ਮਾਨ ਨੇ ਕਿਹਾ ਜਦੋਂ ਏ.ਐਸ.ਐਸ.ਪੀ.ਏ ਵਰਗੇ ਕਾਨੂੰਨ ਪਾਸ ਹੋਣਗੇ, ਜਿਹਨਾਂ ਵਿੱਚ ਕਤਲ, ਬਲਾਤਕਾਰ, ਅਗਵਾ ਵਰਗੇ ਗੁਨਾਹਾਂ ਬਾਰੇ ਵੀ ਫੌਜ ‘ਤੇ ਮੁਕੱਦਮਾ ਨਹੀਂ ਚੱਲ ਸਕੇਗਾ ਤਾਂ ਏਨਾ ਜਬਰ ਜੁਲਮ ਹੋਣ ‘ਤੇ ਐਕਸ਼ਨ ਦਾ ਰੀਐਕਸਨ ਵੀ ਜਰੂਰ ਹੋਵੇਗਾ। ਸ੍ਰ: ਮਾਨ ਨੇ ਕਿਹਾ ਕਿ ਇਹ ਝਗੜਾ ਹਿੰਦੂਆਂ ਅਤੇ ਮੁਸਲਮਾਨਾਂ ਦਰਮਿਆਨ ਹੈ, ਜਦਕਿ ਸਿੱਖ ਤਾਂ ਅਮਨ ਚਾਹੁੰਦੇ ਹਨ। ਸ੍ਰ: ਮਾਨ ਨੇ ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੇਤਾਵਨੀ ਦਿੱਤੀ ਹੈ ਐਵੇਂ ਕਿ ਅਮਰੀਕਾ ਦੇ ਕੰਧੇੜੇ ਚੜਕੇ ਐਟਮੀ ਸਕਤੀ ਪਾਕਿਸਤਾਨ ਨਾਲ ਪੰਗਾ ਨਹੀਂ ਲੈਣਾ ਚਾਹੀਦਾ, ਉਥੇ ਸ੍ਰ: ਮਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਨੂੰ ਵੀ ਕਿਹਾ ਹੈ ਕਿ ਐਵੇਂ ਅਜਿਹੀ ਅੱਗ ਲਾਉਣ ਦੀ ਕੋਸ਼ਿਸ ਨਾ ਕੀਤੀ ਜਾਵੇ, ਜਿਸ ਵਿੱਚ ਦੋਵੇਂ ਪਾਸਿਆਂ ਦਾ ਪੰਜਾਬ ਝੁਲਸ ਸਕਦਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

ਸਰੀ ਸਿਟੀ ਵੱਲੋਂ ਬੱਚਿਆਂ ਲਈ ਮੁਫ਼ਤ ਤੈਰਨ ਦੀਆਂ ਕਲਾਸਾਂ ਦੀ ਯੋਜਨਾ ‘ਤੇ ਕੰਮ ਸ਼ੁਰੂ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਮੇਅਰ ਬਰੈਂਡਾ ਲੌਕ ਦੇ ਇੱਕ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ, ਜਿਸ ਤਹਿਤ ਸਿਟੀ ਸਟਾਫ਼ ਨੂੰ ਇੱਕ ਨਵੀਂ ਪਹਿਲ ‘ਤੇ ਕੰਮ ਕਰਨ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.