Ad-Time-For-Vacation.png

ਰਾਧੇ ਮਾਂ ਦੀ ਬੰਦ ਕਮਰਾ ਲੀਲਾ ਹੋਈ ਬੇਨਕਾਬ

ਨਵੀਂ ਦਿੱਲੀ/ਮੁੰਬਈ: ਖੁਦ ਨੂੰ ਦੇਵੀ ਦੱਸਣ ਵਾਲੀ ਰਾਧੇ ਮਾਂ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਹੈ। ਜੋ ਸ਼ਖ਼ਸ ਕਦੇ ਰਾਧੇ ਮਾਂ ਦਾ ਭਗਤ ਸੀ ਤੇ ਜਿਸ ਦੇ ਘਰ ਵਿੱਚ ਰਾਧੇ ਮਾਂ ਆਪਣਾ ਦਰਬਾਰ ਲਾਉਂਦੀ ਸੀ, ਉਸ ਨੇ ਹੀ ਰਾਧੇ ਮਾਂ ਬਾਰੇ ਵੱਡਾ ਖੁਲਾਸਾ ਕੀਤਾ ਹੈ।

ਮੁੰਬਈ ਦੇ ਮਸ਼ਹੂਰ ਮਿਠਾਈ ਕਾਰੋਬਾਰੀ ਮਨਮੋਹਨ ਗੁਪਤਾ ਨੇ ਖੁਲਾਸਾ ਕੀਤਾ ਹੈ ਕਿ ਰਾਧੇ ਮਾਂ ਢੋਂਗੀ ਹੈ। ਰਾਧੇ ਮਾਂ ਵਿੱਚ ਕੋਈ ਸ਼ਕਤੀ ਨਹੀਂ, ਸਗੋਂ ਉਹ ਜਾਦੂ-ਟੂਣਾ ਕਰਕੇ ਵਸ਼ੀਕਰਨ ਕਰਨ ਵਾਲੀ ਮਹਿਲਾ ਹੈ। ਜਿਸ ਮਨਮੋਹਨ ਗੁਪਤਾ ਦੇ ਘਰ ਵਿੱਚ ਰਾਧੇ ਮਾਂ ਚੌਂਕੀ ਕਰਦੀ ਸੀ, ਉਹ ਹੀ ਮਨਮੋਹਨ ਗੁਪਤਾ ਕਹਿ ਰਹੇ ਹਨ ਕਿ ਚੌਂਕੀ ਵਿੱਚ ਲੋਕਾਂ ਨੂੰ ਠੱਗਣ ਦਾ ਧੰਦਾ ਚੱਲਦਾ ਹੈ ਜਿਸ ਨਾਲ ਰਾਧੇ ਮਾਂ ਲੱਖਾਂ ਰੁਪਏ ਕਮਾਉਂਦੀ ਹੈ। ਉਸ ਮੁਤਾਬਕ, ਫੋਨ ਕਰਕੇ, ਮੈਸੇਜ਼ ਕਰਕੇ ਤੇ ਲੋਕਾਂ ਨੂੰ ਪੈਸੇ ਦੇ ਕੇ ਬੁਲਾਇਆ ਜਾਂਦਾ ਹੈ। ਭੀੜ ਇਕੱਠੀ ਕੀਤੀ ਜਾਂਦੀ ਹੈ। ਜ਼ਿਆਦਾ ਭੀੜ ਦੇਖ ਕੇ ਹੋਰ ਵੀ ਲੋਕ ਆਉਂਦੇ ਹਨ।

ਰਾਧੇ ਮਾਂ ਦੀ ਹਰ ਚੌਂਕੀ ਦਾ ਰੇਟ ਤੈਅ ਹੁੰਦਾ ਹੈ। ਵੱਡੇ -ਵੱਡੇ ਸਿਤਾਰਿਆਂ ਨੂੰ ਪੈਸੇ ਦੇ ਕੇ ਬੁਲਾਇਆ ਜਾਂਦਾ ਹੈ। ਮਨਮੋਹਨ ਗੁਪਤਾ ਮੁਤਾਬਕ, ਵੱਡੇ-ਵੱਡੇ ਸਿਤਾਰੇ, ਲੀਡਰਾਂ ਨੂੰ ਚੌਂਕੀ ਵਿੱਚ ਬੁਲਾ ਕੇ ਰਾਧੇ ਮਾਂ ਅਜਿਹੀ ਤਸਵੀਰ ਤਿਆਰ ਕਰਦੀ ਹੈ ਕਿ ਉਸ ਦੇ ਵੱਡੇ-ਵੱਡੇ ਭਗਤ ਹਨ। ਇਨ੍ਹਾਂ ਸਿਤਾਰਿਆਂ ਨੂੰ ਵੇਖ ਕੇ ਰਾਧੇ ਮਾਂ ਦੀ ਚੌਂਕੀ ਵਿੱਚ ਆਉਣ ਵਾਲੇ ਭਗਤ ਇਸ ਜਾਲ ਵਿੱਚ ਫਸ ਜਾਂਦੇ ਹਨ।

ਮਨਮੋਹਨ ਗੁਪਤਾ ਮੁਤਾਬਕ, ਚੌਂਕੀ ਦੇ ਨਾਲ-ਨਾਲ ਰਾਧੇ ਮਾਂ ਆਪਣੇ ਖ਼ਾਸ ਭਗਤਾਂ ਦੇ ਲਈ ਬੰਦ ਕਮਰੇ ਵਿੱਚ ਫ਼ਿਲਮੀ ਗਾਣਿਆਂ ‘ਤੇ ਡਾਂਸ ਵੀ ਕਰਦੀ ਹੈ। ਇਸ ਨੂੰ ਲੀਲਾ ਕਹਿੰਦੇ ਹਨ। ਮਨਮੋਹਨ ਗੁਪਤਾ ਦਾ ਇਲਜ਼ਾਮ ਹੈ ਕਿ ਲੀਲਾ ਵਿੱਚ ਚੱਲਣ ਵਾਲੇ ਅਸ਼ਲੀਲ ਡਾਂਸ ਦੌਰਾਨ ਰਾਧੇ ਮਾਂ ਆਪਣੇ ਭਗਤਾਂ ਦੀ ਤਸਵੀਰ ਜਾਂ ਵੀਡੀਓ ਬਣਾ ਕੇ ਬਲੈਕਮੇਲ ਕਰਦੀ ਹੈ ਜਿਸ ਨਾਲ ਉਹ ਵਿਅਕਤੀ ਰਾਧੇ ਮਾਂ ਦੇ ਕਬਜ਼ੇ ਵਿੱਚ ਆ ਜਾਂਦਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.