Skip to content
Tuesday, October 27, 2026 7°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਕੈਨੇਡਾ ਵਿਚਲੇ ਜੀਜੇ ਵੱਲੋਂ ਭੇਣ ਨੂੰ ਤੰਗ ਕਰਨ ਕਾਰਣ ਭਰਾ ਨੇ ਕੀਤੀ ਖੁਦਕੁਸ਼ੀ

By Admin Published 2 min read

ਮੋਗਾ: ਕੈਨੇਡੀਅਨ ਜੀਜੇ ਤੋਂ ਪ੍ਰੇਸ਼ਾਨ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਹੈ। ਇਹ ਦਰਦਨਾਕ ਖ਼ਬਰ ਮੋਗਾ ਤੋਂ ਹੈ। ਇੱਥੇ ਮਾਡਲ ਕਲੋਨੀ ‘ਚ ਰਹਿੰਦੇ 12ਵੀਂ ਕਲਾਸ ਦੇ ਵਿਦਿਆਰਥੀ ਨੇ ਆਪਣੇ ਘਰ ‘ਚ ਖੁਦ ਨੂੰ ਗੋਲੀ ਮਾਰ ਲਈ। ਘਟਨਾ ਸਮੇਂ ਘਰ ‘ਚ ਕੋਈ ਵੀ ਮੌਜੂਦ ਨਹੀਂ ਸੀ। ਮ੍ਰਿਤਕ ਦੇ ਮਾਤਾ-ਪਿਤਾ ਮੁਤਾਬਕ ਉਹ ਆਪਣੇ ਕੈਨੇਡਾ ਰਹਿੰਦੇ ਜੀਜੇ ਵੱਲੋਂ ਭੈਣ ਨੂੰ ਤੰਗ-ਪ੍ਰੇਸ਼ਾਨ ਕੀਤੇ ਜਾਣ ਦੇ ਚੱਲਦੇ ਪ੍ਰੇਸ਼ਾਨ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦੇ ਉਸ ਨੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਮ੍ਰਿਤਕ ਦੇ ਕੈਨੇਡੀਅਨ ਜੀਜੇ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਹਾਸਲ ਜਾਣਕਾਰੀ ਮੁਤਾਬਕ 18 ਸਾਲਾ ਰੋਬਿਨ ਦੀ ਭੈਣ ਹਰਮਨਦੀਪ ਕੌਰ ਦਾ ਵਿਆਹ ਕੁਝ ਸਮਾਂ ਪਹਿਲਾਂ ਕੈਨੇਡਾ ਰਹਿੰਦੇ ਸੰਦੀਪ ਨਾਲ ਹੋਇਆ ਸੀ। ਸੰਦੀਪ ਲਗਾਤਾਰ ਉਸ ਦੀ ਭੈਣ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਵੱਡੀ ਗੱਡੀ ਤੇ ਹੋਰ ਦਾਜ ਦੀ ਮੰਗ ਕੀਤੀ ਜਾ ਰਹੀ ਸੀ। ਅਜਿਹੇ ਹਲਾਤਾਂ ‘ਚ ਰੋਬਿਨ ਦੇ ਮਾਤਾ-ਪਿਤਾ ਕੈਨੇਡਾ ਵੀ ਗਏ, ਤਾਂ ਜੋ ਜਵਾਈ ਨਾਲ ਗੱਲ ਕਰ ਮਾਮਲੇ ਦਾ ਹੱਲ ਲੱਭਿਆ ਜਾ ਸਕੇ ਪਰ ਬਾਵਜੂਦ ਇਸ ਦੇ ਹਲਾਤ ਨਹੀਂ ਬਦਲੇ। ਸੰਦੀਪ ਦੇ ਮਾਤਾ ਪਿਤਾ ਕੁਝ ਦਿਨ ਪਹਿਲਾਂ ਹੀ ਵਾਪਸ ਪਰਤੇ ਸਨ। ਜਦ ਉਨ੍ਹਾਂ ਰੋਬਿਨ ਨੂੰ ਸਾਰੇ ਹਲਾਤਾਂ ਬਾਰੇ ਦੱਸਿਆ ਤਾਂ ਉਹ ਹੋਰ ਪ੍ਰੇਸ਼ਾਨ ਹੋ ਗਿਆ। ਇਸੇ ਪ੍ਰੇਸ਼ਾਨੀ ਦੇ ਚੱਲਦੇ ਉਸ ਨੇ ਇਹ ਖਤਰਨਾਕ ਕਦਮ ਚੁੱਕ ਲਿਆ।ਜਿਸ ਵੇਲੇ ਇਹ ਹਾਦਸਾ ਵਾਪਰਿਆ ਤਾਂ ਰੋਬਿਨ ਦੇ ਮਾਤਾ ਪਿਤਾ ਗੁਰਦੁਆਰਾ ਸਾਹਿਬ ਗਏ ਹੋਏ ਸਨ। ਜਦ ਉਹ ਵਾਪਸ ਪਰਤੇ ਤਾਂ ਇਹ ਭਾਣਾ ਵਰਤ ਚੁੱਕਿਆ ਸੀ। ਤੁਰੰਤ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਰੋਬਿਨ ਦੇ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਉਸ ਦੇ ਜੀਜੇ ਸੰਦੀਪ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਇਲਜ਼ਾਮਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp