ਚੰਡੀਗੜ੍ਹ, (ਨੀਲ ਭਲਿੰਦਰ ਸਿੰਘ) : ਆਮ ਆਦਮੀ ਪਾਰਟੀ ਦੇ ਸੂਬਾਈ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਉਤੇ ਟਿਕਟਾਂ ਦਿਵਾਉਣ ਬਦਲੇ ਪੈਸੇ ਲੈਣ ਦੇ ਸੰਗੀਨ ਦੋਸ਼ ਲੱਗਣ ਦੇ ਬਾਵਜੂਦ ਲੋਕਾਂ ਖ਼ਾਸਕਰ ਆਮ ਵਰਕਰਾਂ ਅੰਦਰ ਉਨ੍ਹਾਂ ਵਿਰੁਧ ‘ਨਾਂਹਪੱਖੀ’ ਸੰਦੇਸ਼ ਨਹੀਂ ਜਾ ਰਿਹਾ। ਬੇਸ਼ੱਕ ਸੀਨੀਅਰ ਆਪ ਆਗੂ ਛੋਟੇਪੁਰ ਵਿਰੁਧ ਕਾਫ਼ੀ ਰੌਲਾ ਪਾ ਰਹੇ ਹਨ ਅਤੇ ਕਾਰਵਾਈ ਲਈ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਵੀ ਲਿਖ ਚੁੱਕੇ ਹਨ ਪਰ ਪਾਰਟੀ ਦਾ ਆਮ ਵਰਕਰ ਹਾਲੇ ਵੀ ਇਹ ਮੰਨਣ ਨੂੰ ਤਿਆਰ ਨਹੀਂ ਦਿਸਦਾ ਕਿ ਈਮਾਨਦਾਰ ਅਕਸ ਵਾਲੇ ਨੇਤਾ ਵਜੋਂ ਜਾਣੇ ਜਾਂਦੇ ਛੋਟੇਪੁਰ ਨੇ ਟਿਕਟਾਂ ਦਿਵਾਉਣ ਬਦਲੇ ਰਿਸ਼ਵਤ ਲਈ ਹੈ।ਪਾਰਟੀ ਦੇ ਕਾਡਰ ਅੰਦਰ ਛੋਟੇਪੁਰ ਵਿਰੁਧ ਗੁੱਸੇ ਦੀ ਜੋ ਲਹਿਰ ਬਣਨੀ ਚਾਹੀਦੀ ਸੀ, ਉਹ ਨਜ਼ਰ ਨਹੀਂ ਆ ਰਹੀ। ਉਧਰ, ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਛੋਟੇਪੁਰ ਦਾ ਬਚਾਅ ਕਰਦਿਆਂ ਬਿਆਨ ਦੇ ਰਹੇ ਹਨ ਕਿ ਛੋਟੇਪੁਰ ਈਮਾਨਦਾਰ ਅਤੇ ਮਿਹਨਤੀ ਆਗੂ ਹੈ ਤੇ ਉਸ ਨੂੰ ਯੂਪੀ ਵਾਲਿਆਂ ਨੇ ਫਸਾਇਆ ਹੈ। ਕੱਟੜ ਵਿਰੋਧੀ ਆਗੂ ਦੇ ਮੂੰਹੋਂ ਅਪਣੇ ਆਗੂ ਬਾਰੇ ਅਜਿਹੀ ਗੱਲ ਸੁਣਨ ਤੇ ਹੋਰ ਕਾਰਨਾਂ ਕਰ ਕੇ ਪਾਰਟੀ ਦਾ ਕਾਡਰ ਸ਼ਸ਼ੋਪੰਜ ਵਿਚ ਹੈ। ਉਂਜ, ਸੰਗੀਨ ਦੋਸ਼ ਲੱਗਣ ਦੇ ਬਾਵਜੂਦ ਛੋਟੇਪੁਰ ਕਾਂਗਰਸ ਅਤੇ ਅਕਾਲੀ ਦਲ ਦੋਹਾਂ ਦੀ ‘ਵਿਸ਼ ਲਿਸਟ’ ‘ਚ ਬਣੇ ਹੋਏ ਹਨ। ਜ਼ਿਕਰਯੋਗ ਹੈ ਕਿ ਆਪ ਉਮੀਦਵਾਰਾਂ ਦੀ ਪਲੇਠੀ ਸੂਚੀ ਜਾਰੀ ਕਰਨ ਵਾਲੇ ਦਿਨ ਤੋਂ ਹੀ ਛੋਟੇਪੁਰ ਵਾਲੇ ਸਟਿੰਗ ਅਪ੍ਰੇਸ਼ਨ ਦੀ ਚਰਚਾ ਮਘ ਚੁਕੀ ਸੀ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


