Skip to content
Tuesday, October 27, 2026 10°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਕਸ਼ਮੀਰ ਤੋਂ ਬਿਨਾਂ ਭਾਰਤ ਦਾ ਕੋਈ ਭਵਿੱਖ ਨਹੀਂ : ਰਾਜਨਾਥ

By Admin Published 1 min read

ਸ੍ਰੀਨਗਰ,: ਕਸ਼ਮੀਰ ਵਿਚ ਪੈਲੇਟ ਗੰਨਾਂ ਦੀ ਵਰਤੋਂ ਦੀ ਤਿੱਖੀ ਆਲੋਚਨਾ ਕਾਰਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਕੁੱਝ ਹੀ ਦਿਨਾਂ ਵਿਚ ਪੈਲੇਟ ਗੰਨਾਂ ਦਾ ਬਦਲ ਲੱਭ ਲਿਆ ਜਾਵੇਗਾ। ਕਸ਼ਮੀਰ ਵਿਚ ਭੀੜ ਨੂੰ ਕਾਬੂ ਕਰਨ ਲਈ ਪੈਲੇਟ ਗੰਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਕਾਰਨ ਭਾਰੀ ਗਿਣਤੀ ਵਿਚ ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਜਾ ਰਹੀ ਹੈ।

ਜੰਮੂ-ਕਸ਼ਮੀਰ ਵਿਚ ਲਗਾਤਾਰ 48ਵੇਂ ਦਿਨ ਜਾਰੀ ਅਸ਼ਾਂਤੀ ਭਰੇ ਮਾਹੌਲ ਦੌਰਾਨ ਰਾਜਨਾਥ ਸਿੰਘ ਨੇ ਕਿਹਾ ਕਿ ਕਸ਼ਮੀਰ ਤੋਂ ਬਿਨਾਂ ਭਾਰਤ ਦਾ ਕੋਈ ਭਵਿੱਖ ਨਹੀਂ। ਕਸ਼ਮੀਰ ਦੌਰੇ ਦੇ ਦੂਜੇ ਦਿਨ ਰਾਜਨਾਥ ਨੇ ਪੱਤਰਕਾਰਾਂ ਨੂੰ ਕਿਹਾ, ”ਅਸੀਂ ਭਾਰਤ ਦੇ ਭਵਿੱਖ ਦਾ ਨਿਰਮਾਣ ਕਰਨਾ ਚਾਹੁੰਦੇ ਹਾਂ। ਜੇ ਕਸ਼ਮੀਰ ਦਾ ਭਵਿੱਖ ਅਨਿਸ਼ਚਿਤ ਹੈ ਤਾਂ ਭਾਰਤ ਦੇ ਭਵਿੱਖ ਨੂੰ ਆਕਾਰ ਨਹੀਂ ਦਿਤਾ ਜਾ ਸਕਦਾ।” ਪ੍ਰੈਸ ਕਾਨਫ਼ਰੰਸ ਦੌਰਾਨ ਰਾਜਨਾਥ ਨਾਲ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਵੀ ਮੌਜੂਦ ਸਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp