ਆਸਟ੍ਰੇਲੀਆ ਨੇ ਵਾਇਰਸ ਮਾਮਲੇ ‘ਚ ਅਮਰੀਕਾ ਲਈ ਚੀਨ ਨੂੰ ਦਿੱਤਾ ਧੋਖਾ : ਚੀਨੀ ਰਾਜਦੂਤ

ਆਸਟ੍ਰੇਲੀਆ ਵਿਚ ਚੀਨੀ ਦੂਤਾਵਾਸ ਦੇ ਮਿਸ਼ਨ ਉਪ ਪ੍ਰਮੁੱਖ ਅਤੇ ਦੂਜੇ ਨੰਬਰ ਦੇ ਅਧਿਕਾਰੀ ਵਾਂਗ ਸ਼ਿਨਿੰਗ ਨੇ ਕੋਰੋਨਾਵਾਇਰਸ ਮਹਾਮਾਰੀ ਦੀ ਉਤਪੱਤੀ ਅਤੇ ਇਸ ‘ਤੇ ਅੰਤਰਰਾਸ਼ਟਰੀ ਪ੍ਰਤੀਕਿਰਿਆਵਾਂ ਦੇ ਮਾਮਲੇ ਵਿਚ ਸੁਤੰਤਰ ਜਾਂਚ ਦੀ ਆਸਟ੍ਰੇਲੀਆ ਦੀ ਮੰਗ ‘ਤੇ ਰਾਸ਼ਟਰੀ ਪ੍ਰੈੱਸ ਕਲੱਬ ਵਿਚ ਗੱਲ ਕੀਤੀ। ਆਸਟ੍ਰੇਲੀਆ ਦੀ ਇਸ ਮੰਗ ਨੂੰ ਦੋ-ਪੱਖੀ ਸੰਬੰਧਾਂ ਵਿਚ ਵੱਡੀ ਦਰਾੜ ਦੇ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਜਿੱਥੇ ਚੀਨ ਦੀ ਸਰਕਾਰ ਨੇ ਆਸਟ੍ਰੇਲੀਆਈ ਮੰਤਰੀਆਂ ਦੇ ਫੋਨ ਚੁੱਕਣੇ ਬੰਦ ਕਰ ਦਿੱਤੇ ਹਨ ਅਤੇ ਆਸਟ੍ਰੇਲੀਆ ਤੋਂ ਬੀਫ ਸਮੇਤ ਹੋਰ ਉਤਪਾਦਾਂ ਦੇ ਨਿਰਯਾਤ ਵਿਚ ਰੁਕਾਵਟ ਪੈਦਾ ਹੋ ਗਈ ਹੈ।

ਆਸਟ੍ਰੇਲੀਆ ਨੇ ਇਹ ਮੰਗ ਅਜਿਹੇ ਸਮੇਂ ਵਿਚ  ਕੀਤੀ ਹੈ ਜਦੋਂ ਅਮਰੀਕਾ ਮਹਾਮਾਰੀ ਨੂੰ ਰੋਕ ਪਾਉਣ ਵਿਚ ਅਸਫਲ ਰਹਿਣ ਲਈ ਲੰਬੇ ਸਮੇਂ ਤੋਂ ਚੀਨ ਨੂੰ ਜ਼ਿੰਮੇਵਾਰ ਠਹਿਰਾਉਂਦਾ ਆ ਰਿਹਾ ਹੈ। ਆਸਟ੍ਰੇਲੀਆ ਦੀ ਇਸ ਮੰਗ ਦਾ ਹਵਾਲਾ ਦਿੰਦੇ ਹੋਏ ਵਾਂਗ ਨੇ ਸ਼ੇਕਸਪੀਅਰ ਦੇ ਮਸ਼ਹੂਰ ਨਾਟਕ ‘ਜੂਲੀਅਸ ਸੀਜਰ’ ਦੇ ਇਕ ਦ੍ਰਿਸ਼ ਦਾ ਜ਼ਿਕਰ ਕੀਤਾ, ਜਿਸ ਵਿਚ ਤਾਨਾਸ਼ਾਹ ਸੀਜਰ ਨੂੰ ਪਤਾ ਚੱਲਦਾ ਹੈ ਕਿ ਉਸ ਦੀ ਹੱਤਿਆ ਕਰਨ ਦੀ ਸਾਜਿਸ਼ ਰਚ ਰਹੇ ਲੋਕਾਂ ਵਿਚ ਉਸ ਦਾ ਦੋਸਤ ਮਾਰਕਸ ਜੂਨੀਅਸ ਬਰੂਟਸ ਵੀ ਹੈ। ਵਾਂਗ ਨੇ ਕਿਹਾ,”ਇਹ ਮਾਮਲਾ ਵੀ ਜੂਲੀਅਸ ਸੀਜਰ ਦੇ ਆਖਰੀ ਦਿਨਾਂ ਦੀ ਤਰ੍ਹਾਂ ਹੀ ਹੈ ਜਦੋਂ ਉਸ ਨੂੰ ਬਰੂਟਸ ਆਪਣੇ ਵੱਲ ਆਉਂਦਾ ਦਿਸਦਾ ਹੈ ਅਤੇ ਉਹ ਕਹਿੰਦਾ ਹੈ-‘ਔਰ ਤੁਮ, ਬਰੂਟਸ”।

Share:

Facebook
Twitter
Pinterest
LinkedIn
matrimonail-ads
On Key

Related Posts

ਪੱਛਮੀ ਕੈਨੇਡਾ ਦਾ ਪਹਿਲਾ ਜੰਪਸਟਾਰਟ ਕਮਿਊਨਿਟੀ ਸੌਕਰ ਪਿੱਚ ਸਰੀ ਵਿੱਚ ਖੁੱਲ੍ਹਿਆ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੂੰ ਗਿਲਡਫੋਰਡ ਹਾਈਟਸ ਪਾਰਕ ਵਿੱਚ ਪੱਛਮੀ ਕੈਨੇਡਾ ਦੇ ਪਹਿਲੇ ਜੰਪਸਟਾਰਟ ਕਮਿਊਨਿਟੀ ਸੌਕਰ ਪਿੱਚ ਦੀ ਸ਼ੁਰੂਆਤ ਕਰਨ ‘ਤੇ ਮਾਣ ਹੈ। ਕੈਨੇਡੀਅਨ

ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ

50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.