Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਅਮਰੀਕਾ USA

ਟਰੰਪ ਨੇ ਭਾਰਤੀ ਸਾਫਟਵੇਅਰ ਇੰਜੀਨੀਅਰ ਬੀਬੀ ਨੂੰ ਦਿੱਤੀ ਅਮਰੀਕੀ ਨਾਗਰਿਕਤਾ, ਕਹੀ ਇਹ ਗੱਲ

By uscreative Published 2 min read

PunjabKesari

ਵ੍ਹਾਈਟ ਹਾਊਸ ਵਿਚ ਹੋਏ ਇਸ ਨੈਸ਼ਨਲ ਕਨਵੈਨਸ਼ਨ ਵਿਚ ਪੰਜਾ ਦੇਸ਼ਾਂ- ਭਾਰਕ, ਬੋਲੀਵੀਆ, ਲੇਬਨਾਨ,ਸੂਡਾਨ ਅਤੇ ਘਾਨਾ ਦੇ ਨਾਗਰਿਕਾਂ ਨੂੰ ਮੈਂਬਰਸ਼ਿਪ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਾਨੂੰਨੀ ਰੂਪ ਨਾਲ ਇਮੀਗ੍ਰੇਸ਼ਨ ਨੂੰ ਆਪਣਾ ਸਮਰਥਨ ਦਿਖਾਉਣ ਲਈ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ। ਟਰੰਪ ਨੇ ਪ੍ਰੋਗਰਾਮ ਵਿਚ ਸੁੰਦਰੀ ਨਾਰਾਇਣਨ ਨੂੰ ਅਮਰੀਕਾ ਦੀ ਨਾਗਰਿਕਤਾ ਦਿਵਾਈ। ਉਹਨਾਂ ਨੂੰ ਇਕ ਪ੍ਰਤਿਭਾਸ਼ਾਲੀ ਸਾਫਟਵੇਅਰ ਡਿਵੈਲਪਰ ਵੀ ਦੱਸਿਆ। ਉਹਨਾਂ ਨੇ ਕਿਹਾ ਕਿ ਨਾਰਾਇਣਨ ਆਪਣੇ ਪਤੀ ਦੇ ਨਾਲ ਅਮਰੀਕਾ ਵਿਚ ਪਿਛਲੇ 13 ਸਾਲ ਤੋਂ ਹੈ।

PunjabKesari

13 ਸਾਲ ਪਹਿਲਾਂ ਅਮਰੀਕਾ ਆਈ ਸੀ ਸੁਧਾ
ਅਮਰੀਕੀ ਗ੍ਰਹਿ ਸੁਰੱਖਿਆ ਦੇ ਕਾਰਜਕਾਰੀ ਮੰਤਰੀ ਚਾਡ ਵੁਲਫ ਨੇ ਇਹਨਾਂ ਸਾਰੇ ਨਾਗਰਿਕਾਂ ਨੂੰ ਵਫਾਦਾਰੀ ਦੀ ਸਹੁੰ ਚੁਕਾਈ। ਟਰੰਪ ਨੇ ਕਿਹਾ,”ਸਾਡੇ ਮਹਾਨ ਅਮਰੀਕੀ ਪਰਿਵਾਰ ਵਿਚ ਪੰਜ ਬਹੁਤ ਸ਼ਾਨਦਾਰ ਨਵੇਂ ਮੈਂਬਰਾਂ ਦਾ ਸਵਾਗਤ ਕਰਦਿਆਂ ਅਮਰੀਕਾ ਅੱਜ ਖੁਸ਼ ਹੈ। ਤੁਸੀਂ ਇਸ ਧਰਤੀ ਦੇ ਮਹਾਨ ਰਾਸ਼ਟਰ ਦੇ ਸਾਥੀ ਨਾਗਰਿਕ ਹੋ।” ਇਸ ਪ੍ਰੋਗਰਾਮ ਵਿਚ ਟਰੰਪ ਨੇ 5 ਨਵੇਂ ਨਾਗਰਿਕਾਂ ਦੇ ਨਾਮ ਅਤੇ ਉਹਨਾਂ ਦੇ ਕੁਝ ਵੇਰਵੇ ਪੜ੍ਹ ਕੇ ਸੁਣਾਏ। ਟਰੰਪ ਨੇ ਕਿਹਾ,”ਸੁਧਾ ਪ੍ਰਤਿਭਾਸ਼ਾਲੀ ਸਾਫਟਵੇਅਰ ਡਿਵੈਲਪਰ ਹੈ ਅਤੇ ਉਹ ਅਤੇ ਉਸ ਦਾ ਪਤੀ ਦੋ ਖੂਬਸੂਰਤ, ਸ਼ਾਨਦਾਰ ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਹੇ ਹਨ। ਤੁਹਾਡਾ ਬਹੁਤ ਸ਼ੁਕਰੀਆ ਅਤੇ ਵਧਾਈ। ਸ਼ਾਨਦਾਰ ਕੰਮ।” ਸੁਧਾ ਨੂੰ ਟਰੰਪ ਨੇ ਉਹਨਾਂ ਦਾ ਨਾਗਰਿਕਤਾ ਦਾ ਸਰਟੀਫਿਕੇਟ ਸੌਂਪਿਆ।

PunjabKesari

ਮੇਲਾਨੀਆ ਟਰੰਪ ਵੀ ਹੋਈ ਸ਼ਾਮਲ
ਕਨਵੈਨਸ਼ਨ ਸੈਸ਼ਨ ਵਿਚ ਟਰੰਪ ਦੀ ਪਤਨੀ ਮੇਲਾਨੀਆ ਨੇ ਵੀ ਹਿੱਸਾ ਲਿਆ। ਮੇਲਾਨੀਆ ਵੀ ਅਮਰੀਕਾ ਵਿਚ ਇਕ ਪ੍ਰਵਾਸੀ ਹੈ। ਉਹ ਮੂਲ ਰੂਪ ਨਾਲ ਸਲੋਵੇਨੀਆ ਦੀ ਹੈ। ਮੇਲਾਨੀਆ ਨੇ ਦੱਸਿਆ ਕਿ ਉਹਨਾਂ ਨੇ ਸਿਟੀਜਨ ਟੈਸਟ ਦੇ ਲਈ ਪੜ੍ਹਾਈ ਵੀ ਕੀਤੀ। ਸਖਤ ਮਿਹਨਤ ਅਤੇ ਦ੍ਰਿੜ੍ਹ ਸਕੰਲਪ ਨਾਲਉਹ ਇਕ ਅਮਰੀਕੀ ਨਾਗਰਿਕ ਬਣ ਪਾਈ। ਇੱਥੇ ਦੱਸ ਦਈਏ ਕਿ ਟਰੰਪ ਦਾ ਹਮੇਸ਼ਾ ਤੋਂ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਖਿਲਾਫ਼ ਸਖਤ ਰਵੱਈਆ ਰਿਹਾ ਹੈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਅਮਰੀਕਾ USA →
Share on WhatsApp