ਕਾਨਪੁਰ/ਨਵੀਂ ਦਿੱਲੀ, (ਏਜੰਸੀ)-ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਸਿੱਖ ਨੌਜਵਾਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਸੁਰੱਖਿਆ ਵਿਚ ਤੈਨਾਤ ਦਸਤੇ ਵਿਚ ਸਥਾਨ ਹਾਸਲ ਕਰਕੇ ਸਿੱਖ ਕੌਮ ਦਾ ਵਧਾਇਆ ਹੈ। ਇਸ ਸਿੱਖ ਨੌਜਵਾਨ ਦਾ ਨਾਂਅ ਅੰਸ਼ਦੀਪ ਸਿੰਘ ਭਾਟੀਆ ਹੈ। 1984 ਦੀ ਸਿੱਖ ਵਿਰੋਧੀ ਨਸਲਕੁਸ਼ੀ ਨੇ ਇਸ ਦੇ ਪਰਿਵਾਰ ਨੂੰ ਵੀ ਗਹਿਰੇ ਜ਼ਖ਼ਮ ਦਿੱਤੇ ਅਤੇ ਇਸ ਤੋਂ ਬਾਅਦ ਅੰਸ਼ਦੀਪ ਦਾ ਪਰਿਵਾਰ ਲੁਧਿਆਣਾ ਅਤੇ ਫਿਰ ਅਮਰੀਕਾ ਚਲਾ ਗਿਆ। ਅਸਲ ਵਿਚ ਅੰਸ਼ਦੀਪ ਸਿੰਘ ਭਾਟੀਆ ਦਾ ਪਰਿਵਾਰ ਕਾਨਪੁਰ ਦੇ ਬੱਰਾ ਇਲਾਕੇ ਵਿਚ ਰਹਿੰਦਾ ਸੀ। ਉਸ ਦੇ ਪਰਿਵਾਰ ਦੇ ਮੁਖੀਆ ਸਰਦਾਰ ਅਮਰੀਕ ਸਿੰਘ ਕਮਲ ਗੋਬਿੰਦ ਨਗਰ ਇਲਾਕੇ ਵਿਚ ਪੰਜਾਬ ਅਤੇ ਸਿੰਧ ਬੈਂਕ ਵਿਚ ਮੈਨੇਜਰ ਸਨ। 1984 ‘ਚ ਦੇਸ਼ ਵਿਚ ਸਿੱਖ ਵਿਰੋਧੀ ਨਸਲਕੁਸ਼ੀ ਹੋਈ ਅਤੇ ਉਨ੍ਹਾਂ ਦਾ ਪਰਿਵਾਰ ਵੀ ਸ਼ਿਕਾਰ ਹੋਇਆ। ਇਸ ਨਸਲਕੁਸ਼ੀ ਵਿਚ ਪਰਿਵਾਰ ਦੇ ਛੋਟੇ ਬੇਟੇ ਦੀ ਹੱਤਿਆ ਕਰ ਦਿੱਤੀ ਗਈ ਅਤੇ ਵੱਡੇ ਬੇਟੇ ਦਵਿੰਦਰ ਸਿੰਘ ਨੂੰ ਵੀ ਗੋਲੀਆਂ ਮਾਰੀਆਂ ਗਈਆਂ ਪਰ ਉਹ ਬਚ ਗਏ। ਇਸ ਤੋਂ ਬਾਅਦ ਪਰਿਵਾਰ ਲੁਧਿਆਣਾ ਆ ਗਿਆ ਅਤੇ ਦਵਿੰਦਰ ਸਿੰਘ ਅਮਰੀਕਾ ਚਲੇ ਗਏ। ਅੰਸ਼ਦੀਪ ਦਾ ਲੁਧਿਆਣਾ ਦਾ ਜਨਮ ਹੈ ਅਤੇ ਦਵਿੰਦਰ ਸਿੰਘ ਉਸ ਦੇ ਪਿਤਾ ਹਨ। ਅੰਸ਼ਦੀਪ ਨੇ ਡੋਨਲਡ ਟਰੰਪ ਦੇ ਸੁਰੱਖਿਆ ਗਾਰਡ ‘ਚ ਸ਼ਾਮਿਲ ਹੋਣ ਦਾ ਮਨ ਬਣਾਇਆ ਪਰ ਉਸ ਲਈ ਵੱਡੀ ਸਮੱਸਿਆ ਸੀ ਕਿ ਇਨ੍ਹਾਂ ਸੁਰੱਖਿਆ ਗਾਰਡਾਂ ਵਿਚ ਸ਼ਾਮਿਲ ਹੋਣ ਲਈ ਉਸ ਦਾ ਆਮ ਪਹਿਰਾਵਾ ਹੋਣਾ ਚਾਹੀਦਾ ਸੀ, ਕਿਉਂਕਿ ਅੰਸ਼ਦੀਪ ਇਕ ਸਿੱਖ ਹੈ ਤਾਂ ਉਸ ਨੂੰ ਇਸ ਸਬੰਧੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਨਾਲ ਹੀ ਤੈਨਾਤੀ ਲਈ ਜਦੋਂ ਉਸ ‘ਤੇ ਸ਼ਰਤਾਂ ਲਗਾਈਆਂ ਗਈਆਂ ਤਾਂ ਉਸ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਲੰਬੀ ਲੜਾਈ ਲੜਨ ਤੋਂ ਬਾਅਦ ਉਸ ਨੂੰ ਜਿੱਤ ਮਿਲੀ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


