Ad-Time-For-Vacation.png

ਸਿੱਖ ਕੌਮ ਨੂੰ 1920 ਵਾਲਾ ਅਕਾਲੀ ਦਲ ਚਾਹੀਦੈ ਵਾਪਸ – ਬਰਖਾਸਤ ਪੰਜ ਪਿਆਰੇ

ਅੰਮ੍ਰਿਤਸਰ, – ਅਕਾਲ ਤਖਤ ਸਾਹਿਬ ਤੋਂ ਬਰਖਾਸਤ ਕੀਤੇ ਪੰਜ ਪਿਆਰਿਆਂ ਨੇ ਬੀਤੇ ਦਿਨ ਮੀਡੀਆ ਦੇ ਮੁਖਾਤਿਬ ਹੋ ਕੇ ਅਕਾਲ ਤਖਤ ਜਥੇਦਾਰਾਂ ਤੇ ਅਕਾਲੀ ਦਲ ਖਿਲਾਫ ਆਪਣੇ ਮਨ ਦੀ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ‘ਚੋਂ ਅਕਾਲੀ ਦਲ ਦਾ ਭੱਜ ਜਾਣਾ ਕਾਇਰਤਾ ਤੇ ਕਸੂਰਵਾਰ ਹੋਣ ਦਾ ਪ੍ਰਮਾਣ ਹੈ। ਪੰਜ ਪਿਆਰਿਆਂ ‘ਚ ਸ਼ਾਮਲ ਭਾਈ ਤਰਲੋਕ ਸਿੰਘ, ਮੰਗਲ ਸਿੰਘ, ਸਤਨਾਮ ਸਿੰਘ ਖੰਡਾ, ਮੇਜਰ ਸਿੰਘ ਅਤੇ ਸਤਨਾਮ ਸਿੰਘ ਖਾਲਸਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਕੀਤੀ ਜਾਂਚ ਦਾ ਅਪਮਾਨ ਕੀਤਾ ਹੈ ਅਤੇ ਵਿਧਾਨ ਸਭਾ ‘ਚ ਇਸ ‘ਤੇ ਬਹਿਸ ਕਰਨ ਦੀ ਬਜਾਏ ਭੱਜ ਗਏ ਸਨ। ਜੋ ਕਿ ਉਨ੍ਹਾਂ ਦੀ ਕਾਰਵਾਈ ਕਾਇਰਤਾ ਵਾਲੀ ਸੀ। ਉਨ੍ਹਾਂ ਕਿਹਾ ਕਿ ਟਕਸਾਲੀ ਆਗੂ ਹੁਣ ਅਕਾਲੀਦਲ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਬਹੁਤ ਹੀ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਸਿਆਸੀ ਭਵਿੱਖ ਵਾਸਤੇ ਉਨ੍ਹਾਂ ਨੂੰ 1920 ਵਾਲਾ ਸ਼੍ਰੋਮਣੀ ਅਕਾਲੀ ਦਲ ਵਾਪਸ ਚਾਹੀਦਾ ਹੈ, ਜਿਸਦੀ ਸਿਰਜਣਾ ਲਈ ਇਮਾਨਦਾਰ ਅਤੇ ਪੰਥ ਪ੍ਰਸਤ ਆਗੂਆਂ ਦੀ ਅਗਵਾਈ ਦੀ ਲੋੜ ਹੈ। ਅੱਕੇ ਹੋਏ ਪੰਜ ਪਿਆਰਿਆਂ ਨੇ ਅਕਾਲ ਤਖਤ ਦੇ ਜਥੇਦਾਰਾਂ ਖਿਲਾਫ ਬੋਲਦਿਆਂ ਕਿਹਾ ਕਿ ਜਥੇਦਾਰਾਂ ਨੇ ਗਲਤ ਫੈਸਲਿਆਂ ਨਾਲ ਕੌਮ ਨਾਲ ਧੋਖਾ ਕੀਤਾ ਹੈ। ਜਿਸ ਕਾਰਨ ਲੋਕਾਂ ਨੇ ਅੱਜ ਉਨ੍ਹਾਂ ਨੂੰ ਦਰਕਿਨਾਰ ਕਰ ਦਿੱਤਾ ਹੈ। ਉਨ੍ਹਾਂ ਜਥੇਦਾਰਾਂ ਨੂੰ ਆਪਣੇ ਅਹੁਦੇ ਛੱਡ ਦੇਣ ਦੀ ਸਲਾਹ ਦਿੱਤੀ ਤੇ ਕਿਹਾ ਕਿ ਨਹੀਂ ਤਾਂ ਲੋਕ ਉਨ੍ਹਾਂ ਨੂੰ ਮਜਬੂਰਨ ਘਰ ਜਾਣ ਲਈ ਮਜਬੂਰ ਕਰ ਦੇਣਗੇ। ਉਨਹਾਂ ਸ਼੍ਰੋਮਣੀ ਕਮੇਟੀ ਦੀ ਅਜ਼ਾਦ ਹੋਂਦ ਬਰਕਰਾਰ ਰੱਖਣ ਲਈ ਕਿਹਾ ਕਿ ਇਸਦੀ ਚੋਣ ਹੋਣੀ ਚਾਹੀਦੀ ਹੈ ਅਤੇ ਚੰਗੇ ਕਿਰਦਾਰ ਵਾਲੇ ਸਿੱਖ ਆਗੂਆਂ ਨੂੰ ਮੋਹਰੀ ਬਣਾਉਣਾ ਚਾਹੀਦਾ ਹੈ। ਪੰਜ ਪਿਆਰਿਆਂ ਨੇ ਬਰਗਾੜੀ ਵਿਖੇ ਦਿੱਤੇ ਜਾ ਰਹੇ ਧਰਨੇ ਦਾ ਵੀ ਸਮਰਥਨ ਕੀਤਾ।
ਦੱਸ ਦੇਈਏ ਕਿ ਇੰਨ੍ਹਾਂ ਪੰਜ ਪਿਆਰਿਆਂ ਨੂੰ ਇਸ ਕਰਕੇ ਬਰਖਾਸਤ ਕੀਤਾ ਗਿਆ ਸੀ ਕਿਉਂਕਿ ਇੰਨ੍ਹਾਂ ਨੇ ਡੇਰਾ ਸਿਰਸਾ ਨੂੰ ਮੁਆਫ ਕਰਨ ਦੇ ਮਾਮਲੇ ਦਾ ਵਿਰੋਧ ਕੀਤਾ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ

ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.