Ad-Time-For-Vacation.png

ਟਰੰਪ ਦੀ ਸਮਰਥਕ ਇਸ ਮਹਿਲਾ ਅਫ਼ਸਰ ਨੂੰ ਰੈਸਟੋਰੈਂਟ ਨੇ ਵਿਖਾਇਆ ਬਾਹਰ ਦਾ ਰਾਹ

ਵਰਜੀਨੀਆ:-ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਆਖਿਆ ਹੈ ਕਿ ਵਰਜੀਨੀਆ ਵਿਚ ਇਕ ਰੈਸਟੋਰੈਂਟ ਨੇ ਉਸ ਨੂੰ ਇਸ ਲਈ ਬਾਹਰ ਕੱਢ ਦਿੱਤਾ ਕਿਉਂਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਲਈ ਕੰਮ ਕਰਦੀ ਹੈ। ਖੁਦ ਨੂੰ ਵੇਟਰ ਦੱਸ ਰਹੇ ਇਕ ਸ਼ਖਸ ਨੇ ਸ਼ੁੱਕਰਵਾਰ ਨੂੰ ਫੇਸਬੁੱਕ ਉਤੇ ਪੋਸਟ ਕਰਕੇ ਦਾਅਵਾ ਕੀਤਾ ਸੀ ਕਿ ਉਸ ਨੂੰ (ਸਾਰਾ) ਰੈਸਟੋਰੈਂਟ ਵਿਚ ਦੋ ਮਿੰਟ ਸੇਵਾਵਾਂ ਦਿੱਤੀਆਂ ਗਈਆਂ, ਪਰ ਇਸ ਪਿੱਛੋਂ ਉਸ ਨੂੰ ਬਾਹਰ ਦਾ ਰਾਹ ਵਿਖਾ ਦਿੱਤਾ ਗਿਆ।

ਟਰੰਪ ਪ੍ਰਸ਼ਾਸਨ ਦੀਆਂ ਗਲਤ ਨੀਤੀਆਂ ਦਾ ਸਮਰਥਨ ਕਰਨ ਲਈ ਵਰਜੀਨੀਆ ਦੇ ਰੈਸਟੋਰੈਂਟ ਮਾਲਕ ਨੇ ਆਪਣੇ ਰੈਸਟੋਰੈਂਟ ‘ਚ ਸੇਵਾਵਾਂ ਦੇਣ ਤੋਂ ਮਨ੍ਹਾ ਕਰਦਿਆਂ ਉੱਥੋਂ ਬਾਹਰ ਜਾਣ ਲਈ ਕਹਿ ਦਿੱਤਾ। ਦੱਸ ਦਈਏ ਕਿ ਸੈਂਡਰਸ ਨੇ ਟਵੀਟ ਕਰਕੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੱਲ੍ਹ ਰਾਤ ਮੈਨੂੰ ਲੇਕਿਸੰਗਟਨ ‘ਚ ਸਥਿਤ ਰੈੱਡ ਹੇਨ ਰੈਸਟੋਰੈਂਟ ਤੋਂ ਬਾਹਰ ਕੱਢ ਦਿੱਤਾ ਗਿਆ ਕਿਉਂਕਿ ਮੈਂ ਟਰੰਪ ਪ੍ਰਸ਼ਾਸਨ ਨਾਲ ਕੰਮ ਕਰਦੀ ਹਾਂ। ਜਦਕਿ ਰੈਸਟੋਰੈਂਟ ਦੀ ਮਾਲਕ ਸਟੇਫਿਨੀ ਨੇ ਦੱਸਿਆ ਕਿ ਉਹ ਰਾਸ਼ਟਰਪਤੀ ਦੀਆਂ ਗਲਤ ਨੀਤੀਆਂ ਦਾ ਬਚਾਅ ਕਰਨ ਵਾਲਿਆਂ ਨੂੰ ਸਵੀਕਾਰ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਜ਼ਿਆਦਾਤਰ ਕਰਮਚਾਰੀ ਸਮਲਿੰਗੀ ਹਨ ਤੇ ਸਾਰਾ ਸੈਂਡਰਸ ਨੇ ਹਥਿਆਰਬੰਦ ਬਲਾਂ ਤੋਂ ਕਿੰਨਰਾਂ ਨੂੰ ਵੱਖ ਰੱਖਣ ਦੀ ਟਰੰਪ ਦੀ ਇੱਛਾ ਦਾ ਬਚਾਅ ਕੀਤਾ ਸੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅੰਦਰੂਨੀ ਸੁਰੱਖਿਆ ਮੰਤਰੀ ਕ੍ਰਿਸਟਜੇਨ ਨੀਲਸਨ ਨੂੰ ਰੈਸਟੋਰੇਂਟ ‘ਚ ਪ੍ਰਦਰਸ਼ਨਕਾਰੀਆਂ ਦਾ ਸਾਹਮਣਾ ਕਰਨਾ ਪਿਆ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.