ਅਸਟ੍ਰੇਲੀਅਨ ਭਾਈਚਾਰੇ ਨੇ ਮੈਲਬੋਰਨ ਵਿਚ ਗਾਂਧੀ ਦਾ ਬੁੱਤ ਲਾਉਣ ਦੀ ਤਜਵੀਜ਼ ਨੂੰ ਰੱਦ ਕੀਤਾ

ਮੈਲਬੋਰਨ: ਅਸਟਰੇਲੀਆ ਦੇ ਲੋਕਾਂ ਨੇ ਮੈਲਬੋਰਨ ਦੇ ਡੈਂਡੇਨੋਂਗ ਸਟੇਸ਼ਨ ਨਜ਼ਦੀਕ ਮੋਹਨ ਦਾਸ ਕਰਨ ਚੰਦ ਗਾਂਧੀ ਦਾ ਬੁੱਤ ਲਾਉਣ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਇਹ ਤਜ਼ਵੀਜ਼ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਆਫ ਵਿਕਟੋਰੀਆ (ਐਫਆਈਏਵੀ) ਵਲੋਂ ਪੇਸ਼ ਕੀਤੀ ਗਈ ਸੀ ਜਿਸ ‘ਤੇ ਭਾਈਚਾਰੇ ਦੀ ਸਲਾਹ ਲਈ ਇਕ ਸਰਵੇਖਣ ਕਰਵਾਇਆ ਗਿਆ। 7 ਜੂਨ, 2018 ਨੂੰ ਪੂਰੇ ਹੋਏ ਇਸ ਸਰਵੇਖਣ ਵਿਚ ਲੋਕਾਂ ਨੇ ਇਹ ਬੁੱਤ ਲਾਉਣ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ।ਸਾਊਥ ਏਸ਼ੀਆ ਟਾਈਮਜ਼ ਦੀ ਖਬਰ ਮੁਤਾਬਿਕ ਡੈਂਡੇਨੋਂਗ ਕਾਉਂਸਲ ਵਲੋਂ ਕਰਵਾਏ ਸਰਵੇਖਣ ਵਿਚ 900 ਤੋਂ ਵੱਧ ਲੋਕਾਂ ਨੇ ਭਾਗ ਲਿਆ ਜਿਸ ਵਿਚ ਬਹੁਗਿਣਤੀ ਲੋਕਾਂ ਨੇ ਇਸ ਬੁੱਤ ਲਾਉਣ ਦੀ ਤਜ਼ਵੀਜ਼ ਦਾ ਵਿਰੋਧ ਕੀਤਾ।ਸਾਊਥ ਏਸ਼ੀਆ ਟਾਈਮਜ਼ ਦੀ ਖਬਰ ਮੁਤਾਬਿਕ ਕਾਉਂਸਲ ਵਲੋਂ ਇਸ ਸਰਵੇਖਣ ਬਾਰੇ ਕੁਝ ਦਿਨਾਂ ਤਕ ਬਿਆਨ ਜਾਰੀ ਕੀਤਾ ਜਾ ਸਕਦਾ ਹੈ।ਐਫਆਈਏਵੀ ਦੇ ਆਗੂ ਵਸਨ ਸ੍ਰੀਨੀਵਾਸਨ ਨੇ ਸਾਊਥ ਏਸ਼ੀਆ ਟਾਈਮਜ਼ ਨੂੰ ਕਿਹਾ ਕਿ ਹੁਣ ਬੁੱਤ ਲਾਉਣ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ ਗਿਆ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਆਫ਼ ਸਰੀ ਵੱਲੋਂ ਜਾਇਦਾਦ ਖ਼ਰੀਦ ਨਾਲ ਸੰਬੰਧਿਤ ਗ਼ਲਤ ਦਾਅਵਿਆਂ ਬਾਰੇ ਸਪੱਸ਼ਟੀਕਰਨ

ਸਰੀ, ਬੀ.ਸੀ. – ਹਾਲ ਹੀ ਵਿੱਚ ਕੁਝ ਸਥਾਨਕ ਮੀਡੀਆ ਵਿੱਚ ਸਿਟੀ ਆਫ਼ ਸਰੀ ਦੀ ਜਾਇਦਾਦ ਖ਼ਰੀਦਣ ਦੀ ਪ੍ਰਕਿਰਿਆ ਬਾਰੇ ਕੁੱਝ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਬਾਰੇ

ਬਿਸ਼ਨੋਈ ਗੈਂਗ ਦੀਆਂ ਗ੍ਰਿਫ਼ਤਾਰੀਆਂ ਬਾਰੇ ਬਰੈਂਡਾ ਲੌਕ ਦਾ ਬਿਆਨ

ਸਰੀ ਵਿੱਚ ਜਬਰੀ ਵਸੂਲੀ ਦੇ ਸੰਕਟ ਨਾਲ ਨਜਿੱਠਣਾ ਸਿਟੀ ਆਫ਼ ਸਰੀ ਦੀ ਇੱਕ ਮੁੱਖ ਤਰਜੀਹ ਰਹੀ ਹੈ। ਅਸੀਂ ਇੱਕ ਤਾਲਮੇਲ ਵਾਲੀ ਰਾਸ਼ਟਰੀ ਪ੍ਰਤੀਕਿਰਿਆ, ਸਾਰੇ ਪੱਧਰਾਂ ਦੀਆਂ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.