ਫੌਜੀ ਅਫਸਰ ਨਾਬਾਲਗ ਲੜਕੀ ਨਾਲ ਕਸ਼ਮੀਰ ਪੁਲਿਸ ਨੇ ਗ੍ਰਿਫਤਾਰ ਕੀਤਾ!

ਫੌਜੀ ਅਫਸਰ ਨਾਬਾਲਗ ਲੜਕੀ ਨਾਲ ਕਸ਼ਮੀਰ ਪੁਲਿਸ ਨੇ ਗ੍ਰਿਫਤਾਰ ਕੀਤਾ!

ਸ੍ਰੀ ਨਗਰ:- ਪੁਲਸ ਨੇ ਸ੍ਰੀਨਗਰ ਦੇ ਇੱਕ ਹੋਟਲ ਤੋਂ ਬੁੱਧਵਾਰ ਦੀ ਰਾਤ ਇੱਕ ਫੌਜੀ ਅਫਸਰ, ਨਾਬਾਲਿਗ ਲੜਕੀ ਅਤੇ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।ਹੋਟਲ ਗ੍ਰੈਂਡ ਮਮਤਾ ਦਲਗਰੇਟ ਦੇ ਕਰਮਚਾਰੀਆਂ ਦੇ ਅਨੁਸਾਰ, ਇੱਕ ਜੋੜਾ ਹੋਟਲ ਦੀ ਰਿਸੈਪਸ਼ਨਿਸਟ ਕੋਲ ਆਇਆ ਅਤੇ ਉਸਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਹੋਟਲ ਵਿੱਚ ਇੱਕ ਰਾਤ ਰਹਿਣ ਲਈ ਆਨਲਾਈਨ ਬੁਕਿੰਗ ਕੀਤੀ ਹੈ। ਜਦੋਂ ਅਫਸਰ ਪਛਾਣ ਪੱਤਰ ਦਿਖਾ ਰਿਹਾ ਸੀ ਤਾਂ ਹੋਟਲ ਦੇ ਵਰਕਰ ਨੇ ਉਸ ਲੜਕੀ ਬਾਰੇ ਸ਼ੱਕ ਉਠਾਇਆ ਜੋ ਉਸ ਅਫਸਰ ਨਾਲ ਸੀ ਅਤੇ ਛੋਟੀ ਉਮਰ ਦੀ ਲੱਗ ਰਹੀ ਹੈ। ਉਸਨੂੰ ਲੜਕੀ ਨੂੰ ਆਪਣਾਂ ਪਛਾਣ ਪੱਤਰ ਦੇਣ ਲਈ ਕਿਹਾ ਤਾਂ ਕੁਝ ਝਿਜਕਣ ਤੋਂ ਬਾਅਦ ਕੁੜੀ ਨੇ ਆਧਾਰ ਕਾਰਡ ਪੇਸ਼ ਕੀਤਾ। ਉਹ ਕੌਣ ਸੀ ਬਾਰੇ ਜਾਣਨ ਤੋਂ ਬਾਅਦ, ਰਿਸੈਪਸ਼ਨਿਸਟ ਨੇ ਫੌਜੀ ਅਫਸਰ ਨੂੰ ਹੋਟਲ ਦੀ ਨੀਤੀ ਬਾਰੇ ਦੇ ਦੱਸਿਆ ਕਿ ਇੱਕ ਸਥਾਨਕ ਕੁੜੀ ਨੂੰ ਹੋਟਲ ਵਿੱਚ ਰਹਿਣ ਇਜਾਜ਼ਤ ਨਹੀਂ ਹੈ।
ਫੌਜ ਦਾ ਅਫ਼ਸਰ ਹੋਟਲ ਵਿਚੋਂ ਬਾਹਰ ਗਿਆ ਅਤੇ ਬਾਹਰ ਇਕ ਖੜ੍ਹੀ ਕਾਲੇ ਰੰਗ ਦੀ ਐਲਟੋ ਕਾਰ ਵਿਚੋਂ ਇੱਕ ਆਦਮੀ ਨਾਲ ਗੱਲ ਕੀਤੀ। ਇਹ ਵਿਅਕਤੀ ਨੂੰ ਹੁਣ ਬੁੱਡਗਾਮ ਦੇ ਸਮੀਰ ਅਹਿਮਦ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਹ ਵਾਪਸ ਫ਼ੌਜ ਵਿਚ ਭਰਤੀ ਹੋ ਗਿਆ ਹੈ।ਸਮੀਰ ਅਹਿਮਦ ਫੌਜੀ ਅਫ਼ਸਰ ਅਤੇ ਲੜਕੀ ਨੂੰ ਰਾਤ ਦੇ ਠਹਿਰਨ ਲਈ ਕਮਰੇ ਦੀ ਇਜਾਜ਼ਤ ਦੇਣ ਲਈ ਕਰਮਚਾਰੀਆਂ ਨੂੰ ਧਮਕਾਉਂਣਾ ਸ਼ੁਰੂ ਕਰ ਦਿੱਤ। ਜਦੋਂ ਇਹ ਆਦਮੀ ਹਿੰਸਕ ਹੋ ਗਿਆ, ਤਾਂ ਹੋਟਲ ਕਰਮਚਾਰੀਆਂ ਨੇ ਪੁਲਿਸ ਨੂੰ ਬੁਲਾਇਆ।ਪੁਲਿਸ ਫੌਜੀ ਅਫ਼ਸਰ, ਆਦਮੀ ਅਤੇ ਲੜਕੀ ਨੂੰ ਪੁਲਿਸ ਸਟੇਸ਼ਨ ਲੈ ਗਈ।
ਪੁਲੀਸ ਦੇ ਇਕ ਸੂਤਰ ਅਨੁਸਾਰ,ਛਾਣਬੀਣ ਦੌਰਾਨ ਪਤਾ ਚਲਿਆ ਕਿ ਇਸ ਫੌਜੀ ਅਫਸਰ ਦਾ ਨਾਮ ਮੇਜਰ ਗੈਗੋਈ ਹੈ।ਇਹ ਉਹੀ
ਮੇਜਰ ਲੇਤੁਲ ਗੈਗੋਈ ਹੈ, ਜਿਸਨੇ ਕਸ਼ਮੀਰ ਵਿਚ ਆਪਣੀ ਜੀਪ ਦੇ ਮੂਹਰੇ ਇੱਕ ਨਾਗਰਿਕ ਫਾਰੂਕ ਅਹਿਮਦ ਡਾਰ ਨੂੰ ਬੰਨ ਕੇ ਸ਼ਹਿਰ ਵਿੱਚ ਘੁਮਾਇਆ ਸੀ।ਮੇਜਰ ਗੈਗੋਈ ਉਪਰ ਕਸ਼ਮੀਰੀ ਲੋਕਾਂ ਦੀਆਂ ਹੋਰ ਵੀ ਬਹੁਤ ਸਾਰੀਆ ਸ਼ਿਕਾਇਤਾਂ ਹਨ।
ਫਾਰੂਕ ਅਹਿਮਦ ਡਾਰ ਨੇ ਕਿਹਾ ਕਿ ਮੇਜਰ ਡੈਗੋਈ ਨੇ ਮੈਨੂੰ ਜੀਪ ਅੱਗੇ ਬੰਨ ਕੇ ਸ਼ਹਿਰ ਵਿੱਚ ਘੁੰਮਾ ਕੇ ਬੇਜ਼ਤੀ ਕੀਤੀ ਸੀ ਹੁਣ ਅੱਲ੍ਹਾ ਨੇ ਉਸਨੂੰ ਸਾਰੀ ਦੁਨੀਆਂ ਦੇ ਸਾਹਮਣੇ ਸ਼ਰਮਸਾਰ ਕੀਤਾ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ

ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.