Ad-Time-For-Vacation.png

ਢੱਡਰੀਆਂ ਵਾਲੇ ਦੀ ਦਮਦਮੀ ਟਕਸਾਲ ਨਾਲ ਸਾਂਝ ਤੋਂ ਵਿਰੋਧਤਾ ਤੱਕ: ਨਜ਼ਰੀਆ

ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਪਿਛਲੇ ਲਗਾਤਾਰ ਡੇਢ ਦਹਾਕੇ ਤੋਂ ਪੰਜਾਬ ‘ਚ ਇੱਕ ਚਰਚਿਤ ਧਰਮ ਪ੍ਰਚਾਰਕ ਬਣੇ ਹੋਏ ਹਨ।
16 ਸਾਲ ਦੀ ਉਮਰ ‘ਚ ਉਹ ਸਿੱਖੀ ਪ੍ਰਚਾਰ ਦੇ ਖੇਤਰ ‘ਚ ਆਏ ਸਨ। ਉਨ੍ਹਾਂ ਨੇ ਪਟਿਆਲਾ ਤੋਂ ਸੰਗਰੂਰ ਮਾਰਗ ‘ਤੇ 15 ਕਿਲੋਮੀਟਰ ਦੂਰ ਸ਼ੇਖੂਪੁਰਾ ਪਿੰਡ ‘ਚ ਗੁਰਦੁਆਰਾ ਪਰਮੇਸ਼ਵਰ ਦੁਆਰ ਬਣਾਇਆ ਹੋਇਆ ਹੈ।32 ਏਕੜ ਦੇ ਲਗਪਗ ਜ਼ਮੀਨ ਹੈ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਪੂਰੇ ਪੰਜਾਬ ‘ਚ ਵੱਡਾ ਜਨ-ਆਧਾਰ ਹੈ।
ਬੇਸ਼ੱਕ ਸਮੇਂ-ਸਮੇਂ ਉਨ੍ਹਾਂ ‘ਤੇ ਕੁਝ ਵਿਵਾਦ ਵੀ ਹੁੰਦੇ ਰਹੇ ਹਨ ਪਰ ਇਹ ਸੱਚਾਈ ਹੈ ਕਿ ਸਿੱਖ ਧਰਮ-ਪ੍ਰਚਾਰ ਦੀਆਂ ਗਤੀਵਿਧੀਆਂ ‘ਚ ਪਿਛਲੇ ਡੇਢ ਦਹਾਕੇ ਤੋਂ ਉਨ੍ਹਾਂ ਦਾ ਕੋਈ ਵੀ ਸਿੱਖ ਸੰਤ ਸਾਨੀ ਨਹੀਂ ਬਣ ਸਕਿਆ।ਪਹਿਲਾਂ ਰਣਜੀਤ ਸਿੰਘ ਢੱਡਰੀਆਂਵਾਲੇ ਆਪਣੇ ਨਾਮ ਨਾਲ ‘ਸੰਤ’ ਲਗਾਉਂਦੇ ਸੀ ਅਤੇ ਬਾਬਾ ਹਰਨਾਮ ਸਿੰਘ ਧੁੰਮਾ ਦੀ ਅਗਵਾਈ ਵਾਲੇ ਸੰਤ ਸਮਾਜ ਦੇ ਮੈਂਬਰ ਸਨ।
ਰਣਜੀਤ ਸਿੰਘ ਢੱਡਰੀਆਂਵਾਲੇ ਕਦੇ ਸੰਪਰਦਾਈ, ਕਦੇ ਟਕਸਾਲੀ, ਕਦੇ ਅਖੰਡ ਕੀਰਤਨੀ ਅਤੇ ਕਦੇ ਨਿਹੰਗ ਸਿੰਘ ਰਵਾਇਤੀ ਬਾਣੇ ਬਦਲਣ ਕਾਰਨ ਵੀ ਚਰਚਾ ਦਾ ਕੇਂਦਰ ਬਣਦੇ ਰਹੇ ਹਨ।
ਸਾਲ 2016 ‘ਚ ਰਣਜੀਤ ਸਿੰਘ ਢੱਡਰੀਆਂਵਾਲੇ ਅਤੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਵਿਚਾਲੇ ਟਕਰਾਅ ਦੀ ਸ਼ੁਰੂਆਤ ਹੋਈ । ਉਦੋਂ ਜਦੋਂ ਸੰਤ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਆਪਣਾ ਨਾਂ ਬਦਲ ਕੇ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਰੱਖ ਲਿਆ।ਉਨ੍ਹਾਂ ਨੇ ਰਵਾਇਤੀ ਸੰਪਰਦਾਈ ਧਰਮ ਪ੍ਰਚਾਰ ਦੀ ਬਜਾਇ ‘ਤਰਕ’ ਨੂੰ ਕੇਂਦਰ ਵਿਚ ਰੱਖ ਕੇ ਸਿੱਖੀ ਪ੍ਰਚਾਰ ਕਰਨ ਵਾਲੀ ਮਿਸ਼ਨਰੀ ਵਿਚਾਰਧਾਰਾ ਅਨੁਸਾਰ ਧਰਮ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਨੇ ਕੁਝ ਰਵਾਇਤੀ ਪਰੰਪਰਾਵਾਂ ਅਤੇ ਇਤਿਹਾਸਕ ਤੱਥਾਂ ‘ਤੇ ਸਵਾਲ ਖੜ੍ਹੇ ਕੀਤੇ ਤਾਂ ਬਾਬਾ ਹਰਨਾਮ ਸਿੰਘ ਧੁੰਮਾ ਖੁੱਲ੍ਹ ਕੇ ਉਨ੍ਹਾਂ ਦੇ ਦਰਅਸਲ ਇਹ ਮਸਲਾ ਦੋ ਧਾਰਮਿਕ ਆਗੂਆਂ ਦੀ ਹਰਮਨ ਪਿਆਰਤਾ ਦਾ ਸੀ, ਜਿਸ ਨੂੰ ਰੰਗਤ ਵਿਚਾਰਧਾਰਕ ਵਿਰੋਧ ਦੀ ਦੇ ਦਿੱਤੀ ਗਈ।ਅਸਲ ਵਿੱਚ ਦਮਦਮੀ ਟਕਸਾਲ ਪਿਛਲੇ ਲੰਬੇ ਸਮੇਂ ਤੋਂ ਸਿੱਖ ਧਰਮ ਪ੍ਰਚਾਰ ਦੀ ਇਕ ਕੇਂਦਰੀ ਸੰਸਥਾ ਵਜੋਂ ਸਥਾਪਿਤ ਰਹੀ ਹੈ। ਪਰ ਜਦੋਂ ਢੱਡਰੀਆਂਵਾਲੇ ਪ੍ਰਚਾਰਕ ਵਜੋਂ ਸਾਹਮਣੇ ਆਏ ਤਾਂ ਉਹ ਛੇਤੀ ਸਟਾਰ ਪ੍ਰਚਾਰਕ ਬਣ ਗਏ।ਜਦੋਂ ਰਣਜੀਤ ਸਿੰਘ ਢੱਡਰੀਆਂਵਾਲੇ ਦੀ ਹਰਮਨ ਪਿਆਰਤਾ ਅਤੇ ਧਰਮ ਪ੍ਰਚਾਰ ਦੇ ਮਾਮਲੇ ‘ਚ ਗਤੀਵਿਧੀਆਂ ਨੇ ਜ਼ੋਰ ਫੜਿਆ ਤਾਂ ਉਨ੍ਹਾਂ ਨੇ ਇੱਕ ਸੰਪਰਦਾ ਵਾਂਗ ਪੰਜਾਬ ‘ਚ ਆਪਣੇ ਜਨ-ਆਧਾਰ ਦਾ ਵਿਸ਼ਾਲ ਘੇਰਾ ਬਣਾ ਲਿਆ।
ਦੂਜੇ ਪਾਸੇ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਦੀ ਕਾਰਗੁਜ਼ਾਰੀ ‘ਤੇ ਧਰਮ ਦੀ ਥਾਂ ਰਾਜਨੀਤੀ ਵਿੱਚ ਜ਼ਿਆਦਾ ਰੁਚੀ ਰੱਖਣ ਦੇ ਦੋਸ਼ ਲੱਗ ਰਹੇ ਹਨ।
ਮਈ 2016 ‘ਚ ਰਣਜੀਤ ਸਿੰਘ ਢੱਡਰੀਆਂਵਾਲੇ ਅਤੇ ਬਾਬਾ ਹਰਨਾਮ ਸਿੰਘ ਧੁੰਮਾ ਵਿਚਾਲੇ ਟਕਰਾਅ ਹਿੰਸਕ ਰੂਪ ਧਾਰਨ ਕਰ ਗਿਆ। ਇਸਦਾ ਆਧਾਰ ਇੱਕ ਦੂਜੇ ਦੀ ਵਿਚਾਰਧਾਰਕ ਖ਼ਿਲਾਫ਼ਤ ਬਣਾਇਆ ਗਿਆ।ਰਣਜੀਤ ਸਿੰਘ ਢੱਡਰੀਆਂਵਾਲੇ ਨੇ ਕੁਝ ਅਜਿਹੀਆਂ ਪਰੰਪਰਾਵਾਂ ਅਤੇ ਰਵਾਇਤਾਂ ‘ਤੇ ਸਵਾਲ ਚੁੱਕੇ ਗਏ, ਜਿਨ੍ਹਾਂ ਦੀ ਦਮਦਮੀ ਟਕਸਾਲ ਕੱਟੜ ਸਮਰਥਕ ਸੀ।
ਹਰਨਾਮ ਸਿੰਘ ਧੁੰਮਾ ਨੇ ਰਣਜੀਤ ਸਿੰਘ ਢੱਡਰੀਆਂਵਾਲੇ ਦੀਆਂ ਪੱਗਾਂ ਦੇ ਰੰਗ ਅਤੇ ਸਟਾਈਲ ਬਦਲਣ ‘ਤੇ ਸਵਾਲ ਚੁੱਕ ਦਿੱਤੇ।
ਜਿਸ ਤੋਂ ਬਾਅਦ 7 ਮਈ 2016 ਨੂੰ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਪ੍ਰਤੀਕਰਮ ਕਰਦਿਆਂ ਆਪਣੇ ਇਕ ਦੀਵਾਨ ਵਿੱਚ ਹਰਨਾਮ ਸਿੰਘ ਧੁੰਮਾ ‘ਤੇ ਧਰਮ ਪ੍ਰਚਾਰ ਦੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਸਿਆਸੀ ਲੋਕਾਂ ਦੀਆਂ ਚਾਪਲੂਸੀਆਂ ਕਰਨ ਦੇ ਦੋਸ਼ ਲਗਾ ਦਿੱਤੇ।
ਬਾਬਾ ਧੁੰਮਾ ਨੂੰ ਉਨ੍ਹਾਂ ਦਮਦਮੀ ਟਕਸਾਲ ਤੇ ਇਸ ਸੰਸਥਾ ਦੇ ਮਰਹੂਮ ਮੁਖੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਪੱਗ ਰੋਲਣ ਵਾਲਾ, ‘ਸਰਕਾਰੀ ਬਾਬਾ’ ਅਤੇ ‘ਬਾਘੜ ਬਿੱਲਾ’ ਤੱਕ ਆਖ ਦਿੱਤਾ ਸੀ।ਇਸ ਤੋਂ ਬਾਅਦ 17 ਮਈ 2016 ਦੀ ਸ਼ਾਮ ਨੂੰ ਇੱਕ ਧਾਰਮਿਕ ਦੀਵਾਨ ਵਿੱਚ ਜਾਣ ਵੇਲੇ ਰਣਜੀਤ ਸਿੰਘ ਢੱਡਰੀਆਂ ਵਾਲੇ ‘ਤੇ ਲੁਧਿਆਣਾ ‘ਚ 2 ਦਰਜਨ ਦੇ ਕਰੀਬ ਹਥਿਆਰਬੰਦ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਸੀ।ਜਿਸ ਦੌਰਾਨ ਰਣਜੀਤ ਸਿੰਘ ਢੱਡਰੀਆਂਵਾਲੇ ਦਾ ਇੱਕ ਸਾਥੀ ਭੁਪਿੰਦਰ ਸਿੰਘ ਖਾਸੀ ਕਲਾਂ ਦੀ ਮੌਤ ਹੋ ਗਈ ਸੀ ਤੇ ਢੱਡਰੀਆਂਵਾਲੇ ਵਾਲ-ਵਾਲ ਬਚ ਗਏ।
ਇਸ ਹਮਲੇ ਤੋਂ ਬਾਅਦ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਹਰਨਾਮ ਸਿੰਘ ਧੁੰਮਾ ‘ਤੇ ਇਹ ਹਮਲਾ ਕਰਵਾਉਣ ਦਾ ਦੋਸ਼ ਲਗਾਤਾਰ ਜਨਤਰ ਤੌਰ ਉੱਤੇ ਲਗਾਉਂਦੇ ਰਹੇ ਹਨ।ਪੁਲਿਸ ਨੇ ਕੁਝ ਨੌਜਵਾਨਾਂ ਨੂੰ ਹਮਲੇ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਸੀ, ਜਦਕਿ ਦਮਦਮੀ ਟਕਸਾਲ ਦੇ ਬੁਲਾਰੇ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਚਰਨਜੀਤ ਸਿੰਘ ਜੱਸੋਵਾਲ ਨੇ ਲੁਧਿਆਣਾ ਕਚਹਿਰੀਆਂ ਵਿੱਚ ਉਨ੍ਹਾਂ ਨੌਜਵਾਨਾਂ ਦੇ ਹੱਕ ‘ਚ ਨਾਅਰੇਬਾਜ਼ੀ ਕੀਤੀ ਸੀ ਅਤੇ ਫੁੱਲਾਂ ਦੀ ਵਰਖਾ ਕੀਤੀ ਸੀ।ਰਣਜੀਤ ਸਿੰਘ ਢੱਡਰੀਆਂਵਾਲੇ ਨੇ ਤਤਕਾਲੀ ਅਕਾਲੀ-ਭਾਜਪਾ ਸਰਕਾਰ ‘ਤੇ ਹਮਲੇ ਦੇ ਦੋਸ਼ੀਆਂ ਨੂੰ ਬਚਾਉਣ ਦੇ ਦੋਸ਼ ਲਗਾਏ ਸਨ।
ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਸਰਕਾਰ ਵੱਲੋਂ ਸਖ਼ਤ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਗਈ ਪਰ ਬਾਵਜੂਦ ਇਸ ਦੇ ਢੱਡਰੀਆਂਵਾਲੇ ਅਤੇ ਹਰਨਾਮ ਸਿੰਘ ਧੁੰਮਾ ਵਿਚਾਲੇ ਟਕਰਾਅ ਜਾਰੀ ਰਿਹਾ।ਹਮਲੇ ਤੋਂ ਬਾਅਦ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਦੇ ਨਾਲ-ਨਾਲ ਰਵਾਇਤੀ ਸਿੱਖ ਸੰਪਰਦਾਵਾਂ ਦਾ ਵੀ ਖੁੱਲ੍ਹ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਕੁਝ ਦਿਨ ਪਹਿਲਾਂ ਦਮਦਮੀ ਟਕਸਾਲ ਦੇ ਮੁੱਖ ਕੇਂਦਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਚੌਂਕ ਮਹਿਤਾ ਵਿਖੇ 6 ਜੂਨ ਨੂੰ ਘੱਲੂਘਾਰਾ ਦਿਵਸ ਮਨਾਉਣ ਸਬੰਧੀ ਹੋਈ ਮੀਟਿੰਗ ਵਿਚ ਬੋਲਦਿਆਂ ਟਕਸਾਲ ਦੇ ਬੁਲਾਰੇ ਚਰਨਜੀਤ ਸਿੰਘ ਜੱਸੋਵਾਲ ਨੇ ਟਕਸਾਲ ਦੇ ਵਿਰੋਧੀਆਂ ਨੂੰ ‘ਛੇ ਗੋਲੀਆਂ ਵੱਖੀ ਵਿਚੋਂ ਲੰਘਾਉਣ’ ਦੀ ਧਮਕੀ ਦੇ ਦਿੱਤੀ।
ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਕਸਾਲ ਨੂੰ ਚਿਤਾਵਨੀ ਦੇਣ ਸਬੰਧੀ ਜਾਰੀ ਇਕ ਸਰਕਾਰੀ ਪ੍ਰੈਸ ਨੋਟ ਜਾਰੀ ਕੀਤਾ ਅਤੇ ਢੱਡਰੀਆਂ ਵਾਲਿਆਂ ਦੀ ਸੁਰੱਖਿਆ ਵਧਾਉਣ ਦੀ ਵੀ ਗੱਲ ਆਖੀ ਹੈ।ਹਾਲਾਂਕਿ ਦਮਦਮੀ ਟਕਸਾਲ ਦੇ ਮੀਡੀਆ ਇੰਚਾਰਜ ਪ੍ਰੋ. ਸਰਚਾਂਦ ਸਿੰਘ ਨੇ ਟਕਸਾਲ ਦੇ ਬੁਲਾਰੇ ਚਰਨਜੀਤ ਸਿੰਘ ਜੱਸੋਵਾਲ ਵਲੋਂ ਵਿਰੋਧੀਆਂ ਨੂੰ ‘ਛੇ ਗੋਲੀਆਂ ਵੱਖੀ ਵਿੱਚ ਮਾਰਨ’ ਦੀ ਧਮਕੀ ਨੂੰ ਉਨ੍ਹਾਂ ਦੇ ਨਿੱਜੀ ਵਿਚਾਰ ਦੱਸਦਿਆਂ ਟਕਸਾਲ ਦਾ ਉਸ ਨਾਲੋਂ ਨਾਤਾ ਤੋੜ ਲਿਆ ਹੈ।ਪਰ ਢੱਡਰੀਆਂਵਾਲੇ ਨੇ ਇੱਕ ਵੀਡੀਓ ਰਾਹੀ ਦਮਦਮੀ ਟਕਸਾਲ ਉੱਤੇ ਧਾਰਮਿਕ ਗੁੰਡਾਗਰਦੀ ਕਰਨ ਦੇ ਇਲਜ਼ਾਮ ਲਗਾਉਂਦਿਆ ਇਸ ਨੂੰ ਬੰਦ ਕਰਵਾਉਂਣ ਦੀ ਮੰਗ ਕੀਤੀ ਹੈ।ਬੌਧਿਕ ਹਲਕਿਆਂ ਮੁਤਾਬਕ ਰਣਜੀਤ ਸਿੰਘ ਢੱਡਰੀਆਆਵਾਲੇ ਅਤੇ ਹਰਨਾਮ ਸਿੰਘ ਧੁੰਮਾਂ ਵਿਚਾਲੇ ਚੱਲ ਰਹੇ ਵਿਵਾਦ ਦਾ ਆਮ ਸਿੱਖਾਂ ਉੱਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ।ਕਈ ਸਿੱਖ ਵਿਵਵਾਨ ਮੰਨਦੇ ਹਨ ਕਿ ਦਰਅਸਲ ਇਹ ਵਿਵਾਦ ਪਰੰਪਰਾਵਾਂ ਅਤੇ ਇਤਿਹਾਸ ਦੀ ਆੜ ਹੇਠ ਦੋ ਸਖ਼ਸ਼ਾਂ ਦੀ ਪ੍ਰਭੂਸੱਤਾ ਦਾ ਟਕਰਾਅ ਹੈ।ਇਸ ਲੜਾਈ ਨਾਲ ਆਮ ਸਿੱਖਾਂ ਵਿੱਚ ਪੰਥਕ ਪਰੰਪਰਾਵਾਂ ਅਤੇ ਇਤਿਹਾਸ ਪ੍ਰਤੀ ਕਈ ਕਿਸਮ ਦੀਆਂ ਦੁਬਿਧਾਵਾਂ ਅਤੇ ਸ਼ੰਕੇ ਵੀ ਖੜ੍ਹੇ ਹੋ ਰਹੇ ਹਨ।
(ਲੇਖਕ ਪੰਥਕ ਮਾਮਲਿਆਂ ਦੇ ਟਿੱਪਣੀਕਾਰ ਹਨ , ਇਸ ਲੇਖ ਵਿੱਚ ਛਪੇ ਵਿਚਾਰ ਉਨ੍ਹਾਂ ਦੇ ਨਿੱਜੀ ਹਨ)

Share:

Facebook
Twitter
Pinterest
LinkedIn
matrimonail-ads
On Key

Related Posts

Elevate-Visual-Studios
gurnaaz-new flyer feb 23
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.