ਆਨਲਾਈਨ ਡੈਸਕ, ਨਵੀਂ ਦਿੱਲੀ : ਅੱਜ ਮਤਲਬ ਕਿ 17 ਅਕਤੂਬਰ ਨੂੰ ਦਿੱਲੀ ਦੇ ਵਿਗਿਆਨ ਭਵਨ ਵਿੱਚ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਆਯੋਜਨ ਕੀਤਾ ਗਿਆ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜੇਤੂਆਂ ਨੂੰ ਪ੍ਰਸ਼ੰਸਾ ਪੱਤਰ ਤੇ ਮੈਡਲ ਪ੍ਰਦਾਨ ਕਰ ਰਹੀ ਹੈ।
ਇਸ ਪੁਰਸਕਾਰ ਦਾ ਐਲਾਨ 24 ਅਗਸਤ ਨੂੰ ਕੀਤਾ ਗਿਆ ਸੀ। ਜਿਸ ਵਿਚ ਗੰਗੂਬਾਈ ਕਾਠੀਆਵਾੜੀ ਲਈ ਅਦਾਕਾਰਾ ਆਲੀਆ ਭੱਟ ਨੂੰ ਬੈੱਸਟ ਅਦਾਕਾਰਾ ਲਈ ਸਨਮਾਨਿਤ ਕੀਤਾ ਗਿਆ ਸੀ। ਅਜਿਹੇ ‘ਚ ਆਲੀਆ ਭੱਟ ਆਪਣੇ ਪਤੀ ਰਣਬੀਰ ਕਪੂਰ ਨਾਲ ਨੈਸ਼ਨਲ ਐਵਾਰਡ ਲੈਣ ਲਈ ਵਿਗਿਆਨ ਭਵਨ ਪਹੁੰਚੀ। ਅਦਾਕਾਰਾ ਲਈ ਇਹ ਦਿਨ ਬਹੁਤ ਖਾਸ ਹੈ, ਜਿਸ ਕਾਰਨ ਉਸ ਨੇ ਇਸ ਮੌਕੇ ‘ਤੇ ਆਪਣੇ ਵਿਆਹ ਵਾਲੀ ਸਾੜ੍ਹੀ ਪਾਈ ਹੋਈ ਸੀ।
ਆਲੀਆ ਭੱਟ ਨੇ ਪਾਈ ਵਿਆਹ ਵਾਲੀ ਸਾੜ੍ਹੀ
ਹਿੰਦੀ ਸਿਨੇਮਾ ਦੀ ਗੰਗੂਬਾਈ ਮਤਲਬ ਆਲੀਆ ਭੱਟ ਅੱਜ ਸੱਤਵੇਂ ਆਸਮਾਨ ‘ਤੇ ਹੈ। ਉਸ ਨੂੰ ਸਰਵੋਤਮ ਅਦਾਕਾਰਾ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਜਦੋਂ ਇਹ ਅਦਾਕਾਰਾ ਆਪਣੇ ਪਤੀ ਰਣਬੀਰ ਕਪੂਰ ਨਾਲ ਇਹ ਐਵਾਰਡ ਲੈਣ ਪਹੁੰਚੀ ਤਾਂ ਲੋਕਾਂ ਦੀਆਂ ਨਜ਼ਰਾਂ ਉਸ ‘ਤੇ ਟਿਕੀਆਂ ਹੋਈਆਂ ਸਨ। ਇਸ ਖਾਸ ਦਿਨ ‘ਤੇ, ਉਸਨੇ ਆਪਣੇ ਵਿਆਹ ਦੀ ਸਾੜ੍ਹੀ ਨੂੰ ਚੁਣਿਆ।
ਆਲੀਆ ਨੇ ਬਾਲੀਵੁੱਡ ਦੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਸਬਿਆਸਾਚੀ ਮੁਖਰਜੀ ਦੁਆਰਾ ਡਿਜ਼ਾਈਨ ਕੀਤੀ ਬੇਜ ਰੰਗ ਦੀ ਸਾੜ੍ਹੀ ਪਾਈ ਹੋਈ ਸੀ। ਉਸ ਨੇ ਇਸ ਦੇ ਨਾਲ ਮੈਚਿੰਗ ਕੁੰਦਨ ਜਿਊਲਰੀ ਪਾਈ ਹੋਈ ਸੀ ਜਿਸ ‘ਚ ਉਹ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ। ਹਰ ਕੋਈ ਉਸ ਦੇ ਲੁੱਕ ਤੇ ਡਰੈਸਿੰਗ ਸਟਾਈਲ ਦੀ ਤਾਰੀਫ਼ ਕਰ ਰਿਹਾ ਹੈ।
National Award Winner #AliaBhatt with husband Superstar #RanbirKapoor𓃵 at #NationalAwards2023 ceremony pic.twitter.com/u8uZqEJ2Kz
— Raymond. (@rayfilm) October 17, 2023
ਗੰਗੂਬਾਈ ਕਾਠੀਆਵਾੜੀ ਲਈ ਮਿਲਿਆ ਅਵਾਰਡ
ਆਲੀਆ ਭੱਟ ਦਾ ਇਹ ਪਹਿਲਾ ਨੈਸ਼ਨਲ ਐਵਾਰਡ ਹੈ ਜੋ ਉਨ੍ਹਾਂ ਨੂੰ ਫਿਲਮ ਗੰਗੂਬਾਈ ਕਾਠੀਆਵਾੜੀ ਲਈ ਦਿੱਤਾ ਗਿਆ ਹੈ। ਅਦਾਕਾਰਾ ਨੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ, ”ਗੰਗੂਬਾਈ ਕਾਠੀਆਵਾੜੀ” ਲਈ ਮੇਰਾ ਪਹਿਲਾ ਰਾਸ਼ਟਰੀ ਪੁਰਸਕਾਰ ਮਿਲਣ ਦਾ ਸਨਮਾਨ ਤੇ ਸੰਜੇ ਲੀਲਾ ਭੰਸਾਲੀ ਦਾ ਵਿਸ਼ੇਸ਼ ਧੰਨਵਾਦ। 



