53 ਸਾਲਾਂ ਨਰਸ ਨੇ ਵਿਅਕਤੀ ਨੂੰ 3 ਸਾਲ ਤਕ ਬਣਾ ਕੇ ਰੱਖਿਆ ਸੈਕਸ ਗੁਲਾਮ

ਵਾਸ਼ਿੰਗਟਨ— ਅਮਰੀਕਾ ‘ਚ ਇਕ ਨਰਸ ‘ਤੇ ਦੋਸ਼ ਲੱਗਾ ਹੈ ਕਿ ਉਸ ਕੋਲ ਇਲਾਜ ਲਈ ਆਏ ਇਕ ਨੌਜਵਾਨ ਨੂੰ ਤਿੰਨ ਸਾਲ ਤਕ ਸੈਕਸ ਗੁਲਾਮ ਬਣਾ ਕੇ ਰੱਖਿਆ। ਇਸ ਮਾਮਲੇ ‘ਚ 53 ਸਾਲਾਂ ਇਕ ਨਰਸ ਨੂੰ ਮਰੀਜ ਨਾਲ ਯੌਨ ਸ਼ੋਸ਼ਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ।
ਦੱਸ ਦਈਏ ਕਿ ਕ੍ਰਿਸਟੀ ਨਾਂ ਦੀ ਇਹ ਔਰਤ ਲੇਨਹਾਰਡ ਇਲਿਨਿਆਸ ਦੇ ਐਵਿਗਨ ਮੈਂਟਰ ਹੈਲਥ ਸੈਂਟਰ ‘ਚ ਨਰਸ ਦੇ ਤੌਰ ‘ਤੇ ਕੰਮ ਕਰਦੀ ਸੀ। ਕਰੀਬ ਤਿੰਨ ਸਾਲ ਪਹਿਲਾਂ ਇਕ ਨੌਜਵਾਨ ਨੂੰ ਪਾਗਲਪਣ ਦੇ ਇਲਾਜ ਲਈ ਇਥੇ ਲਿਆਂਦਾ ਗਿਆ ਸੀ।
ਇਸ ਤੋਂ ਬਾਅਦ ਬੇਨਾਹਹੈਮ ਹਰਟ ਨਾਂ ਦੇ ਇਸ ਨੌਜਵਾਨ ਨੇ ਨਰਸ ਖਿਲਾਫ ਯੌਨ ਸੋਸ਼ਣ ਦੇ ਦੋਸ਼ਾਂ ‘ਚ ਮੁਕੱਦਮਾ ਦਰਜ ਕਰਵਾਇਆ ਸੀ। ਨੌਜਵਾਨ ਦਾ ਦੋਸ਼ ਸੀ ਕਿ ਔਰਤ ਨੇ ਉਸ ਨਾਲ ਸ਼ਰੀਰਕ ਸੰਬੰਧ ਬਣਾਉਣ ਲਈ ਉਸ ਨੂੰ ਸੈਂਟਰ ਤੋਂ ਰਿਲੀਜ ਕਰਨ ‘ਚ ਦੇਰੀ ਕੀਤੀ। ਇੰਨਾਂ ਹੀ ਨਹੀਂ ਨੌਜਵਾਨ ਨੇ ਨਰਸ ‘ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ।
ਹਰਟ ਦੇ ਵਕੀਲ ਨੇ ਸ਼ਿਕਾਗੋ ਨਿਊਜ਼ ਸਟੇਸ਼ਨ ਨੂੰ ਦੱਸਿਆ ਕਿ ਦੋਸ਼ੀ ਔਰਤ ਉਸ ਦੇ ਕਲਾਇੰਟ ਨਾਲ ਕਈ ਤਰੀਕੇ ਨਾਲ ਸੈਕਸ ਕਰਦੀ ਸੀ, ਜਦਕਿ ਉਹ ਨਰਸ ਉਸ ਦੀ ਦਿਮਾਗੀ ਹਾਲਤ ‘ਚ ਸੁਧਾਰ ਕਰਨ ਲਈ ਦੇਖਭਾਲ ਕਰਦੀ ਸੀ। ਵਕੀਲ ਨੇ ਦੱਸਿਆ ਕਿ ਹਰਟ ਨੂੰ ਜਦੋਂ ਮੈਂਟਲ ਹੈਲਥ ਸੈਂਟਰ ਭੇਜਿਆ ਸੀ ਉਦੋਂ ਉਸ ਨੇ ਇਕ ਪੁਲਸ ਅਧਿਕਾਰੀ ‘ਤੇ ਹਮਲਾ ਕਰ ਦਿੱਤਾ ਸੀ ਇਸ ਤੋਂ ਬਾਅਦ ਉਸ ਨੂੰ ਪਾਗਲ ਸਮਝ ਲਿਆ ਸੀ। ਵਕੀਲ ਨੇ ਕਿਹਾ ਕਿ ਉਹ ਹਰਟ ਨੂੰ ਹਮੇਸ਼ਾ ਸੈਕਸ ਕਰਨ ਲਈ ਉਕਸਾਉਂਦੀ ਸੀ।
ਵਕੀਲ ਨੇ ਦੱਸਿਆ ਕਿ ਨਰਸ ਖਿਲਾਫ ਸਾਡੇ ਕੋਲ ਸਾਰੇ ਸਬੂਤ ਹਨ। ਨਰਸ ਹਰਟ ਨੂੰ ਅਸ਼ਲੀਲ ਤਸਵੀਰਾਂ ਵੀ ਭੇਜਦੀ ਸੀ। ਹਰਟ ਦੀ ਮਾਂ ਨੇ ਕਿਹਾ ਕਿ ਉਸ ਦੇ ਬੇਟੇ ਨੂੰ 6-12 ਮਹੀਨੇ ‘ਚ ਵਾਪਸ ਆਉਣਾ ਸੀ ਪਰ ਔਰਤ ਨੇ ਉਸ ਨੂੰ ਆਪਣਾ ਗੁਲਾਮ ਬਣਾ ਰੱਖਿਆ ਸੀ। ਇਸ ਤੋਂ ਇਲਾਵਾ ਵੀ ਔਰਤ ‘ਤੇ ਹੋਰ ਲੋਕਾਂ ਨਾਲ ਵੀ ਅਜਿਹਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਨਰਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ੀ ਨਰਸ ‘ਤੇ ਜੁਰਮਾਨਾ ਵੀ ਲਗਾਇਆ ਗਿਆ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

ਸਰੀ ਵਿਚ ‘ਹੁਣ’ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦਾ ਗਜ਼ਲ ਮੰਚ ਸਰੀ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ

ਸਰੀ, 13 ਜੂਨ (ਹਰਦਮ ਮਾਨ)-ਬੀਤੇ ਦਿਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਜਗਤ ਦੇ ਵੱਕਾਰੀ ਮੈਗਜ਼ੀਨ ‘ਹੁਣ’ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦੇ ਸਰੀ ਪਹੁੰਚਣ ‘ਤੇ ‘ਗਜ਼ਲ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.