ਆਨਲਾਈਨ ਡੈਸਕ, ਨਵੀਂ ਦਿੱਲੀ : ਅਦਾਕਾਰਾ ਕਰੀਨਾ ਕਪੂਰ ਖਾਨ ਨਾ ਸਿਰਫ ਐਕਟਿੰਗ ਵਿਚ ਮਾਹਰ ਹੈ ਸਗੋਂ ਉਸ ਨੂੰ ਫੈਸ਼ਨ ਦੀ ਵੀ ਚੰਗੀ ਸਮਝ ਹੈ। ਤਿਉਹਾਰਾਂ ਦਾ ਸੀਜ਼ਨ ਹੋਵੇ ਪਾਰਟੀ ਆਊਟਿੰਗ ਜਾਂ ਫੈਮਿਲੀ ਫੰਕਸ਼ਨ, ਕਰੀਨਾ ਹਮੇਸ਼ਾ ਆਪਣੇ ਲੁੱਕ ਨਾਲ ਫੈਨਜ਼ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਕਈ ਵਾਰ ਉਸ ਨੂੰ ਆਪਣੇ ਸਟਾਈਲ ਸਟੇਟਮੈਂਟ ਕਾਰਨ ਟ੍ਰੋਲਿੰਗ ਦਾ ਸ਼ਿਕਾਰ ਹੋਣਾ ਪੈਂਦਾ ਹੈ ਪਰ ਅਦਾਕਾਰਾ ਐਕਸਪੀਰੀਅਸ ਕਰਨਾ ਪਸੰਦ ਕਰਦੀ ਹੈ।

ਫੈਸ਼ਨ ਈਵੈਂਟ ’ਚ ਕਰੀਨਾ ਕਪੂਰ ਨੇ ਚਲਾਇਆ ਆਪਣਾ ਜਾਦੂ

ਦਰਅਸਲ ਕਰੀਨਾ ਕਪੂਰ ਖਾਨ ਹਾਲ ਹੀ ਵਿੱਚ ਜੈਪੁਰ ਦੇ ਰਾਮਬਾਗ ਪੈਲੇਸ ਵਿੱਚ ਆਯੋਜਿਤ Ralph Lauren ਦੇ ਇੱਕ ਇਵੈਂਟ ਵਿੱਚ ਸ਼ਾਮਲ ਹੋਈ ਸੀ। ਅਦਾਕਾਰਾ ਨੇ ਆਪਣੇ ਸਟਾਈਲ ਸਟੇਟਮੈਂਟ ਨਾਲ ਇਵੈਂਟ ’ਚ ਅੱਗ ਲਗਾ ਦਿੱਤੀ। ਉਸਨੇ ਅਮਰੀਕੀ ਲਗਜ਼ਰੀ ਫੈਸ਼ਨ ਹਾਊਸ ਦੇ ਇੱਕ ਸ਼ਾਨਦਾਰ ਗੋਲਡਨ ਸਟ੍ਰੈਪਲੇਸ ਲੰਬੇ ਗਾਊਨ ਵਿੱਚ ਆਪਣੀ ਸੁੰਦਰਤਾ ਦਾ ਜਲਵਾ ਬਿਖੇਰਿਆ।

ਸ਼ਾਹੀ ਮਹਿਲ ‘ਚ ਕਰੀਨਾ ਕਪੂਰ ਦਾ ਕਾਤਲਾਨਾ ਅੰਦਾਜ਼

ਕਰੀਨਾ ਕਪੂਰ ਨੇ ਬਲੈਕ ਪਰਸ ਨਾਲ ਆਪਣਾ ਕਿਲਰ ਲੁੱਕ ਸਟਾਈਲ ਕੀਤਾ। ਉਹ ਈਅਰਿੰਗਸ, ਪੋਨੀਟੇਲ ਤੇ ਡਿਫਾਈਂਡ ਆਈਲਾਈਨਰ ਨਾਲ ਸਮੋਕੀ ਆਈਜ਼ ਵਿੱਚ ਕਾਤਲ ਲੱਗ ਰਹੀ ਸੀ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਇਵੈਂਟ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ। ਇੱਕ ਤਸਵੀਰ ਵਿੱਚ ਉਹ ਮਹਿਲ ਦੇ ਸ਼ਾਹੀ ਦਰਵਾਜ਼ਿਆਂ ਦੇ ਸਾਹਮਣੇ ਪੋਜ਼ ਦੇ ਰਹੀ ਹੈ। ਕਰੀਨਾ ਦੀਆਂ ਕਈ ਕੈਂਡਿਡ ਤਸਵੀਰਾਂ ਵੀ ਲਈਆਂ ਗਈਆਂ ਹਨ ਜਿਸ ‘ਚ ਉਹ ਕਿਸੇ ਨਾਲ ਚੈਟ ਕਰਦੀ ਨਜ਼ਰ ਆ ਰਹੀ ਹੈ।

ਫੈਸ਼ਨ ਈਵੈਂਟ ਦੀਆਂ ਝਲਕੀਆਂ ਸਾਂਝੀਆਂ ਕਰਦੇ ਹੋਏ, ਕਰੀਨਾ ਕਪੂਰ ਨੇ ਕੈਪਸ਼ਨ ਵਿੱਚ ਲਿਖਿਆ, “ਰਾਲਫ਼ ਲੌਰੇਨ ਟਾਈਮਲੈਸ ਹੈ। ਭਾਵੇਂ ਉਹ ਵਰਕਿੰਗ ਵੁਮਨ ਪੋਲੋ ਸ਼ਾਰਟ ਹੋਵੇ, ਸ਼ਾਨਦਾਰ ਸਪੋਰਟਿੰਗ ਕ੍ਰਿਕੇਟ ਸਵੈਟਰ, ਜਾਂ ਕਲਾਸਿਕ ਬਲੈਕ ਡਰੈੱਸ। ਮੇਰੇ ਲਈ ਇਹ ਸਭ ਆਰਾਮ ਅਤੇ ਨਿੱਘ ਨੂੰ ਦਰਸਾਉਂਦਾ ਹੈ।

ਟ੍ਰੋਲ ਹੋਈ ਕਰੀਨਾ ਕਪੂਰ

ਹਾਲਾਂਕਿ ਕਈ ਲੋਕਾਂ ਨੇ ਕਰੀਨਾ ਕਪੂਰ ਦੇ ਲੁੱਕ ਦੀ ਤਾਰੀਫ ਕੀਤੀ ਪਰ ਕੁਝ ਲੋਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇੱਕ ਯੂਜ਼ਰ ਨੇ ਕਿਹਾ, “ਮੈਡਮ ਜੀ ਡਰੈੱਸ ਪ੍ਰੈੱਸ ਕਰਨਾ ਭੁੱਲ ਗਏ।” ਇੱਕ ਨੇ ਕਿਹਾ, “ਜੇ ਤੁਸੀਂ ਡਰੈੱਸ ਨੂੰ ਥੋੜਾ ਜਿਹਾ ਪ੍ਰੈੱਸ ਕੀਤਾ ਹੁੰਦਾ ਤਾਂ ਇਹ ਹੋਰ ਸੁੰਦਰ ਲੱਗਣਾ ਸੀ।” ਇੱਕ ਨੇ ਕਿਹਾ: “ਸੁੰਦਰ, ਪਰ ਇੱਕ ਸਵਾਲ ਹੈ, ਕੀ ਇਸ ਨੂੰ ਪ੍ਰੈੱਸ ਨਹੀਂ ਕੀਤਾ? ਇੱਕ ਨੇਟੀਜ਼ਨ ਨੇ ਕਿਹਾ, “ਰਾਲਫ਼ ਲੌਰੇਨ ਨੂੰ ਪ੍ਰੈੱਸ ਨਹੀਂ ਕਰਦੇ ਸ਼ਾਇਦ, ਇਸ ਲਈ ਨਹੀਂ ਕੀਤਾ।”