4 ਅਪ੍ਰੈਲ 1983 ਕਿਸੇ ਅਕਾਲੀ ਨੂੰ ਹੈ ਯਾਦ…?

ਜਸਪਾਲ ਸਿੰਘ ਹੇਰਾਂ

ਬਹੁਗਿਣਤੀ ਅਕਾਲੀਆਂ ਨੂੰ ਇਹ ਯਾਦ ਨਹੀਂ ਹੋਣਾ ਕਿ ਇਸ ਦਿਨ 35 ਵਰੇ ਪਹਿਲਾ 4 ਅਪ੍ਰੈਲ 1983 ਨੂੰ ਸ਼੍ਰੋਮਣੀ ਅਕਾਲੀ ਦਲ ਦੇ ‘ਰਸਤਾ ਰੋਕੂ ਅੰਦੋਲਨ’ ‘ਚ ਪੁਲਿਸ ਦੇ ਜ਼ੋਰ-ਜਬਰ ਤੇ ਗੋਲੀਆਂ ਦਾ ਸ਼ਿਕਾਰ ਹੋ ਕੇ 24 ਸਿੰਘ ਸ਼ਹੀਦ ਹੋ ਗਏ ਸਨ। ਕੌਮ ਰੋਜ਼ਾਨਾ ਅਰਦਾਸ ‘ਚ ਉਨਾਂ ਸਿੰਘਾਂ, ਸਿੰਘਣੀਆਂ, ਭੁਝੰਗੀਆਂ ਜਿਨਾਂ ਕੌਮ ਦੀ ਚੜਦੀ ਕਲਾ ਲਈ ਅਥਾਹ ਕੁਰਬਾਨੀਆਂ ਦਿੱਤੀਆਂ ਹਨ, ਨੂੰ ਯਾਦ ਕਰਦੀ ਹੈ, ਪ੍ਰੰਤੂ ਇਹ ਸ਼ਹੀਦੀਆਂ ਕਿਉਂ ਤੇ ਕਿਵੇਂ ਹੋਈਏ, ਉਸ ਬਾਰੇ ਚਿੰਤਨ ਕਰਨ ਅਤੇ ਉਨਾਂ ਕਾਰਣਾਂ ਨੂੰ ਲੱਭਣ ਤੇ ਦੂਰ ਕਰਨ ਲਈ ਕੌਮੀ ਸੰਘਰਸ਼ ਦੀ ਨਿਰੰਤਰਤਾ ਬਾਰੇ ਵਿਚਾਰ ਨਹੀਂ ਕਰਦੇ। ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਲਾਇਆ, ਪੰਜਾਬ ਦੀ ਧਰਤੀ ਖੂਨ ਨਾਲ ਰੰਗੀ ਗਈ ਤੇ ‘ਦੋ ਦਹਾਕੇ’ ਪੰਜਾਬ ਇਕ ਕਾਲੇ ਦੌਰ ‘ਚੋਂ ਲੰਘਿਆ, ਪ੍ਰੰਤੂ ਉਸ ਧਰਮ ਯੁੱਧ ਮੋਰਚੇ ਦੀ ਪ੍ਰਾਪਤੀ ਕੀ ਹੋਈ ਹੈ ਅਤੇ ਲੋਕਾਂ ਦੇ ‘ਪੁੱਤਾਂ’ ਨੂੰ ਸ਼ਹੀਦ ਕਰਵਾ ਕੇ ਸੱਤਾ ਦਾ ਆਨੰਦ ਮਾਣਨ ਵਾਲੇ ਆਗੂ ਕੱਲ ਵੀ ਕੌਮ ਨੂੰ ਗੁੰਮਰਾਹ ਕਰਦੇ ਸਨ ਅਤੇ ਅੱਜ ਵੀ ਗੁੰਮਰਾਹ ਕਰੀ ਜਾ ਰਹੇ ਹਨ, ਕੌਮ ਸਾਰਾ ਕੁਝ ਜਾਣਦੀ ਹੋਈ ਆਪਣੀ ਹੋਣੀ ਫਿਰ ਇਨਾਂ ਦੰਭੀ, ਸੁਆਰਥੀ, ਲਾਲਸੀ ਤੇ ਸੱਤਾ ਲੋਭੀ ਲੋਕਾਂ ਦੇ ਹੱਥ ਫੜਾਈ ਬੈਠੀ ਹੈ। 1983 ‘ਚ ਸਿੱਖਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਨ ਵਾਲੀ ਪੁਲਿਸ ਕਾਂਗਰਸ ਮੁੱਖ ਮੰਤਰੀ ਦਰਬਾਰਾ ਸਿੰਘ ਦੀ ਸੀ, ਪ੍ਰੰਤੂ ਸੌਦਾ ਸਾਧ, ਭਨਿਆਰੇ ਵਾਲੇ, ਨੂਰਮਹਿਲੀਏ ਪਾਖੰਡੀ ਸਾਧਾਂ ਵਿਰੁੱਧ ਅਤੇ ਆਪਣੇ ਕੌਮੀ ਨਾਇਕਾਂ ਅਤੇ ਕੌਮੀ ਮੰਗਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਅਨੇਕਾਂ ਸਿੰਘਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਨ ਵਾਲੀ ਪੁਲਿਸ ਤਾਂ ਅਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੀ, ਫ਼ਿਰ ਸਿੱਖਾਂ ਲਈ ਫ਼ਰਕ ਕੀ ਹੋਇਆ? ਅੱਜ ਦੇ ਦਿਨ ਜਿਹੜੇ 24 ਸਿੱਖ ‘ਰਸਤਾ ਰੋਕੂ ਅੰਦੋਲਨ’ ‘ਚ ਸ਼ਹੀਦ ਹੋਏ ਸਨ, ਉਨਾਂ ਦੇ ਪਰਿਵਾਰਾਂ ਦਾ ਕੀ ਹਾਲ ਹੈ? ਕਿਸੇ ਨੇ ਉਨਾਂ ਦੀ ਸਾਰ ਲੈਣ ਦੀ ਕਦੇ ਲੋੜ ਹੀ ਨਹੀਂ ਸਮਝੀ।
ਬੱਸ! ਜਦੋਂ ਮਾਮਲਾ ਭੜਕਿਆ ਹੁੰਦਾ ਹੈ, ਜਜ਼ਬਾਤ ਜਾਗੇ ਹੁੰਦੇ ਹਨ, ਉਦੋਂ ਸਿਆਸੀ ਰੋਟੀਆਂ ਸੇਕਣ ਵਾਲੇ, ਮੱਗਰਮੱਛੀ ਹੰਝੂ ਵਹਾਉਂਦੇ ਹਨ, ਭੋਗ ਤੋਂ ਬਾਅਦ ਸਭ ਕੁਝ ਭੁਲਾ ਦਿੱਤਾ ਜਾਂਦਾ ਹੈ। ਸਿੱਖ ਕੌਮ ਦੀ ਆਖ਼ਰ ਲੜਾਈ ਕੀ ਹੈ? ਹਰ ਜਾਬਰ ਧਿਰ ਇਸ ਦੀ ਕੁਰਬਾਨੀ ਦ੍ਰਿੜਤਾ ਤੇ ਸਬਰ ਦੀ ਪ੍ਰੀਖਿਆ ਕਿਉਂ ਲੈਂਦੀ ਹੈ? ਹਰ ਹੁਕਮਰਾਨ ਦੀ ‘ਦਾਤੀ’ ਲਈ ਸਿੱਖ ‘ਸੋਏ’ ਕਿਉਂ ਹੁੰਦੇ ਹਨ? ਇਹ ਸਾਰੇ ਸੁਆਲ, ਗੰਭੀਰ ਜਵਾਬ ਮੰਗਦੇ ਹਨ? ਸਮਾਂ ਬਦਲਿਆ ਹੈ, ਪ੍ਰਸਥਿਤੀਆਂ ਬਦਲੀਆਂ ਹਨ, ਪਰ ਸਿੱਖ ਕੌਮ ਦੀ ਸਥਿਤੀ ਨਹੀਂ ਬਦਲੀ। ਇਸ ਲਈ ਕੌਮ ਨੂੰ ਵਰਤਮਾਨ ਸਮੇਂ ਦੇ ਸੰਦਰਭ ‘ਚ ਆਪਣੀ ਹੋਂਦ, ਸਿੱਖ ਸਿਧਾਤਾਂ ਤੇ ਸਿੱਖੀ ਦੀ ਨਿਆਰੀ ਹੋਂਦ ਦੀ ਰਾਖੀ ਲਈ ਪ੍ਰਭਾਵੀ ਰਣਨੀਤੀ ਘੜਨੀ ਹੋਵੇਗੀ, ਸਿਰਫ਼ ਜਜ਼ਬਾਤੀ ਵੇਗ ਨਾਲ ਲੜਾਈ ਜਿੱਤਣੀ ਔਖੀ ਹੈ, ਇਸ ਲਈ ਸਾਨੂੰ ਬੀਤੇ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਗਲਤੀਆਂ ਦਾ ਲੇਖਾ-ਜੋਖਾ ਵੀ ਕਰਨਾ ਚਾਹੀਦਾ ਹੈ, ਇਹ ਤਦ ਹੀ ਸੰਭਵ ਹੈ ਜੇ ਅਸੀਂ ਆਪਣੇ ਇਤਿਹਾਸ ਤੇ ਇਤਿਹਾਸਕ ਘਟਨਾਵਾਂ ਨੂੰ ਯਾਦ ਰੱਖੀਏ ਅਤੇ ਉਨਾਂ ਘਟਨਾਵਾਂ ਦੇ ਪਿਛੋਕੜ ਨੂੰ ਡੂੰਘਾਈ ਨਾਲ ਵਾਚਦੇ ਰਹੀਏ। ਪੰਜਾਬ ਨੂੰ ਫਿਰਕੂ ਲਾਂਬੂ ਲਾਉਣ ਵਾਲਿਆਂ ਨੂੰ ਨਕੇਲ ਕਿਵੇਂ ਪਾਈ ਜਾ ਸਕਦੀ ਹੈ ਅਤੇ ਉਹ ਤਾਕਤਾਂ, ਜਿਹੜੀਆਂ ਸਿੱਖੀ ਦੀਆਂ ਜੜਾਂ ਨੂੰ ਵੱਢਣ ਲੱਗੀਆਂ ਹੋਈਆਂ ਹਨ, ਅਸੀਂ ਉਨਾਂ ਨੂੰ ਕੌਮ ਦਾ ਠੇਕੇਦਾਰ ਕਿਉਂ ਥਾਪਿਆ ਹੋਇਆ ਹੈ? ਜਦੋਂ ਤੱਕ ਕੌਮ ਇਨਾਂ ਬੁਨਿਆਦੀ ਸੁਆਲਾਂ ਦੇ ਹੱਲ ਲਈ ਗੰਭੀਰ ਨਹੀਂ ਹੁੰਦੀ ਉਦੋਂ ਤੱਕ ਅਸੀਂ ਜਜ਼ਬਾਤਾਂ ਦੇ ਤੂਫਾਨ ਦੇ ਨਾਲ ਗੰਭੀਰ ਪ੍ਰਾਪਤੀਆਂ ਸ਼ਾਇਦ ਸੰਭਵ ਨਹੀਂ।
ਸਿੱਖ ਕੌਮ ਤੇ ਹਮੇਸ਼ਾ ਦੋਸ਼ ਲੱਗਦਾ ਹੈ ਕਿ ਉਹ ਇਤਿਹਾਸ ਸਿਰਜਣਾ ਤਾਂ ਜਾਣਦੀ ਹੈ, ਪ੍ਰੰਤੂ ਇਤਿਹਾਸ ਨੂੰ ਸੰਭਾਲਣਾ ਨਹੀਂ ਜਾਣਦੀ, ਜਿਸ ਕਾਰਣ ਉਹ ਇਤਿਹਾਸ ਦੀ ਅਗਵਾਈ ਤੋਂ ਸੱਖਣੀ ਰਹਿ ਜਾਂਦੀ ਹੈ। ਜੂਨ 1984 ‘ਚ ਭਾਰਤੀ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲਾ ਕੀਤਾ ਅਤੇ ਸਿੱਖਾਂ ਨੂੰ ਅੱਤਵਾਦੀ ਗਰਦਾਨਿਆ, ਪ੍ਰੰਤੂ ਅਸੀਂ ਭਾਰਤੀ ਸਰਕਾਰ ਦੇ ਉਸ ਜ਼ੁਲਮ ਨੂੰ ਜਿਹੜਾ ਜੂਨ 1984 ਤੋਂ ਪਹਿਲਾ ਇੱਕ-ਇੱਕ ਦਿਨ ‘ਚ 24 ਸਿੱਖਾਂ ਨੂੰ ਸ਼ਹੀਦ ਕਰਕੇ, ਪੰਜਾਬ ਦੀ ਧਰਤੀ ਨੂੰ ਸਿੱਖਾਂ ਦੇ ਖੂਨ ਨਾਲ ਲਾਲ ਕਰਦਾ ਰਿਹਾ, ਉਸਨੂੰ ਦੁਨੀਆ ਨੂੰ ਵਾਰ-ਵਾਰ ਯਾਦ ਕਰਵਾ ਕੇ, ਭਾਰਤੀ ਹਕੂਮਤ ਦੇ ਅੱਤਵਾਦੀ ਚਿਹਰੇ ਨੂੰ ਬਦਨਾਮ ਕਰਨ ਦੀ ਥਾਂ, ਖ਼ੁਦ ਹੀ 4 ਅਪ੍ਰੈਲ 1983 ਵਰਗੇ ਕਾਲੇ ਦਿਨਾਂ ਨੂੰ ਭੁੱਲੀ ਬੈਠੇ ਹਾਂ। 21ਵੀਂ ਸਦੀ ਸੂਚਨਾ ਕ੍ਰਾਂਤੀ ਦੀ ਸਦੀ ਹੈ, ਇਸ ਲਈ ਸਾਨੂੰ ਬੌਧਿਕ ਪੱਧਰ ਅਤੇ ਨਵੀਨ ਪ੍ਰਚਾਰ ਮਾਧਿਅਮ ਰਾਂਹੀ ਵੀ ਸਿੱਖ ਵਿਰੋਧੀ ਸ਼ਕਤੀਆਂ ਵਿਰੁੱਧ ਪੂਰੀ ਸਮਰੱਥਾ ਨਾਲ ਲੜਨ ਦੀ ਲੋੜ ਹੈ। ਭਾਵੇਂ ਪਦਾਰਥ ਤੇ ਸੁਆਰਥ ਦੀ ਅੰਨੀ ਦੌੜ ਨੇ ਸਿੱਖਾਂ ‘ਚ ਕੁਰਬਾਨੀ, ਤਿਆਗ ਤੇ ਦ੍ਰਿੜਤਾ ਨੂੰ ਖੋਰਾ ਲਾਇਆ ਹੈ, ਪ੍ਰੰਤੂ ਕਿਉਂਕਿ ਕੌਮ ਦੇ ਕੌਮੀ ਜਜ਼ਬਾਤਾਂ ਜਿੳੂਂਦੇ ਹਨ, ਇਸ ਲਈ ਜਦੋਂ ਯੋਗ ਅਗਵਾਈ ‘ਚ ਕੌਮੀ ਨਿਸ਼ਾਨਾ ਮਿੱਥ ਕੇ, ਉਸਦੀ ਪ੍ਰਾਪਤੀ ਲਈ ਸਮੁੱਚੀ ਕੌਮ ਇਕਜੁੱਟ ਹੋ ਕੇ ਸੰਘਰਸ਼ ਕਰੇਗੀ ਤਾਂ ਦੁਨੀਆ ਦੀ ਹਰ ਤਾਕਤ, ਇਸ ਅੱਗੇ ਝੁੱਕੇਗੀ ਕਿਉਂਕਿ ਕਲਗੀਧਰ ਪਿਤਾ ਦੀ ਅਸੀਸ ਸੱਚ ਦੇ ਮਾਰਗ ਤੇ ਤੁਰਨ ਲਈ ਹਮੇਸ਼ਾ ਕੌਮ ਦੇ ਨਾਲ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ

ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ  (ਰਣਜੀਤ ਸਿੰਘ ਸੰਘੇੜਾ)  ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.