Ad-Time-For-Vacation.png

ਪੰਜਵਾਂ ਸ. ਬਾਸੀ ਯਾਦਗਾਰੀ ਪੁਰਸਕਾਰ ਨਾਮਵਰ ਪੱਤਰਕਾਰ ਹਰਬੀਰ ਸਿੰਘ ਭੰਵਰ ਦੀ ਝੋਲ਼ੀ ਪਿਆ।

ਮੰਗਾ ਸਿੰਘ ਬਾਸੀ ਵਲੋਂ ਆਪਣੇ ਪਿਤਾ ਦੀ ਯਾਦ ਵਿਚ ਸ਼ੁਰੂ ਕੀਤਾ ਗਿਆ ਸ. ਪ੍ਰੀਤਮ ਸਿੰਘ ਬਾਸੀ ਯਾਦਗਾਰੀ ਪੁਰਸਕਾਰ ਦਾ ਪੰਜਵਾਂ ਪੁਰਸਕਾਰ, ਜਿਹੜਾ ਬੇਬਾਕ ਪੱਤਰਕਾਰ ਸ. ਹਰਬੀਰ ਸਿੰਘ ਭੰਵਰ ਨੂੰ ਦੇ ਫੈਸਲਾ ਕੀਤਾ ਗਿਆ ਸੀ, ਦਾ ਵਿਤਰਣ ਸਮਾਰੋਹ ਜੀ.ਜੀ.ਐਨ. ਖਾਲਸਾ ਕਾਲਿਜ ਲੁਧਿਆਣਾ ਦੇ ਪ੍ਰਵਾਸੀ ਪੰਜਾਬੀ ਸਾਹਿਤ ਅਧਿਅਨ ਕੇਂਦਰ ਅਤੇ ਬੀ.ਸੀ. ਪੰਜਾਬੀ ਕਲਚਰਲ ਫਾਊਂਡੇਸ਼ਨ ਕੈਨੇਡ ਦੇ ਸਹਿਯੋਗ ਨਾਲ, 17 ਫਰਵਰੀ 2018 ਨੂੰ ਖਾਲਸਾ ਕਾਲਿਜ ਦੇ ਕਮਿਉਨਿਟੀ ਹਾਲ ਵਿਚ ਕੀਤਾ ਗਿਆ। ਇਸ ਸਮਾਗਮ ਦੀ ਤਿਆਰੀ ਲਈ ਫੇਸਬੁਕ, ਵਟਸਐਪ ਤੇ ਅਖਬਾਰਾਂ ਰਾਹੀਂ ਵੱਧ ਤੋਂ ਵੱਧ ਪਰਚਾਰ ਕੀਤਾ ਗਿਆ ਅਤੇ ਨਾਮਵਰ ਸਖਸੀਅਤਾਂ ਨੂੰ ਆਪ ਮਿਲ ਕੇ ਜਾਂ ਫੋਨਾਂ ਰਾਹੀਂ ਸਮਾਗਮ ਵਿਚ ਹਾਜ਼ਰ ਹੋਣ ਲਈ ਬੇਨਤੀਆਂ ਕੀਤੀਆਂ ਗਈਆਂ।ਇਹ ਪੁਰਸਕਾਰ ਆਪਣੇ ਹੱਥੀਂ ਦੇਣ ਲਈ ਮੰਗਾ ਸਿੰਘ ਬਾਸੀ ਵਿਸ਼ੇਸ਼ ਤੌਰ ‘ਤੇ ਕੈਮਲੂਪਸ (ਕੈਨੇਡਾ) ਤੋਂ ਪੰਜਾਬ ਆਏ।
ਆਮੰਤਰਿਤ ਸੱਜਣਾਂ ਦੇ ਪਹੁੰਚ ਜਾਣ ‘ਤੇ ਪੁਰਸਕਾਰ ਵਿਤਰਣ ਸਮਾਰੋਹ ਸਮੇਂ ਸਿਰ ਹੀ ਸ਼ੁਰੂ ਹੋ ਗਿਆ। ਪੰਜਾਬੀ ਸਾਹਿਤ ਅਧਿਅਨ ਕੇਂਦਰ ਦੇ ਮੁਖੀ ਸ. ਭੁਪਿੰਦਰ ਸਿੰਘ ਨੇ ਸਮਾਗਮ ਵਿਚ ਆਏ ਸੋਰੋਤਿਆਂ ਨੂੰ ਜੀ ਆਇਆਂ ਕਿਹਾ ਤੇ ਪ੍ਰਵਾਸੀ ਪੰਜਾਬੀ ਸਾਹਿਤ ਅਧਿਅਨ ਕੇਂਦਰ ਦੀ ਕੁਆਰਡੀਨੇਟਰ ਡਾ. ਤੇਜਿੰਦਰ ਕੌਰ ਨੂੰ ਸਟੇਜ ਦੀ ਕਾਰਵਾਈ ਚਲਾਉਣ ਲਈ ਸੱਦਾ ਦਿੱਤਾ। ਡਾ. ਸਾਹਿਬਾ ਨੇ ਸਭ ਤੋਂ ਪਹਿਲਾਂ ਨਾਮਵਰ ਸ਼ਖਸੀਅਤਾਂ; ਪੁਰਸਕਾਰ ਪ੍ਰਾਪਤ ਕਰਤਾ ਸ. ਹਰਬੀਰ ਸਿੰਘ ਭੰਵਰ, ਸਮਾਗਮ ਦੇ ਮੁਖ ਮਹਿਮਾਨ ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ, ਵਿਸ਼ੇਸ਼ ਮਹਿਮਾਨ ਸਾਬਕਾ ਵੀ.ਸੀ. ਡਾ. ਪਿਰਥੀਪਾਲ ਸਿੰਘ ਕਪੂਰ, ਖਾਲਸਾ ਕਾਲਜ ਦੇ ਪ੍ਰਧਾਨ ਸ. ਗੁਰਸ਼ਰਨ ਸਿੰਘ ਨਰੂਲਾ, ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ, ਸਾਬਕਾ ਵੀ.ਸੀ. ਡਾ. ਐਸ.ਪੀ. ਸਿੰਘ, ਪੰਜਬੀ ਅਕੈਡਮੀ ਦੇ ਸਾਬਕਾ ਪ੍ਰਧਾਨ ਡਾ. ਗੁਰਭਜਨ ਗਿੱਲ, ਬੀ.ਸੀ. ਪੰਜਾਬੀ ਕਲਚਰਲ ਫਾਊਂਡੇਸ਼ਨ ਦੇ ਪ੍ਰਧਾਨ ਸ. ਮੰਗਾ ਸਿੰਘ ਬਾਸੀ, ਫਾਊਂਡੇਸ਼ਨ ਦੇ ਜ. ਸਕੱਤਰ ਜਰਨੈਲ ਸਿੰਘ ਸੇਖਾ ਨੂੰ ਪ੍ਰਧਾਨਗੀ ਮੰਡਲ ਵਿਚ ਸਸ਼ੋਭਤ ਹੋਣ ਦਾ ਸੱਦਾ ਦਿੱਤਾ। ।
ਸਾਰਾ ਪ੍ਰਧਾਨਗੀ ਮੰਡਲ ਹੀ ਬੁਲਾਰਿਆਂ ਦੇ ਰੂਪ ਵਿਚ ਵਾਰੀ ਵਾਰੀ ਸਰੋਤਿਆਂ ਦੇ ਸਨਮੁਖ ਹੋਇਆ। ਜਰਨੈਲ ਸਿੰਘ ਸੇਖਾ ਨੇ ਬੀ ਸੀ ਪੰਜਾਬੀ ਕਲਚਰਲ ਫਾਊਂਡੇਸ਼ਨ ਦੀ ਹੋਂਦ ਅਤੇ ਇਸ ਦੀਆਂ ਗਤੀਧਿੀਆਂ ਬਾਰੇ ਚਾਨਣਾ ਪਾਇਆ ਅਤੇ ਸ. ਪ੍ਰੀਤਮ ਸਿੰਘ ਬਾਸੀ ਦੀ ਸ਼ਖਸੀਅਤ ਸਬੰਧੀ ਵੀ ਕੁਝ ਗੱਲਾਂ ਕੀਤੀਆਂ। ਮੰਗਾ ਸਿੰਘ ਬਾਸੀ ਨੇ ਆਪਣੇ ਪਿਤਾ ਦੇ ਨਾਮ ਉਪਰ ਪੁਰਸਕਾਰ ਚਾਲੂ ਕਰਨ ਦੇ ਕਾਰਨਾਂ ਦਾ ਖੁਲਾਸਾ ਕੀਤਾ। ਬਾਕੀ ਸਾਰੇ ਬੁਲਾਰਿਆਂ ਨੇ ਭੰਵਰ ਸਾਹਿਬ ਦੇ ਕੰਮਾਂ, ਉਹਦੀ ਸ਼ਖਸੀਅਤ ਅਤੇ ਉਸ ਦੀਆਂ ਲਿਖਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਅਤੇ ਉਸ ਨੂੰ ਇਸ ਪੁਰਸਕਾਰ ਦਾ ਸਹੀ ਹੱਕਦਾਰ ਦੱਸਿਆ। ਭੰਵਰ ਸਾਹਿਬ ਦੀ ਚੋਣ ਲਈ ਚੋਣ ਕਮੇਟੀ ਨੂੰ ਵੀ ਵਧਾਈ ਦਿੱਤੀ।
ਸ. ਹਰਬੀਰ ਸਿੰਘ ਭੰਵਰ ਨੂੰ ਪੁਰਸਕਾਰ ਭੇਂਟ ਕਰਨ ਵਾਲਿਆਂ ਵਿਚ ਸਾਰਾ ਪ੍ਰਧਾਨਗੀ ਮੰਡਲ ਅਤੇ ਕੈਨੇਡਾ ਤੋਂ ਇਸ ਸਮਾਗਮ ਵਿਚ ਸ਼ਾਮਿਲ ਹੋਣ ਲਈ ਆਏ ਫਾਉਂਡੇਸ਼ਨ ਦੇ ਕਾਰਜਕਾਰੀ ਮੈਂਬਰ ਪਾਲ ਢਿੱਲੋਂ ਤੇ ਮੋਹਨ ਗਿੱਲ ਵੀ ਸਨ। ਪੁਰਸਕਾਰ ਵਿਚ 51000/- ਰੁਪਏ ਦੀ ਥੈਲੀ, ਇਕ ਸ਼ਾਲ ਅਤੇ ਇਕ ਪਲੇਕ ਸੀ। ਖਾਲਸਾ ਕਾਲਜ ਦੇ ਪ੍ਰਵਾਸੀ ਪੰਜਾਬੀ ਅਧਿਅਨ ਕੇਂਦਰ ਵਲੋਂ ਭੰਵਰ ਸਾਹਿਬ ਨੂੰ ਇਕ ਮਾਣਪੱਤਰ, ਜਿਸ ਵਿਚ ਉਸ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਸੀ, ਭੇਟ ਕੀਤਾ ਗਿਆ। ਖਾਲਸਾ ਕਾਲਜ ਵਲੋਂ ਡਾ. ਸਰਦਾਰਾ ਸਿੰਘ ਜੌਹਲ ਅਤੇ ਮੰਗਾ ਸਿੰਘ ਬਾਸੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।
ਹਾਲ ਵਿਚ ਭਰਵੀਂ ਹਾਜ਼ਰੀ ਸੀ, ਜਿਨ੍ਹਾਂ ਵਿਚ ਕਾਲਜ ਦੇ ਪੰਜਾਬੀ ਅਧਿਅਨ ਕੇਂਦਰ ਨਾਲ ਸਬੰਧਤ ਪ੍ਰਾ-ਅਧਿਆਪਕ, ਐਮ.ਏ. ਪੰਜਾਬੀ ਦੇ ਵਿਦਿਆਰਥੀ, ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਵਿਅੰਗ ਲੇਖਕ ਕੇ.ਐਲ. ਗਰਗ, ਹਰਮੀਤ ਵਿਦਿਆਰਥੀ, ਜਸਵੰਤ ਸਿੰਘ ਅਮਨ, ਤ੍ਰੈਲੋਚਨ ਲੋਚੀ, ਅਮਰੀਕਾ ਤੋਂ ਸੁਰਜੀਤ ਸਿੰਘ ਕਾਉਂਕੇ ਅਤੇ ਮੁਹਿੰਦਰਦੀਪ ਗਰੇਵਾਲ, ਕੈਲਗਰੀ ਤੋਂ ਗੁਰਬਚਨ ਸਿੰਘ ਬਰਾੜ, ਕੈਨੇਡਾ ਤੋਂ ਮੋਹਨ ਗਿੱਲ ਅਤੇ ਪਾਲ ਢਿੱਲੋਂ, ਦਵਿੰਦਰ ਸਿੰਘ ਸੇਖਾ, ਨਵਨੀਤ ਸਿੰਘ ਸੇਖਾ, ਕਰਮਜੀਤ ਸਿੰਘ ਔਜਲਾ, ਆਸਟਰੇਲੀਆ ਤੋਂ ਮਿੰਟੂ ਬਰਾੜ, ਡਾ. ਨਿਰਮਲ ਜੌੜਾ, ਡਾ. ਕੁਲਵਿੰਦਰ ਕੌਰ ਮਿਨਹਾਸ ਅਤੇ ਹੋਰ ਅਨੇਕ ਪਰਮੁਖ ਸ਼ਖਸੀਅਤਾਂ ਹਾਜ਼ਰ ਸਨ, ਜਿਨ੍ਹਾਂ ਦੇ ਨਾਵਾਂ ਦੀ ਜਾਣਕਾਰੀ ਨਹੀਂ ਸੀ।
ਇਸ ਸਮਾਗਮ ਨੂੰ ਸਫਲ ਬਣਾਉਣ ਵਿਚ ਡਾ. ਗੁਰਭਜਨ ਗਿੱਲ ਅਤੇ ਡਾ. ਐਸ.ਪੀ. ਸਿੰਘ ਦਾ ਵੱਡਾ ਯੋਗਦਾਨ ਸੀ। ਫਾਊਂਡੇਸ਼ਨ ਦੇ ਕਾਰਜ ਕਰਤਾਵਾਂ ਵਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ।

 

Share:

Facebook
Twitter
Pinterest
LinkedIn
matrimonail-ads
On Key

Related Posts

gurnaaz-new flyer feb 23
Elevate-Visual-Studios
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.