ਹਰਮੇਸ਼ ਸਰੋਆ, ਫਗਵਾੜਾ : ਥਾਣਾ ਸਦਰ ਪੁਲਿਸ ਵੱਲੋਂ 30 ਗ੍ਰਾਮ ਹੈਰੋਇਨ ਸਮੇਤ 2 ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਰਾਪਤ ਕੀਤੀ ਗਈ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਏਐੱਸਆਈ ਜਸਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਬੀਐੱਸ ਢਾਬਾ ਸਿਟੀ ਹਾਰਟ ਨਗਰ ਕੱਟ ਜੀਟੀ ਰੋਡ ਫਗਵਾੜਾ ਮੌਜੂਦ ਸੀ ਤਾਂ ਸਿਟੀ ਹਾਰਟ ਨਗਰ ਵੱਲੋਂ ਦੋ ਨੌਜਵਾਨ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਏ, ਜਿਨ੍ਹਾਂ ਵੱਲੋਂ 2 ਲਿਫਾਫੇ ਸੜਕ ਕਿਨਾਰੇ ਸੁੱਟ ਦਿੱਤੇ ਗਏ। ਪੁਲਿਸ ਪਾਰਟੀ ਵੱਲੋਂ ਸ਼ੱਕ ਦੇ ਆਧਾਰ ‘ਤੇ ਦੋਵੇਂ ਨੌਜਵਾਨਾਂ ਨੂੰ ਕਾਬੂ ਕਰ ਕੇ ਨਾਂ ਪਤਾ ਪੁੱਿਛਆ, ਜਿਨ੍ਹਾਂ ਨੇ ਆਪਣਾ ਨਾਂ ਸਿਲੰਦਰ ਕੁਮਾਰ ਪੁੱਤਰ ਗੋਵਰਦਨ ਲਾਲ ਵਾਸੀ ਧਾਲੀਵਾਲ ਕਾਦੀਆਂ ਥਾਣਾ ਡਵੀਜ਼ਨ ਨੰਬਰ 5 ਜਲੰਧਰ ਅਤੇ ਸੰਜੀਵ ਕੁਮਾਰ ਉਰਫ ਹੈਪੀ ਪੁੱਤਰ ਧਰਮਪਾਲ ਵਾਸੀ ਗਲੀ ਨੰਬਰ 2 ਸਿਟੀ ਹਾਰਟ ਨਗਰ ਥਾਣਾ ਸਦਰ ਫਗਵਾੜਾ ਦੱਸਿਆ। ਜਦੋਂ ਪੁਲਿਸ ਨੇ ਇਨ੍ਹਾਂ ਵੱਲੋਂ ਸੁੱਟੇ ਹੋਏ ਲਿਫਾਫੇ ਚੈੱਕ ਕੀਤੇ ਤਾਂ ਉਨ੍ਹਾਂ ਵਿਚੋਂ 30 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਵੱਲੋਂ ਮਾਮਲੇ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



