Ad-Time-For-Vacation.png

28 ਸਾਲ ਪਹਿਲਾਂ ਗ੍ਰਿਫ਼ਤਾਰ ਪਰਵਾਰ ਦੇ ਚਾਰ ਜੀਅ ਅੱਜ ਤਕ ਲਾਪਤਾ

ਪਿੰਡ ਕਾਲੇਕੇ ਦੇ ਵਾਸੀ ਸੁਹੇਲ ਸਿੰਘ ਅਤੇ ਹਰਜੀਤ ਕੌਰ ਪਿੰਡ ਦੀ ਪੰਚਾਇਤ ਦੀ ਹਾਜ਼ਰੀ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ।

28 ਸਾਲ ਪਹਿਲਾਂ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਪਰਵਾਰ ਦੇ ਚਾਰ ਜੀਆਂ ਦਾ ਅੱਜ ਤਕ ਕੁੱਝ ਪਤਾ ਨਹੀਂ ਲੱਗਾ। ਪਿੰਡ ਕਾਲੇਕਾ ਵਾਸੀ ਸੁਖਚੈਨ ਸਿੰਘ ਦੀ ਵਿਧਵਾ ਅਤੇ ਸੁਖਚੈਨ ਦੇ ਭਰਾ ਸੁਹੇਲ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਅਪਣੇ ਪਰਵਾਰ ਦੇ ਚਾਰ ਜੀਆਂ ਦੀ ਭਾਲ ਲਈ ਸਰਕਾਰੇ-ਦਰਬਾਰੇ ਕਾਫ਼ੀ ਪਹੁੰਚ ਕੀਤੀ ਪਰ ਅੱਜ ਤਕ ਉਨ੍ਹਾਂ ਦਾ ਕੁੱਝ ਪਤਾ ਨਹੀਂ ਲੱਗਾ। ਸੁਹੇਲ ਸਿੰਘ ਨੇ ਪੰਚਾਇਤ ਦੀ ਹਾਜ਼ਰੀ ਵਿਚ ਦਸਿਆ ਕਿ ਉਨ੍ਹਾਂ ਦੀ ਮਾਤਾ ਗੁਰਮੇਜ ਕੌਰ, ਭਰਾ ਸੁਖਚੈਨ ਸਿੰਘ ਅਤੇ ਨੌਜਵਾਨ ਪੁੱਤਰ ਮਨਜਿੰਦਰ ਸਿੰਘ ਤੇ ਹਰਜਿੰਦਰ ਸਿੰਘ ਨੂੰ 6 ਜੂਨ 1990 ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।ਉਨ੍ਹਾਂ ਦਾਅਵਾ ਕੀਤਾ ਕਿ ਪਿੰਡ ਕਾਲੇਕੇ ਵਿਚੋਂ ਸੰਗਤ ਦਾ ਟਰੱਕ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਡੁਮੇਲੀ ਦੇ ਗੁਰਦਵਾਰੇ ਦੀ ਕਾਰ ਸੇਵਾ ਲਈ ਗਿਆ ਸੀ ਜਿਸ ਵਿਚ ਉਸ ਦਾ ਭਰਾ, ਮਾਤਾ ਅਤੇ ਦੋਵੇਂ ਪੁੱਤਰ ਵੀ ਸਨ।

ਉਸ ਦਿਨ ਗੁਰਦਵਾਰੇ ਤੋਂ ਥੋੜੀ ਦੂਰ ਪੁਲਿਸ ਨਾਲ ਖਾੜਕੂਆਂ ਦਾ ਮੁਕਾਬਲਾ ਹੋਇਆ ਜਿਸ ਵਿਚ ਇਕ ਖਾੜਕੂ ਮਾਰਿਆ ਗਿਆ। ਪੁਲੀਸ ਨੇ ਗੁਰਦਵਾਰੇ ਨੂੰ ਘੇਰਾ ਪਾ ਲਿਆ ਅਤੇ ਸੇਵਾ ਕਰ ਰਹੇ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਬਾਕੀਆਂ ਨੂੰ ਤਾਂ ਛੱਡ ਦਿਤਾ ਗਿਆ ਪਰ ਬਜ਼ੁਰਗ ਮਾਤਾ ਗੁਰਮੇਜ ਕੌਰ, ਸੁਖਚੈਨ ਸਿੰਘ ਅਤੇ ਨੌਜਵਾਨ ਲੜਕਿਆਂ ਨੂੰ ਨਹੀਂ ਛਡਿਆ ਗਿਆ। ਉਨ੍ਹਾਂ ਕਿਹਾ, ‘ਸਾਡਾ ਗ਼ਰੀਬਾਂ ਦਾ ਇਸ ਉਮਰ ਵਿਚ ਕੋਈ ਸਹਾਰਾ ਨਹੀਂ। ਜੇ ਸਰਕਾਰ ਨੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਸਜ਼ਾ ਨਹੀਂ ਦਿਵਾਉਣੀ ਅਤੇ ਸਾਡੇ ਜੀਆਂ ਦੀ ਭਾਲ ਨਹੀਂ ਕਰਨੀ ਤਾਂ ਸਾਨੂੰ ਸਵੈ ਇੱਛਾ ਨਾਲ ਮਰਨ ਦੀ ਇਜਾਜ਼ਤ ਦਿਤੀ ਜਾਵੇ।’ ਇਸ ਮੌਕੇ ਪਿੰਡ ਕਾਲਕੇ ਦੇ ਸਰਪੰਚ ਗੁਰਚਰਨ ਸਿੰਘ ਰਾਣਾ, ਦਿਲਬਾਗ਼ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.