ਪੰਜਾਬੀ ਜਾਗਰਣ ਟੀਮ, ਮੰਡੀ ਗੋਬਿੰਦਗੜ੍ਹ : ਆਸਟ੍ਰੇਲੀਆ ਦਾ ਵੀਜ਼ਾ ਲਗਵਾਉਣ ਦਾ ਝਾਂਸਾ ਦੇ ਕੇ 20 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਕਥਿਤ ਮਾਮਲੇ ‘ਚ ਮੰਡੀ ਗੋਬਿੰਦਗੜ੍ਹ ਪੁਲਿਸ ਵੱਲੋਂ ਲੁਧਿਆਣਾ ਦੇ ਇਕ ਪਤੀ-ਪਤਨੀ ਨੂੰ ਨਾਮਜ਼ਦ ਕੀਤੇ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਮੰਡੀ ਗੋਬਿੰਦਗੜ੍ਹ ਦੇ ਹਰਜਿੰਦਰ ਕੁਮਾਰ ਨਾਮਕ ਵਿਅਕਤੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੋਸ਼ ਲਗਾਏ ਸਨ ਕਿ ਸਮੇਤ ਪਰਿਵਾਰ ਉਨ੍ਹਾਂ ਦੇ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੇਣ ਬਦਲੇ ਲੁਧਿਆਣਾ ਵਾਸੀ ਗੌਰਵ ਕਪੂਰ ਉਰਫ਼ ਚਿਰਾਗ ਕਪੂਰ ਅਤੇ ਉਸਦੀ ਪਤਨੀ ਤਿ੍ਸ਼ਲਾ ਕਪੂਰ ਉਰਫ਼ ਮੋਨਾ ਨੇ ਉਨ੍ਹਾਂ ਤੋਂ 20 ਲੱਖ ਰੁਪਏ ਵਸੂਲ ਲਏ। ਪਰ ਚੈੱਕ ਕਰਨ ‘ਤੇ ਉਕਤ ਪਤੀ-ਪਤਨੀ ਵੱਲੋਂ ਲਗਵਾ ਕੇ ਦਿੱਤੇ ਗਏ ਵੀਜ਼ੇ ਜਾਅਲੀ ਨਿਕਲੇ ਤੇ ਅਜਿਹਾ ਕਰ ਕੇ ਉਕਤ ਪਤੀ-ਪਤਨੀ ਵੱਲੋਂ ਉਨ੍ਹਾਂ ਨਾਲ ਧੋਖਾਧੜੀ ਕੀਤੀ ਗਈ ਹੈ। ਸ਼ਿਕਾਇਤਕਰਤਾ ਦੇ ਬਿਆਨਾਂ ‘ਤੇ ਗੌਰਵ ਕਪੂਰ ਅਤੇ ਉਸਦੀ ਪਤਨੀ ਤਿ੍ਸ਼ਲਾ ਕਪੂਰ ਵਾਸੀ ਲੁਧਿਆਣਾ ਵਿਰੁੱਧ ਮੁਕੱਦਮਾ ਦਰਜ ਕਰ ਕੇ ਸਹਾਇਕ ਥਾਣੇਦਾਰ ਰਜਿੰਦਰ ਸਿੰਘ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



