ਐੱਨਐੱਸ ਲਾਲੀ, ਕੋਟ ਈਸੇ ਖਾਂ : ਪੰਜਾਬ ਯੂਥ ਮਿਲਣੀ ਪੋ੍ਗਰਾਮ ਤਹਿਤ ਸਥਾਨਿਕ ਵਾਲੀਆ ਪੈਲੇਸ ਵਿਖੇ 18 ਨੂੰ ਯੂਥ ਅਕਾਲੀ ਦਲ ਦੀ ਹੋ ਰਹੀ ਵਿਸ਼ਾਲ ਬੈਠਕ ਵਿਚ ਸੂਬਾ ਪ੍ਰਧਾਨ ਸਰਬਜੀਤ ਸਿੰਘ ਿਝੰਜਰ ਸ਼ਿਰਕਤ ਕਰਨਗੇ। ਇਸ ਵਿਸ਼ਾਲ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਸਥਾਨਕ ਦਾਤੇਵਾਲਾ ਰੋਡ ਦੇ ਗੁਰਦੁਆਰਾ ਸਾਹਿਬ ਵਿਖੇ ਸਰਕਲ ਤੇ ਸ਼ਹਿਰੀ ਆਗੂਆਂ ਨਾਲ ਵਿਸ਼ੇਸ਼ ਬੈਠਕ ਸਮੇਂ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ, ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਲੰਢੇਕੇ, ਸੂਬਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਦਾਤੇਵਾਲ, ਪੰਜਾਬ ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਰਣਜੀਤ ਸਿੰਘ ਰਾਣਾ, ਸਰਕਲ ਪ੍ਰਧਾਨ ਸੁਰਜੀਤ ਸਿੰਘ ਰਾਮਗੜ੍ਹ ਆਦਿ ਆਗੂਆਂ ਕਿਹਾ ਕਿ ਸੂਬੇ ਦੀ ਜਨਤਾ ਦੀ ਆਸ ਦੇ ਬਿਲਕੁਲ ਉਲਟ ਆਪ ਸਰਕਾਰ ਦੇ ਰਾਜ ‘ਚ ਬਦਲਾਅ ਇਹ ਹੋਇਆ ਕਿ ਸੂਬੇ ਵਿਚ ਨਸ਼ਾ, ਭਿ੍ਸ਼ਟਾਚਾਰ, ਬੇਰੁਜ਼ਗਾਰੀ, ਵਿਰੋਧੀਆਂ ਨਾਲ ਧੱਕੇਸ਼ਾਹੀਆਂ, ਹੱਕ ਮੰਗਦੇ ਨੌਜਵਾਨਾਂ, ਕਿਸਾਨਾਂ ਨੂੰ ਡਾਂਗਾਂ ਪੱਲੇ ਪਈਆਂ, ਜਦਕਿ ਸੂਬੇ ਅੰਦਰ ਜਦੋਂ ਵੀ ਅਕਾਲੀ ਸਰਕਾਰ ਬਣੀ ਸੂਬੇ ਦਾ ਅਥਾਹ ਵਿਕਾਸ ਹੋਇਆ। ਆਗੂਆਂ ਨੇ ਕਿਹਾ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਅਤੇ ਹਲਕਾ ਧਰਮਕੋਟ ‘ਚ ਵੱਡੀ ਪੱਧਰ ਤੇ ਵਿਕਾਸ ਕਾਰਜ ਕਰਵਾ ਕੇ ਆਪਣੇ ਸਮੇਂ ਮਰਹੂਮ ਜੱਥੇਦਾਰ ਤੋਤਾ ਸਿੰਘ ਨੇ ਜੋ ਲੋਕ ਪੱਖੀ ਵੱਡੇ ਕਾਰਜ ਕੀਤੇ, ਲੋਕ ਅੱਜ ਉਨਾਂ੍ਹ ਕੰਮਾਂ ਨੂੰ ਯਾਦ ਕਰਦੇ ਹਨ। ਬੈਠਕ ਨੂੰ ਸ਼ਹਿਰੀ ਪ੍ਰਧਾਨ ਗੁਰਪ੍ਰਰੀਤ ਸਿੰਘ ਭੁੱਲਰ ਯੂਥ ਆਗੂ ਗੁਰਪ੍ਰਰੀਤ ਸਿੰਘ ਹੇਰ ਘਲੋਟੀ ਨੇ ਵੀ ਸੰਬੋਧਨ ਕਰਦਿਆਂ 18 ਦੀ ਕਾਨਫਰੰਸ ਵੱਧ ਤੋਂ ਵੱਧ ਨੌਜਵਾਨਾਂ ਨੂੰ ਪੁੱਜਣ ਦਾ ਸੱਦਾ ਦਿੱਤਾ। ਇਸ ਮੌਕੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਲੰਢੇਕੇ ਦਾ ਸਥਾਨਿਕ ਸ਼ਹਿਰ ਵਿਖੇ ਪੁੱਜਣ ‘ਤੇ ਸਰਕਲ ਤੇ ਸ਼ਹਿਰੀ ਆਗੂਆਂ ਨੇ ਅਕਾਲੀ ਦਲ ਦੇ ਹਲਕਾ ਧਰਮਕੋਟ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ‘ਚ ਸਨਮਾਨਿਤ ਕੀਤਾ। ਇਸ ਬੈਠਕ ਮੌਕੇ ਅਕਾਲੀ ਦਲ ਟ੍ਾਂਸਪੋਰਟ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਗਗੜਾ, ਬੀਸੀ ਵਿੰਗ ਦੇ ਜ਼ਲਿ੍ਹਾ ਪ੍ਰਧਾਨ ਜੋਗਿੰਦਰ ਸਿੰਘ ਸਦਰਕੋਟ, ਅਮੀਰ ਸਿੰਘ ਗਹਿਲੀਵਾਲਾ ਸਾਬਕਾ ਸਰਪੰਚ, ਚਰਨਜੀਤ ਸਿੰਘ ਮੂਸੇਵਾਲਾ ਸਰਕਲ ਪ੍ਰਧਾਨ ਕਿਸਾਨ ਵਿੰਗ, ਯੂਥ ਸਰਕਲ ਪ੍ਰਧਾਨ ਨਿਸ਼ਾਨ ਸਿੰਘ ਮੂਸੇਵਾਲਾ ਤੇ ਮਨਫੂਲ ਸਿੰਘ ਲਾਡੀ ਮਸਤੇਵਾਲਾ, ਯੂਥ ਸ਼ਹਿਰੀ ਪ੍ਰਧਾਨ ਅਮਨ ਗਾਬਾ, ਹਰਮਨ ਸੈਦ ਮੁਹੰਮਦ, ਗੁਰਬਚਨ ਸਿੰਘ ਜਾਫਰਵਾਲਾ ਸਾਬਕਾ ਸਰਪੰਚ, ਅੰਗਰੇਜ਼ ਸ਼ਾਦੀ ਵਾਲਾ ਸਾਬਕਾ ਸਰਪੰਚ, ਬਖਸ਼ੀਸ਼ ਸਿੰਘ ਰਾਮਗੜ, ਕਰਨੈਲ ਸਿੰਘ ਘਲੋਟੀ, ਭੁਪਿੰਦਰ ਸਿੰਘ ਫਰੀਦਕੋਟੀਆ, ਰਛਪਾਲ ਰਾਣਾ ਸਰਕਲ ਪ੍ਰਧਾਨ ਬੀਸੀ ਵਿੰਗ, ਜਲੰਧਰ ਸਿੰਘ ਮਸੀਤਾਂ, ਨਿਸ਼ਾਨ ਬਾਜੇ ਕੇ ਸਰਕਲ ਪ੍ਰਧਾਨ ਐੱਸਸੀ ਵਿੰਗ, ਕਾਲਾ ਚੋਹਾਨ, ਨਾਇਬ ਸਿੰਘ ਭੁੱਲਰ, ਗੁਰਲਾਲ ਸਿੰਘ ਮਹਿਲ, ਕਾਬਲ ਸਿੰਘ ਚਿਰਾਗ ਸ਼ਾਹ ਵਾਲਾ, ਜਿਉਣ ਸਿੰਘ ਲੋਂਗੀਵਿੰਡ, ਹਰਭਜਨ ਸਿੰਘ ਪਾੜ੍ਹਾ ਸਾਬਕਾ ਸਰਪੰਚ ਆਦਿ ਹਾਜ਼ਰ ਸਨ।