ਬਿਜਨਸ ਡੈਸਕ, ਨਵੀਂ ਦਿੱਲੀ : ਕੇਂਦਰ ਸਰਕਾਰ ਨੇ 16ਵੇਂ ਵਿੱਤ ਕਮਿਸ਼ਨ (16th Finanace Commission) ਦਾ ਗਠਨ ਕਰ ਦਿੱਤਾ ਹੈ। ਵਿੱਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ‘ਚ ਇਹ ਜਾਣਕਾਰੀ ਮਿਲੀ ਹੈ। ਸਰਕਾਰ ਨੇ 16ਵੇਂ ਵਿੱਤ ਕਮਿਸ਼ਨ ਦਾ ਪ੍ਰਧਾਨ ਅਰਵਿੰਦ ਪਨਗੜ੍ਹੀਆ ਨੂੰ ਬਣਾਇਆ ਹੈ।

ਇਸ ਤੋਂ ਪਹਿਲਾਂ ਅਰਵਿੰਦ ਪਨਗੜ੍ਹੀਆ ਨੀਤੀ ਆਯੋਗ ਦੇ ਸਾਬਕਾ ਮੀਤ ਪ੍ਰਧਾਨ ਰਹਿ ਚੁੱਕੇ ਸਨ। ਇਸ ਦੇ ਨਾਲ ਹੀ ਰਿਤੁਵਿਕ ਰੰਜਨਮ ਪਾਂਡੇ ਨੂੰ ਇਸ ਕਮਿਸ਼ਨ ਦਾ ਸਕੱਤਰ ਬਣਾਇਆ ਗਿਆ ਹੈ। ਨੋਟੀਫਿਕੇਸ਼ਨ ‘ਚ ਕਿਹ ਗਿਆ ਹੈ ਕਿ ਕਮਿਸ਼ਨ ਦੇ ਦੂਜੇ ਮੈਂਬਰਾਂ ਦੇ ਨਾਂਵਾਂ ਦਾ ਐਲਾਨ ਜਲਦ ਕੀਤਾ ਜਾਵੇਗਾ।

ਨੀਤੀ ਆਯੋਗ ਦੇ ਪਹਿਲੇ ਉਪ ਪ੍ਰਧਾਨ ਰਹਿ ਚੁੱਕੇ ਹਨ ਪਨਗੜ੍ਹੀਆ

  • ਅਰਵਿੰਦ ਪਨਗੜ੍ਹੀਆ ਜਨਵਰੀ 2015 ਤੋ਼ ਅਗਸਤ 2017 ਤੱਕ ਨੀਤੀ ਆਯੋਗ ਦੇ ਪਹਿਲੇ ਉਪ ਪ੍ਰਧਾਨ ਰਹਿ ਚੁੱਕੇ ਹਨ।
  • ਇਸ ਦੇ ਨਾਲ ਪਿਛਲੇ ਦਿਨੀਂ ਜੀ20 ਮੀਟਿੰਗ ਦੌਰਾਨ ਉਨ੍ਹਾਂ ਨੇ ਭਾਰਤ ਦੇ ਸ਼ੇਰਪਾ ਦੇ ਰੂਪ ‘ਚ ਕੰਮ ਕੀਤਾ।
  • ਤੁਰਕੀ (2015), ਚੀਨ (2016) ਅਤੇ ਜਰਮਨੀ (2017) ਦੀ ਪ੍ਰਧਾਨਗੀ ਦੌਰਾਨ ਜੀ20 ਦੀ ਮੀਟਿੰਗ ‘ਚ ਭਾਰਤੀ ਟੀਮ ਦੀ ਅਗਵਾਈ ਕਰ ਚੁੱਕੇ ਹਨ।
  • ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਸਾਬਕਾ ਮੁੱਖ ਅਰਥਸ਼ਾਸਤਰੀ ਰਹੇ ਅਰਵਿੰਦ ਪਨਗੜ੍ਹੀਆ ਸਾਲ 1978 ਤੋਂ 2003 ਤੱਕ ਮੈਰੀਲੈਂਡ ਯੂਨੀਵਰਸਿਟੀ ਦੇ ਅਰਥਸ਼ਾਸਤਰ ਵਿਭਾਗ ‘ਚ ਪੜ੍ਹਾ ਚੁੱਕੇ ਹਨ।

ਇਸ ਦੇ ਨਾਲ ਹੀ ਉਹ ਵਿਸ਼ਵ ਬੈਂਕ ਅਤੇ ਆਈਐੱਮਐਫ਼ ਦੇ ਵੱਖ-ਵੱਖ ਅਹੁਦਿਆਂ ‘ਤੇ ਕੰਮ ਕਰ ਚੁੱਕੇ ਹਨ। ਉਨ੍ਹਾਂ ਕੋਲ ਪ੍ਰਿੰਸਟਨ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਦੀ ਪੀਐੱਚਡੀ ਦੀ ਡਿਗਰੀ ਹੈ।

16ਵੇਂ ਵਿੱਤ ਕਮਿਸ਼ਨ ਦਾ ਕਾਰਜਕਾਲ

ਕੇਂਦਰ ਸਰਕਾਰ ਵੱਲੋਂ ਗਠਿਤ ਕੀਤੇ ਗਏ 16ਵੇਂ ਵਿੱਤ ਕਮਿਸ਼ਨ ਕੇਂਦਰ ਅਤੇ ਰਾਜ ਵਿਚਕਾਰ ਟੈਕਸਾਂ ਦੀ ਵੰਡ ਦੇ ਨਾਲ-ਨਾਲ ਆਫ਼ਤ ਪ੍ਰਬੰਧਨ ‘ਤੇ ਆਪਣੀਆਂ ਸਿਫ਼ਾਰਸ਼ਾਂ ਦੇਵੇਗਾ। ਇਸ ਕਮਿਸ਼ਨ ਦੇ ਮੈਂਬਰਾਂ ਦਾ ਕਾਰਜਕਾਲ 31 ਅਕਤੂਬਰ 2025 ਤੱਕ ਜਾਂ ਰਿਪੋਰਟ ਪੇਸ਼ ਕਰਨ ਤੱਕ (ਜੋ ਵੀ ਪਹਿਲਾਂ ਹੋਵੇਗਾ) ਹੋਵੇਗਾ।