ਕ੍ਰਿਕੇਟ ਸੰਖਿਆਵਾਂ ਦੀ ਖੇਡ ਹੈ, ਇਸ ਲਈ ਇਤਫ਼ਾਕ ਹੋ ਸਕਦੇ ਹਨ, ਜਿਨ੍ਹਾਂ ਵਿੱਚੋਂ ਕੁਝ ਅਜੀਬ ਵੀ ਹਨ। ਇਸੇ ਤਰ੍ਹਾਂ ਦੀ ਘਟਨਾ 11/11/11 ਨੂੰ ਵਾਪਰੀ ਸੀ।

11 ਨਵੰਬਰ 2011 ਨੂੰ ਕੇਪਟਾਊਨ ਵਿੱਚ ਦੱਖਣੀ ਅਫਰੀਕਾ ਅਤੇ ਆਸਟਰੇਲੀਆ ਵਿਚਾਲੇ ਪਹਿਲੇ ਟੈਸਟ ਦੌਰਾਨ। ਦੱਖਣੀ ਅਫਰੀਕਾ ਨੂੰ ਜਿੱਤ ਲਈ 236 ਦੌੜਾਂ ਦੀ ਲੋੜ ਸੀ ਅਤੇ ਤੀਜੇ ਦਿਨ ਉਸ ਦਾ ਸਕੋਰ 1 ਵਿਕਟ ‘ਤੇ 125 ਦੌੜਾਂ ਸੀ, ਜਦੋਂ ਦਿਲਚਸਪ ਸਥਿਤੀ ਸਾਹਮਣੇ ਆਈ। 11/11/2011 ਨੂੰ ਸਵੇਰੇ 11:11 ਵਜੇ ਦੱਖਣੀ ਅਫ਼ਰੀਕਾ ਨੂੰ ਜਿੱਤ ਲਈ ਸਿਰਫ਼ 111 ਦੌੜਾਂ ਦੀ ਲੋੜ ਸੀ।