Ad-Time-For-Vacation.png

10 ਸਾਲਾਂ ‘ਚ ਸਮੁੰਦਰ ‘ਚ ਡੁੱਬ ਜਾਵੇਗਾ ਅੱਧਾ ਬੈਂਕਾਕ ਹੋਰ ਦੇਸ਼ਾਂ ‘ਤੇ ਵੀ ਖ਼ਤਰੇ ਦੇ ਬੱਦਲ

ਬੈਂਕਾਕ, (ਏਜੰਸੀ)-ਬੈਂਕਾਕ ਸਮੁੰਦਰ ਪੱਧਰ ਤੋਂ ਮਹਿਜ ਡੇਢ ਮੀਟਰ ਭਾਵ ਪੰਜ ਫੁੱਟ ਦੀ ਉਚਾਈ ‘ਤੇ ਸਥਿਤ ਹੈ¢ ਬੈਂਕਾਕ ਜਲਵਾਯੂ ਪਰਿਵਰਤਨ ‘ਤੇ ਗੱਲਬਾਤ ਦੀ ਮੇਜ਼ਬਾਨੀ ਲਈ ਤਿਆਰ ਖ਼ੁਦ ਪਰਿਵਰਤਨ ਸੰਕਟ ਤੋਂ ਬਚਣ ਲਈ ਜੂਝ ਰਿਹਾ ਹੈ। ਵਰਣਨਯੋਗ ਹੈ ਕਿ ਮੌਸਮ ਨਾਲ ਜੁੜੀ ਇਕ ਗੰਭੀਰ ਚਿਤਾਵਨੀ ਵਿਚ ਕਿਹਾ ਗਿਆ ਹੈ ਕਿ ਇਹ ਸ਼ਹਿਰ ਕੇਵਲ ਇਕ ਦਹਾਕੇ ਵਿਚ ਪਾਣੀ ‘ਚ ਡੁੱਬ ਜਾਵੇਗਾ¢ ਥਾਈਲੈਂਡ ਦੀ ਰਾਜਧਾਨੀ ਵਿਚ ਸੰਯੁਕਤ ਰਾਸ਼ਟਰ ਦੇ ਅਗਲੇ ਜਲਵਾਯੂ ਸੰਮੇਲਨ ਦੀ ਤਿਆਰੀ ਲਈ ਮੰਗਲਵਾਰ ਤੋਂ ਬੈਠਕਾਂ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ। ਤਾਪਮਾਨ ਵਧਣ, ਮੌਸਮ ‘ਚ ਆਉਣ ਵਾਲੇ ਸਮੇਂ ਵਿਚ ਹੋਰ ਬਦਤਰ ਬਦਲਾਅ ਹੋਣ ਦੀ ਗੱਲ ਕਹੀ ਜਾ ਰਹੀ ਹੈ। ਇਸ ਨਾਲ ਸਰਕਾਰਾਂ ‘ਤੇ 2015 ਦੀ ਪੈਰਿਸ ਜਲਵਾਯੂ ਸੰਧੀ ਨੂੰ ਅਮਲੀ ਜਾਮਾ ਪਹਿਨਾਉਣ ਦਾ ਦਬਾਅ ਹੋਰ ਵਧ ਗਿਆ ਹੈ। ਇਸ ਸਮੇਂ ਵਿਚ ਦਲ ਦਲੀ ਜ਼ਮੀਨ ‘ਤੇ ਵਸਿਆ ਬੈਂਕਾਕ ਸਮੁੰਦਰ ਪੱਧਰ ਤੋਂ ਮਹਿਜ ਡੇਢ ਮੀਟਰ ਭਾਵ ਪੰਜ ਫੁੱਟ ਦੀ ਉਚਾਈ ‘ਤੇ ਸਥਿਤ ਹੈ ਅਤੇ ਇਸੇ ਕਾਰਨ ਸਮੁੰਦਰ ਦਾ ਪਾਣੀ ਵਧਣ ਦੇ ਨਾਲ ਸ਼ਹਿਰ ਨੂੰ ਸਭ ਤੋਂ ਵੱਧ ਖ਼ਤਰਾ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜਕਾਰਤਾ ਅਤੇ ਮਨੀਲਾ ਵਰਗੇ ਦੱਖਣੀ ਏਸ਼ਿਆਈ ਸ਼ਹਿਰਾਂ ‘ਤੇ ਵੀ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ।ਗ੍ਰੀਨਪੀਸ ਦੇ ਤਾਰਾ ਬੁਆਕਾਮਸਰੀ ਨੇ ਕਿਹਾ ਹੈ ਕਿ ਵਿਸ਼ਵ ਬੈਂਕ ਦੀ ਰਿਪੋਰਟ ਮੁਤਾਬਿਕ ਭਾਰੀ ਮੀਂਹ, ਮੌਸਮ ਵਿਚ ਹੋ ਰਹੇ ਭਾਰੀ ਬਦਲਾਅ ਕਾਰਨ 2030 ਤੱਕ ਬੈਂਕਾਕ ਦਾ ਲਗਪਗ 40 ਫ਼ੀਸਦੀ ਹਿੱਸਾ ਡੁੱਬ ਜਾਵੇਗਾ¢ ਵਰਤਮਾਨ ਸਮੇਂ ‘ਚ ਰਾਜਧਾਨੀ ਹਰ ਸਾਲ ਇਕ ਤੋਂ ਦੋ ਸੈਂਟੀਮੀਟਰ ਡੁੱਬ ਰਹੀ ਹੈ ਅਤੇ ਨੇੜਲੇ ਸਮੇਂ ਵਿਚ ਹੜ੍ਹਾਂ ਦਾ ਖ਼ਤਰਾ ਵਧ ਸਕਦਾ ਹੈ¢ ਥਾਈਲੈਂਡ ਦੀ ਖਾੜੀ ਦੇ ਨੇੜੇ ਦੇ ਸਮੁੰਦਰ ਚਾਰ ਮਿਲੀਮੀਟਰ ਹਰੇਕ ਸਾਲ ਉਪਰ ਉੱਠ ਰਹੇ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ

ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.