Skip to content
Wednesday, October 28, 2026 9°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਫ਼ਿਲਮ ‘ਡਿਸ਼ੁਮ’ ਦੇ ਗਾਣੇ ਵਿਚ ਕ੍ਰਿਪਾਨ ਦਾ ਉਡਾਇਆ ਮਜ਼ਾਕ :

By Admin Published 2 min read

ਪਟਿਆਲਾ, (ਹਰਦੀਪ ਸਿੰਘ): ਜੁਲਾਈ ਵਿਚ ਰੀਲੀਜ਼ ਹੋਣ ਵਾਲੀ ਫ਼ਿਲਮ ਡਿਸ਼ੂਮ ਦੇ ਇਕ ਹਥਿਆਰਾਂ ਤੇ ਮਾਰਧਾੜ ਨੂੰ ਦਰਸਾਉਂਦੇ ਗਾਣੇ ‘ਚ ਸਿੱਖ ਕਕਾਰ ‘ਕ੍ਰਿਪਾਨ’ ਦਾ ਮਜ਼ਾਕ ਉਡਾਇਆ ਗਿਆ ਹੈ। ਇਸ ਗਾਣੇ ਵਿਚ ਅਧਨੰਗੀ ਅਦਾਕਾਰਾ ਗਾਤਰੇ ਵਾਲੀ ਕ੍ਰਿਪਾਨ ਲੱਕ ਨੂੰ ਲਪੇਟ ਕੇ ਨਚਦੀ-ਟਪਦੀ, ਗਾਣਾ ਗਾਉਂਦੀ ਤੇ ਹਥਿਆਰ ਚੁਕਦੀ ਨਜ਼ਰ ਆ ਰਹੀ ਹੈ। ਇਸ ਅਧਨੰਗੀ ਅਦਾਕਾਰਾ ਦੀ ਇਹ ਫ਼ੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ ਅਤੇ ਸਿੱਖਾਂ ਵਿਚ ਰੋਸ ਦੀ ਲਹਿਰ ਫੈਲ ਗਈ ਹੈ।

ਡਿਸ਼ੂਮ ਫ਼ਿਲਮ ਅਸਲ ਵਿਚ ਯੂ.ਟੀ.ਵੀ. ਮੋਸ਼ਨ ਦੀ ਫ਼ਿਲਮ ਹੈ ਅਤੇ ਇਸ ਦਾ ਨਿਰਮਾਤਾ ਸਾਜਿਦ ਨਾਡਿਆ ਵਾਲਾ ਹੈ। ਇਸ ਬਾਬਤ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਫ਼ਿਲਮ ਦੇ ਨਿਰਮਾਤਾ ਅਤੇ ਡਾਇਰੈਕਟਰ ਦੇ ਦਿਮਾਗ਼ ਦੀ ਕੋਈ ਚੂਲ ਹੀ ਢਿੱਲੀ ਹੋ ਗਈ ਲਗਦੀ ਹੈ ਜਿਸ ਕਰ ਕੇ ਉਨ੍ਹਾਂ ਸਿੱਖ ਕਕਾਰਾਂ ਦਾ ਮਜ਼ਾਕ ਉਡਾਉਣ ਵਾਲਾ ਗਾਣਾ ਫ਼ਿਲਮ ਵਿਚ ਪਾ ਦਿਤਾ ਹੈ। ਇਸ ਦੌਰਾਨ ਯੂ.ਐਸ.ਏ. ‘ਚ ਲਾਸ ਏਂਜਲਸ ਦੇ ਗੁਰੂ ਨਾਨਕ ਸਿੱਖ ਸਦਨ ‘ਚ ਰਹਿ ਰਹੇ ਸਿੱਖ ਵਿਦਵਾਨ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਸੈਂਸਰ ਬੋਰਡ ਨੂੰ ਵੀ ਅਜਿਹੇ ਮਾਮਲਿਆਂ ਦਾ ਧਿਆਨ ਰਖਣਾ ਚਾਹੀਦਾ ਹੈ ਜਦਕਿ ਸ਼੍ਰੋਮਣੀ ਕਮੇਟੀ ਜਾਂ ਸਿੱਖਾਂ ਦਾ ਇਕ ਨੁਮਾਇੰਦਾ ਸੈਂਸਰ ਬੋਰਡ ‘ਚ ਜ਼ਰੂਰ ਪਾਇਆ ਜਾਣਾ ਚਾਹੀਦਾ ਹੈ ਤਾਕਿ ਫ਼ਿਲਮਾਂ ‘ਚ ਸਿੱਖਾਂ ਤੇ ਸਿੱਖਾਂ ਦੇ ਕਕਾਰਾਂ ਦਾ ਮਜ਼ਾਕ ਨਾ ਉਡਾਇਆ ਜਾਵੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp