Skip to content
Wednesday, October 28, 2026 9°C · Mainly clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਅਮਰੀਕਾ ‘ਚ ਹਮਲੇ ਦੀ ਇਮਲਾਮਿਕ ਸਟੇਟ ਨੇ ਲਈ ਜ਼ਿੰਮੇਵਾਰੀ

By Admin Published 1 min read

ਕਾਇਰਾ: ਅਮਰੀਕਾ ਦੇ ਸਮਲਿੰਗੀ ਨਾਈਟ ਕਲੱਬ ‘ਤੇ ਹਮਲੇ ਦੀ ਜ਼ਿੰਮੇਵਾਰੀ ਖ਼ਤਰਨਾਕ ਅੱਤਵਾਦੀ ਜਥੇਬੰਦੀ ਇਮਲਾਮਿਕ ਸਟੇਟ ਨੇ ਲਈ ਹੈ। ਅਲਬਯਾਨ ਰੇਡੀਓ ‘ਤੇ ਜਥੇਬੰਦੀ ਨੇ ਜ਼ਿੰਮੇਵਾਰੀ ਲੈਂਦਿਆਂ ਕਿਹਾ ਹੈ ਕਿ ਅਮਰੀਕਾ ਨੂੰ ਵਿਖਾ ਦਿੱਤਾ ਹੈ ਕਿ ਉਹ ਕਿਤੇ ਵੀ ਪਹੁੰਚ ਸਕਦੇ ਹਨ।

ਕਾਬਲੇਗੌਰ ਹੈ ਕਿ ਅਮਰੀਕਾ ਦੇ ਸ਼ਹਿਰ ਆਰਲੈਂਡੋ ਵਿੱਚ ਸਮਲਿੰਗੀ ਨਾਈਟ ਕਲੱਬ ਵਿੱਚ ਐਤਵਾਰ ਨੂੰ ਹੋਈ ਫਾਇਰਿੰਗ ਵਿੱਚ 50 ਲੋਕਾਂ ਦੀ ਮੌਤ ਹੋ ਗਈ ਸੀ। 53 ਜ਼ਖ਼ਮੀ ਹਾਲੇ ਵੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਹਮਲਾਵਰ ਉਮਰ ਮਤੀਨ ਨੇ ਫਾਇਰਿੰਗ ਕਰਕੇ 50 ਲੋਕਾਂ ਦੀ ਜਾਨ ਕਿਉਂ ਲਈ, ਇਹ ਹਾਲੇ ਰਾਜ ਹੀ ਸੀ।ਹਮਲਾਵਰ ਦੇ ਪਿਤਾ ਮੀਰ ਸੱਦੀਕ ਦਾ ਕਹਿਣਾ ਸੀ ਕਿ ਉਮਰ ਵੱਲੋਂ ਕੀਤੇ ਗਏ ਹਮਲੇ ਦਾ ਉਨ੍ਹਾਂ ਦੇ ਧਰਮ ਨਾਲ ਕੋਈ ਲੈਣ-ਦੇਣ ਨਹੀਂ। ਮੀਰ ਸਦੀਕ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਧਾਰਮਿਕ ਨਹੀਂ ਸੀ ਪਰ ਕੁਝ ਦਿਨ ਪਹਿਲਾਂ ਉਸ ਨੇ ਦੋ ਸਮਲਿੰਗੀਆਂ ਨੂੰ ਇੱਕ-ਦੂਸਰੇ ਨੂੰ ਚੁੰਮਦੇ ਹੋਏ ਦੇਖਿਆ। ਇਸ ਤੋਂ ਉਹ ਪ੍ਰੇਸ਼ਾਨ ਸੀ। ਉਸ ਨੂੰ ਸਮਲੰਗੀਆਂ ਤੋਂ ਨਫਰਤ ਹੋ ਗਈ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp