Skip to content
Thursday, October 29, 2026 9°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਹੁਣ ਗੀਤਾਂ ਨਾਲ ਚਮਕੇਗੀ ਸ਼ਰਧਾ

By Admin Published 2 min read

ਸ਼ਰਧਾ ਕਪੂਰ ਦਾ ਕਹਿਣਾ ਹੈ ਕਿ ਉਸ ਦੀ ਮਾਂ ਸ਼ਿਵਾਂਗੀ ਕੋਹਲਾਪੁਰੀ ਬਿਹਤਰੀਨ ਗਾਇਕਾ ਹੈ। ਸ਼ਰਧਾ ਆਪਣੇ ਬਿਹਤਰੀਨ ਅਭਿਨੈ ਦੇ ਦਮ ਉੱਤੇ ਹੀ ਬਾਲੀਵੁੱਡ ਵਿੱਚ ਨਾਂਅ ਨਹੀਂ ਕਮਾ ਰਹੀ, ਸਗੋਂ ਕਈ ਗੀਤਾਂ ਨੂੰ ਆਪਣੀ ਆਵਾਜ਼ ਦੇ ਕੇ ਉਸ ਨੇ ਲੱਖਾਂ ਦਾ ਦਿਲ ਜਿੱਤ ਲਿਆ ਹੈ। ਉਸ ਨੇ ਫਿਲਮ ‘ਰਾਕ ਆਨ 2’ ਵਿੱਚ ਆਪਣੀ ਆਵਾਜ਼ ਦਿੱਤੀ ਹੈ। ਬੇਟੀ ਦੇ ਇਸੇ ਹੁਨਰ ‘ਤੇ ਸ਼ਰਧਾ ਦੀ ਮਾਂ ਸ਼ਿਵਾਂਗੀ ਕੋਹਲਾਪੁਰੀ ਨੂੰ ਵੀ ਮਾਣ ਹੈ। ਸ਼ਿਵਾਂਗੀ ਨੂੰ ਖੁਦ ਸੁਰ ਤੇ ਤਾਲ ਦੀ ਕਾਫੀ ਸਮਝ ਹੈ। ਉਹ ਪੰਧਾਰੀ ਨਾਥ ਕੋਹਲਾਪੁਰੀ ਦੀ ਬੇਟੀ ਹੈ, ਜੋ ਮਸ਼ਹੂਰ ਗਾਇਕ ਦੇ ਨਾਲ-ਨਾਲ ਸੰਗੀਤ ਨਾਲ ਵੀ ਜੁੜੇ ਹੋਏ ਸਨ। ‘ਰਾਕ ਆਨ 2’ ਦੇ ਗੀਤਾਂ ਵਿੱਚ ਸ਼ਰਧਾ ਦੀ ਆਵਾਜ਼ ਸੁਣ ਕੇ ਸ਼ਿਵਾਂਗੀ ਕਾਫੀ ਖੁਸ਼ ਹੈ ਤੇ ਉਸ ਨੂੰ ਮਾਣ ਹੈ ਕਿ ਸ਼ਰਧਾ ਦੀ ਆਵਾਜ਼ ਵਿੱਚ ਗਜ਼ਬ ਦਾ ਜਾਦੂ ਹੈ। ਸ਼ਰਧਾ ਨੇ ਕਿਹਾ, ”ਮੇਰੀ ਮਾਂ ਇੱਕ ਬਿਹਤਰੀਨ ਗਾਇਕਾ ਹੈ। ਉਹ ਮੈਨੂੰ ਕਈ ਮੌਕਿਆਂ ‘ਤੇ ਚੰਗਾ ਗੀਤ ਗਾਉਣ ਲਈ ਸਲਾਹ ਦਿੰਦੀ ਰਹੀ ਹੈ। ਇਸ ਵਾਰ ਉਨ੍ਹਾਂ ਨੇ ‘ਰਾਕ ਆਨ 2’ ਦੇ ਗੀਤ ‘ਉੜ ਜਾ ਰੇ’ ਲਈ ਮੈਨੂੰ ਕਿਹਾ ਸੀ ਕਿ ਮੇਰੀ ਆਵਾਜ਼ ਵਿੱਚ ਇਹ ਗੀਤ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਮੇਰੇ ‘ਤੇ ਮਹਿਸੂਸ ਹੋ ਰਿਹਾ ਹੈ।”

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp