ੲਸ਼ਿਤਾ ਦੱਤਾ ਨਾਲ ਰੋਮਾਂਸ ਕਰਨਗੇ ਕਪਿਲ ਸ਼ਰਮਾ
ਕਾਮੇਡੀਅਨ ਤੇ ਅਭਿਨੇਤਾ ਕਪਿਲ ਸ਼ਰਮਾ ਜਲਦ ਹੀ ਆਪਣੀ ਦੂਸਰੀ ਫਿਲਮ ਵਿੱਚ ਨਜ਼ਰ ਆਉਣ ਵਾਲੇ ਹਨ। ਪਹਿਲੀ ਫਿਲਮ ਵਿੱਚ ਚਾਰ ਅਭਿਨੇਤਰੀਆਂ ਨਾਲ ਰੋਮਾਂਸ ਕਰ ਚੁੱਕੇ ਕਪਿਲ ਸ਼ਰਮਾ ਦੂਸਰੀ ਫਿਲਮ ਵਿੱਚ ਅਭਿਨੇਤਰੀ ਇਸ਼ਿਤਾ ਦੱਤਾ ਦੇ ਨਾਲ ਰੋਮਾਂਸ ਕਰਦੇ ਨਜ਼ਰ ਆ ਸਕਦੇ ਹਨ। ਪਿਛਲੇ ਸਾਲ ਰਿਲੀਜ਼ ਹੋਈ ਫਿਲਮ ‘ਕਿਸ ਕਿਸ ਸੇ ਪਿਆਰ ਕਰੂੰ? ਨਾਲ ਬਾਲੀਵੁੱਡ ਵਿੱਚ ਆਪਣਾ ਕਰੀਅਰ ਸ਼ੁਰੂ ਕਰਨ ਵਾਲੇ ਕਪਿਲ ਹੁਣ ਦੂਸਰੀ ਬਾਲੀਵੁੱਡ ਫਿਲਮ ਵਿੱਚ ਨਜ਼ਰ ਆਉਣ ਵਾਲੇ ਹਨ, ਜਿਸ ਦਾ ਨਾਂਅ ‘ਫਿਰੰਗੀ’ ਹੈ। ਕਪਿਲ ਇਸ ਵਿੱਚ ਨਾ ਕੇਵਲ ਮੁੱਖ ਅਭਿਨੇਤਾ ਹੋਣਗੇ, ਬਲਕਿ ਉਹ ਫਿਲਮ ਨੂੰ ਕੋ-ਪ੍ਰੋਡਿਊਸ ਵੀ ਕਰਨਗੇ।
